Indian Army News: ਪਹਿਲੀ ਵਾਰ ਥਲ ਸੈਨਾ ਦੇ ਤੋਪਖਾਨਾ ਰੈਜੀਮੈਂਟ ’ਚ 5 ਮਹਿਲਾ ਅਧਿਕਾਰੀ ਸ਼ਾਮਲ
Indian Army News: ਭਾਰਤੀ ਫੌਜ ਨੇ ਇਤਿਹਾਸਕ ਫ਼ੈਸਲਾ ਲੈਂਦੇ ਹੋਏ ਤੋਪਖਾਨਾ ਰੈਜੀਮੈਂਟ ਵਿੱਚ ਪਹਿਲੀ ਵਾਰ ਮਹਿਲਾ ਅਫਸਰਾਂ ਨੂੰ ਸ਼ਾਮਲ ਕੀਤਾ ਹੈ।
Indian Army News: ਭਾਰਤੀ ਫੌਜ ਨੇ ਪਹਿਲੀ ਵਾਰ ਆਪਣੀ ਤੋਪਖਾਨਾ ਰੈਜੀਮੈਂਟ ਵਿੱਚ ਪੰਜ ਮਹਿਲਾ ਅਫਸਰਾਂ ਨੂੰ ਸ਼ਾਮਲ ਕੀਤਾ ਹੈ। ਚੇਨਈ ਵਿੱਚ ਆਫੀਸਰਜ਼ ਟਰੇਨਿੰਗ ਅਕੈਡਮੀ (OTA) ਵਿੱਚ ਸਫਲਤਾਪੂਰਵਕ ਸਿਖਲਾਈ ਪੂਰੀ ਕਰਨ ਤੋਂ ਬਾਅਦ ਮਹਿਲਾ ਅਧਿਕਾਰੀ ਸ਼ਨਿੱਚਰਵਾਰ ਨੂੰ ਰੈਜੀਮੈਂਟ ਆਫ ਆਰਟਿਲਰੀ ਵਿੱਚ ਸ਼ਾਮਲ ਹੋ ਗਈਆਂ।
ਆਫੀਸਰਜ਼ ਟਰੇਨਿੰਗ ਅਕੈਡਮੀ ਚੇਨਈ ਵਿਖੇ ਕਰਵਾਈ ਗਈ ਪਾਸਿੰਗ ਆਊਟ ਪਰੇਡ ਵਿੱਚ 186 ਉਮੀਦਵਾਰਾਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚੋਂ 29 ਉਮੀਦਵਾਰ ਭੂਟਾਨ ਦੇ ਨਾਗਰਿਕ ਹਨ। ਪਾਸਿੰਗ ਆਊਟ ਪਰੇਡ ਦੀ ਬੰਗਲਾਦੇਸ਼ ਦੇ ਸੈਨਾ ਮੁਖੀ ਸੀਓਏਐਸ ਜਨਰਲ ਐਸਐਮ ਸ਼ਫੀਉਦੀਨ ਅਹਿਮਦ ਨੇ ਸਮੀਖਿਆ ਕੀਤੀ।
ਫੌਜੀ ਸੂਤਰਾਂ ਨੇ ਦੱਸਿਆ ਕਿ ਰੈਜੀਮੈਂਟ ਆਫ ਆਰਟਿਲਰੀ ਵਿੱਚ ਜਿਨ੍ਹਾਂ ਮਹਿਲਾ ਅਫਸਰਾਂ ਨੂੰ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ਵਿਚ ਲੈਫਟੀਨੈਂਟ ਮਹਿਕ ਸੈਣੀ, ਲੈਫਟੀਨੈਂਟ ਸਾਕਸ਼ੀ ਦੂਬੇ, ਲੈਫਟੀਨੈਂਟ ਅਦਿਤੀ ਯਾਦਵ ਤੇ ਲੈਫਟੀਨੈਂਟ ਪਵਿੱਤਰਾ ਮੌਦਗਿਲ ਸ਼ਾਮਲ ਹਨ। ਸੂਤਰਾਂ ਨੇ ਦੱਸਿਆ ਕਿ ਪੰਜ ਮਹਿਲਾ ਅਧਿਕਾਰੀਆਂ ਵਿੱਚੋਂ ਤਿੰਨ ਨੂੰ ਚੀਨ ਨਾਲ ਲੱਗਦੀ ਸਰਹੱਦ 'ਤੇ ਤਾਇਨਾਤ ਯੂਨਿਟਾਂ ਵਿੱਚ ਤਾਇਨਾਤ ਕੀਤਾ ਗਿਆ ਹੈ ਤੇ ਬਾਕੀ ਦੋ ਨੂੰ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਨੇੜੇ 'ਚੁਣੌਤੀਪੂਰਨ ਥਾਵਾਂ' 'ਤੇ ਤਾਇਨਾਤ ਕੀਤਾ ਗਿਆ ਹੈ।
ਸੂਤਰ ਨੇ ਕਿਹਾ ਕਿ ਆਰਟਿਲਰੀ ਰੈਜੀਮੈਂਟ ਵਿੱਚ ਮਹਿਲਾ ਅਫਸਰਾਂ ਦੀ ਨਿਯੁਕਤੀ ਭਾਰਤੀ ਫੌਜ ਵਿੱਚ ਚੱਲ ਰਹੇ ਬਦਲਾਅ ਦਾ ਨਤੀਜਾ ਹੈ। ਜਨਵਰੀ ਵਿੱਚ ਥਲ ਸੈਨਾ ਦੇ ਮੁਖੀ ਜਨਰਲ ਮਨੋਜ ਪਾਂਡੇ ਨੇ ਆਰਟੀਲਰੀ ਯੂਨਿਟਾਂ ਵਿੱਚ ਮਹਿਲਾ ਅਧਿਕਾਰੀਆਂ ਦੀ ਨਿਯੁਕਤੀ ਦੇ ਫੈਸਲੇ ਦਾ ਐਲਾਨ ਕੀਤਾ ਸੀ। ਬਾਅਦ ਵਿੱਚ ਇਸ ਪ੍ਰਸਤਾਵ ਨੂੰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਸੀ। ਇਸ ਤੋਂ ਬਾਅਦ ਪਹਿਲੀ ਵਾਰ ਭਾਰਤੀ ਫੌਜ ਨੇ ਆਪਣੀ ਤੋਪਖਾਨਾ (ਆਰਟਿਲਰੀ) ਰੈਜੀਮੈਂਟ 'ਚ ਪੰਜ ਮਹਿਲਾ ਅਫ਼ਸਰਾਂ ਨੂੰ ਸ਼ਾਮਲ ਕੀਤਾ ਹੈ।
ਇਹ ਵੀ ਪੜ੍ਹੋ : Punjab News: ਨਸ਼ੇ ਦੀ ਹਾਲਤ 'ਚ ਨੌਜਵਾਨ ਨੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕਰ ਕੀਤਾ ਇਹ ਕਾਰਾ... ਜਾਣੋ ਪੂਰਾ ਮਾਮਲਾ
ਕੈਡੇਟ ਰੇਖਾ ਸਿੰਘ, ਗਲਵਾਨ ਘਾਟੀ ਦੇ ਸੰਘਰਸ਼ ਦੇ ਨਾਇਕ ਸਵਰਗੀ ਨਾਇਕ ਦੀਪਕ ਸਿੰਘ, ਵੀਰ ਚੱਕਰ (ਮਰਨ ਉਪਰੰਤ) ਦੀ ਪਤਨੀ ਨੂੰ OTA ਚੇਨਈ ਤੋਂ ਸਿਖਲਾਈ ਪੂਰੀ ਕਰਨ ਤੋਂ ਬਾਅਦ ਭਾਰਤੀ ਫੌਜ ਵਿੱਚ ਸ਼ਾਮਲ ਕੀਤਾ ਗਿਆ ਸੀ। ਫ਼ੌਜ 'ਚ ਭਰਤੀ ਹੋਣ ਤੋਂ ਬਾਅਦ ਲੈਫਟੀਨੈਂਟ ਰੇਖਾ ਸਿੰਘ ਨੇ ਕਿਹਾ, 'ਮੇਰੇ ਪਤੀ ਦੇ ਦੇਹਾਂਤ ਤੋਂ ਬਾਅਦ ਮੈਂ ਭਾਰਤੀ ਫੌਜ 'ਚ ਭਰਤੀ ਹੋਣ ਦਾ ਫ਼ੈਸਲਾ ਕੀਤਾ ਤੇ ਇਸ ਦੀ ਤਿਆਰੀ ਸ਼ੁਰੂ ਕਰ ਦਿੱਤੀ। ਅੱਜ ਮੇਰੀ ਸਿਖਲਾਈ ਪੂਰੀ ਹੋ ਗਈ ਹੈ ਅਤੇ ਮੈਂ ਲੈਫਟੀਨੈਂਟ ਬਣ ਗਈ ਹਾਂ।
ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ ਅਤੇ ਮੈਂ ਸਾਰੀਆਂ ਮਹਿਲਾ ਉਮੀਦਵਾਰਾਂ ਨੂੰ ਇਹ ਸਲਾਹ ਦੇਣਾ ਚਾਹਾਂਗੀ ਕਿ ਉਹ ਆਪਣੇ ਆਪ ਵਿੱਚ ਵਿਸ਼ਵਾਸ ਕਰਨ ਤੇ ਦੂਜਿਆਂ ਬਾਰੇ ਸੋਚੇ ਬਿਨਾਂ ਜੋ ਕਰਨਾ ਚਾਹੁੰਦੀਆਂ ਹਨ, ਉਹ ਕਰਨ। ਗਲਵਾਨ ਸੰਘਰਸ਼ ਦੌਰਾਨ ਨਾਇਕ ਦੀਪਕ ਸਿੰਘ ਨੇ ਸਭ ਤੋਂ ਵੱਡੀ ਕੁਰਬਾਨੀ ਦਿੱਤੀ।
ਇਹ ਵੀ ਪੜ੍ਹੋ : Weather Update Today: ਫਿਰ ਬਦਲ ਜਾਵੇਗਾ ਮੌਸਮ! ਹਿਮਾਚਲ 'ਚ ਬਰਫ਼ਬਾਰੀ ਹੋਣ ਕਰਕੇ ਸੂਬਿਆਂ 'ਚ ਬਾਰਿਸ਼ ਦਾ ਅਲਰਟ ਜਾਰੀ