Gold Silver Price Today News: ਦਿੱਲੀ ਸਰਾਫਾ ਬਾਜ਼ਾਰ 'ਚ ਸੋਮਵਾਰ ਨੂੰ ਸੋਨੇ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਇਜ਼ਾਫਾ ਹੋਇਆ ਹੈ। ਬੈਂਕਿੰਗ ਸੰਕਟ ਤੇ ਮੰਦੀ ਦੇ ਡਰ ਕਾਰਨ ਸੋਨਾ ਪਹਿਲੀ ਵਾਰ 60 ਹਜ਼ਾਰ ਦੇ ਪਾਰ ਪਹੁੰਚ ਗਿਆ। ਅੱਜ ਸੋਨਾ ਕਰੀਬ 1400 ਰੁਪਏ ਮਜ਼ਬੂਤ ​​ਹੋ ਕੇ 60,100 ਰੁਪਏ 'ਤੇ ਪਹੁੰਚ ਗਿਆ ਹੈ। ਸ਼ੇਅਰ ਬਾਜ਼ਾਰਾਂ 'ਚ ਗਿਰਾਵਟ ਕਾਰਨ ਸੋਨੇ ਦੀਆਂ ਕੀਮਤਾਂ ਨੂੰ ਵੀ ਸਮਰਥਨ ਮਿਲਿਆ ਹੈ।


COMMERCIAL BREAK
SCROLL TO CONTINUE READING

ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 58,700 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਚਾਂਦੀ ਵੀ 1,860 ਰੁਪਏ ਚੜ੍ਹ ਕੇ 69,340 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਬੈਂਕਿੰਗ ਸੰਕਟ ਦੇ ਡੂੰਘੇ ਹੋਣ ਕਾਰਨ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ, ਉਥੇ ਹੀ ਮੰਦੀ ਦਾ ਡਰ ਵੀ ਡੂੰਘਾ ਹੋਣ ਲੱਗਾ ਹੈ, ਜਿਸ ਕਾਰਨ ਸੋਨਾ ਸੁਰੱਖਿਅਤ ਪਨਾਹਗਾਹ ਬਣ ਗਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਸੋਨਾ ਆਉਣ ਵਾਲੇ ਦਿਨਾਂ ਵਿੱਚ 64 ਹਜ਼ਾਰ ਦੀ ਰੇਂਜ ਨੂੰ ਪਾਰ ਕਰ ਸਕਦਾ ਹੈ। ਇਸ ਤੋਂ ਪਹਿਲਾਂ, MCX 'ਤੇ ਇਸ ਦਾ ਸਭ ਤੋਂ ਉੱਚਾ ਪੱਧਰ 58,847 ਰੁਪਏ ਪ੍ਰਤੀ 10 ਗ੍ਰਾਮ ਸੀ।


ਐਚਡੀਐਫਸੀ ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਵਸਤੂਆਂ) ਸੌਮਿਲ ਗਾਂਧੀ ਅਨੁਸਾਰ, "ਦਿੱਲੀ ਦੇ ਬਾਜ਼ਾਰ ਵਿੱਚ ਸਪਾਟ ਸੋਨੇ ਦੀ ਕੀਮਤ 60,100 ਰੁਪਏ ਸੀ, ਜੋ 1400 ਰੁਪਏ ਪ੍ਰਤੀ 10 ਗ੍ਰਾਮ ਦਾ ਵਾਧਾ ਦਰਸਾਉਂਦੀ ਹੈ। ਵਿਦੇਸ਼ੀ ਬਾਜ਼ਾਰਾਂ 'ਚ ਸੋਨਾ ਤੇ ਚਾਂਦੀ ਦੋਵੇਂ ਕ੍ਰਮਵਾਰ 2,005 ਡਾਲਰ ਪ੍ਰਤੀ ਔਂਸ ਤੇ 22.55 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੇ ਸਨ।


ਗਾਂਧੀ ਨੇ ਕਿਹਾ ਕਿ ਏਸ਼ੀਆਈ ਵਪਾਰਕ ਘੰਟਿਆਂ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਤੇਜ਼ੀ ਆਈ ਤੇ ਇਹ 2,005 ਡਾਲਰ ਪ੍ਰਤੀ ਔਂਸ ਦੇ 55 ਹਫ਼ਤੇ ਦੇ ਉੱਚੇ ਪੱਧਰ ਨੂੰ ਛੂਹ ਗਿਆ। ਨਵਨੀਤ ਦਾਮਾਨੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ (ਕਮੋਡਿਟੀਜ਼ ਰਿਸਰਚ), ਮੋਤੀਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਸਿਜ਼ ਨੇ ਕਿਹਾ, “ਬੈਂਕਿੰਗ ਸੰਕਟ ਦੀ ਲਹਿਰ ਨੇ ਗਲੋਬਲ ਬਾਜ਼ਾਰਾਂ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਸਰਾਫਾ ਨੇ ਤਿੰਨ ਸਾਲਾਂ ਵਿੱਚ ਸਭ ਤੋਂ ਵੱਡਾ ਹਫ਼ਤਾਵਾਰੀ ਵਾਧਾ ਦੇਖਿਆ।


ਇਹ ਵੀ ਪੜ੍ਹੋ : Simranjit Singh Mann Twitter: ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦਾ ਟਵਿੱਟਰ ਅਕਾਊਂਟ ਹੋਇਆ ਬੰਦ! ਜਾਣੋ ਕਿਉਂ
10 ਹਜ਼ਾਰ ਤੋਂ 60 ਹਜ਼ਾਰ ਦਾ ਸਫ਼ਰ
5 ਮਈ 2006 : 10,000 ਰੁਪਏ
6 ਨਵੰਬਰ 2010 : 20,000 ਰੁਪਏ
1 ਜੂਨ 2012 : 30,000 ਰੁਪਏ
3 ਜਨਵਰੀ, 2020 : 40,000 ਰੁਪਏ
22 ਜੁਲਾਈ 2020 : 50,000 ਰੁਪਏ
20 ਮਾਰਚ, 2023 : 60,000 ਰੁਪਏ


ਇਹ ਵੀ ਪੜ੍ਹੋ : ਕੀ ਅੰਮ੍ਰਿਤਪਾਲ ਸਿੰਘ ਦੀ ਹੋ ਚੁੱਕੀ ਹੈ ਗ੍ਰਿਫ਼ਤਾਰੀ ? ਮਾਮਲਾ ਪਹੁੰਚਿਆ ਹਾਈ ਕੋਰਟ; ਜਾਣੋ ਕੀ ਹੈ ਨਵੀਂ ਅਪਡੇਟ