Punjab News: ਕੁਦਰਤ ਦੀ ਮਾਰ ਭੂਚਾਲ, ਸੁਨਾਮੀ  ਤੇ ਤੂਫਾਨ ਆਦਿ ਦੇ ਰੂਪ ਵਿਚ ਪੈਂਦੀ ਹੈ ਜੋ ਮਿੰਟਾਂ ਸਕਿੰਟਾਂ ਵਿੱਚ ਸਭ ਕੁਝ ਤਬਾਹ ਕਰ ਜਾਂਦੀ ਹੈ। ਇਹ ਮਾਰ ਆਪਣੇ ਪਿੱਛੇ ਵੱਡੇ ਦੁੱਖ ਤੇ ਮੁਸੀਬਤਾਂ ਛੱਡ ਜਾਂਦੀ ਹੈ। ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਬਕੈਣਵਾਲਾ ਵਿਖੇ ਬੀਤੇ ਦਿਨੀਂ ਆਏ ਚੱਕਰਵਾਤੀ ਤੂਫ਼ਾਨ ਨੇ ਲੋਕਾਂ ਦੇ ਖੁਸ਼ਹਾਲ ਆਸ਼ਿਆਨੇ ਤਬਾਹ ਕਰ ਦਿੱਤੇ। ਇਸ ਕਾਰਨ ਹੱਸਦੇ-ਵੱਸਦੇ ਪਰਿਵਾਰਾਂ ਉਪਰ ਦੁੱਖਾਂ ਦੇ ਪਹਾੜ ਟੁੱਟ ਪਏ। ਕੁਦਰਤ ਦੀ ਮਾਰ ਕਾਰਨ ਕਈ ਪਰਿਵਾਰ ਅੰਤਾਂ ਦੇ ਦੁੱਖ ਝੇਲ ਰਹੇ ਹਨ। ਚੱਕਰਵਾਤੀ ਤੂਫਾਨ ਕਾਰਨ ਬਕੈਣਵਾਲਾ ਦੇ ਲੋਕਾਂ ਦਾ ਕਾਫੀ ਮਾਲੀ ਨੁਕਸਾਨ ਹੋਇਆ ਹੈ। ਤੂਫ਼ਾਨ ਕਾਰਨ 2 ਦਰਜਨ ਤੋਂ ਵੱਧ ਆਸ਼ਿਆਨੇ ਨੁਕਸਾਨੇ ਗਏ। ਇਸ ਵਿੱਚ ਤਕਰੀਬਨ 7 ਅਜਿਹੇ ਘਰ ਸਨ ਜਿਨ੍ਹਾਂ ਦੀ ਛੱਤਾਂ ਵੀ ਤੂਫਾਨ ਆਪਣੇ ਨਾਲ ਉਡਾ ਕੇ ਲੈ ਗਿਆ ਤੇ ਘਰ ਵਿੱਚ ਪਿਆ ਸਾਮਾਨ ਬੁਰੀ ਤਰ੍ਹਾਂ ਤਬਾਹ ਹੋ ਗਿਆ। ਤੂਫ਼ਾਨ ਕਾਰਨ 7 ਘਰਾਂ ਦਾ ਤਕਰੀਬਨ 10-10 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।


COMMERCIAL BREAK
SCROLL TO CONTINUE READING

ਚੱਕਰਵਾਤੀ ਤੂਫਾਨ ਨੇ ਅੰਨਦਾਤਾ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਝੱਖੜ ਵਿੱਚ 60 ਤੋਂ 65 ਕਿਸਾਨਾਂ ਦੀ 150 ਤੋਂ ਵੱਧ ਏਕੜ ਫ਼ਸਲ ਖ਼ਰਾਬ ਹੋ ਗਈ, ਜਿਸ ਵਿੱਚ ਬਹੁਤੇ ਕਿਸਾਨਾਂ ਦੇ ਕਿੰਨੂ ਦੇ ਬਾਗ਼ ਤਬਾਹ ਹੋ ਚੁੱਕੇ ਹਨ ਤੇ ਕਈ ਕਿਸਾਨਾਂ ਦੀ ਆਮਦਨ ਦਾ ਸਾਧਨ ਵੀ ਸਿਰਫ਼ ਕਿੰਨੂ ਦਾ ਬਾਗ ਸੀ, ਜਿਸ ਨਾਲ ਕਿਸਾਨਾਂ 15 ਤੋਂ 20 ਸਾਲ ਪਿੱਛੇ ਚੱਲੇ ਗਏ ਹਨ। ਇਸ ਮੁਸੀਬਤ ਦੇ ਸਮੇਂ ਵਿੱਚ ਵੱਖ-ਵੱਖ ਸਮਾਜ ਭਲਾਈ ਦੀ ਸੰਸਥਾਵਾਂ ਤੇ ਹੋਰ ਸ਼ਖ਼ਸੀਅਤਾਂ ਪੀੜਤ ਲੋਕਾਂ ਦੀ ਬਾਂਹ ਫੜੀ ਤੇ ਮਾਲੀ ਰੂਪ ਵਿੱਚ ਮਦਦ ਕਰਕੇ ਉਨ੍ਹਾਂ ਦੇ ਦੁੱਖਾਂ ਨੂੰ ਵੰਡਾਉਣ ਦੇ ਯਤਨ ਕੀਤੇ।


ਇਹ ਵੀ ਪੜ੍ਹੋ : Punjab Corona News: ਪੰਜਾਬ 'ਚ ਮੁੜ ਵਧੇ ਕੋਰੋਨਾ ਦੇ ਆਂਕੜੇ, ਇੱਕ ਦਿਨ 'ਚ 100 ਕੇਸ ਆਏ ਸਾਹਮਣੇ


ਨੁਕਸਾਨ ਪਿੱਛੋਂ ਪਿੰਡ ਦੀ ਪੰਚਾਇਤ ਤੇ ਪ੍ਰਸ਼ਾਸਨ ਪੀੜਤ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਇਆ ਤੇ ਲੋਕਾਂ ਨੂੰ ਇਸ ਸੰਕਟ ਵਿੱਚੋਂ ਕੱਢਣ ਲਈ ਫੰਡ ਦਿੱਤੇ ਹਨ। ਇਸ ਵਿੱਚ ਵਿਧਾਇਕ ਫਾਜ਼ਿਲਕਾ ਨਰਿੰਦਰਪਾਲ ਸਿੰਘ ਸਵਨਾ ਵੱਲੋਂ 83000 ਰੁਪਏ, ਡੀਸੀ ਫਾਜ਼ਿਲਕਾ ਵੱਲੋਂ 25000 ਰੁਪਏ, ਬੀਡੀਪੀਓ ਦਫ਼ਤਰ ਵੱਲੋਂ 50000 ਰੁਪਏ, ਤਹਿਸੀਲਦਾਰ ਵੱਲੋਂ 50000 ਰੁਪਏ , ਫਾਜ਼ਿਲਕਾ ਪੁਲਿਸ ਵੱਲੋਂ 1 ਲੱਖ 25 ਹਜ਼ਾਰ ਦੀ ਸਹਾਇਤਾ ਕੀਤੀ ਗਈ। ਇਸ ਤੋਂ ਇਲਾਵਾ ਬਾਬੇ ਕੀ ਹੈਲਪਿੰਗ ਹੈਂਡ ਚੈਰੀਟੇਬਲ ਸੁਸਾਇਟੀ ਵੱਲੋਂ 4 ਮਕਾਨ ਬਣਾ ਕੇ ਦਿੱਤੇ ਜਾ ਰਹੇ ਹਨ ਤੇ 3 ਮਕਾਨ ਗ੍ਰਾਮ ਪੰਚਾਇਤ ਪਿੰਡ ਬਕੈਣਵਾਲਾ ਵੱਲੋਂ ਜ਼ਿਲ੍ਹਾ ਫਾਜ਼ਿਲਕਾ ਪ੍ਰਸ਼ਾਸਨ ਦੀ ਮਦਦ ਨਾਲ ਬਣਾ ਕੇ ਦਿੱਤੇ ਜਾ ਰਹੇ ਹਨ।


ਇਹ ਵੀ ਪੜ੍ਹੋ : Essential Medicines Price: ਦਵਾਈਆਂ ਦੇ ਮਹਿੰਗੇ ਬਿੱਲ ਤੋਂ ਮਰੀਜ਼ਾਂ ਨੂੰ ਮਿਲੇਗੀ ਵੱਡੀ ਰਾਹਤ, 651 ਦਵਾਈਆਂ ਦੇ ਘਟੇ ਰੇਟ