ਭਰਤ ਸ਼ਰਮਾ/ ਲੁਧਿਆਣਾ: ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਕੋਰੋਨਾ ਪੋਜ਼ੀਟਿਵ ਦਾ ਪਹਿਲਾਂ ਮਾਮਲਾ ਸਾਹਮਣੇ ਆਇਆ ਹੈ,CMO ਡਾ. ਰਾਜੇਸ਼ ਬੱਗਾ ਨੇ ਦੱਸਿਆ ਦੀ ਮਹਿਲਾ ਦੀ ਮੁੱਢਲੀ ਜਾਂਚ ਦੌਰਾਨ ਉਸ ਦੇ  ਕੋਰੋਨਾ ਪੋਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਸੀ, ਜਿਸ ਮਹਿਲਾ ਵਿੱਚ ਕੋਰੋਨਾ ਪੋਜ਼ੀਟਿਵ ਆਇਆ ਹੈ ਉਹ ਬਿਊਟੀਕ ਦਾ ਕੰਮ ਕਰਦੀ ਹੈ ਅਤੇ  ਉਹ ਵਿਦੇਸ਼ ਤੋਂ ਨਹੀਂ ਪਰਤੀ ਸੀ,ਸਿਹਤ ਮਹਿਕਮੇ ਨੇ ਮਹਿਲਾ ਨੂੰ ਦੂਜੇ ਲੋਕਾਂ ਦੇ ਸੰਪਰਕ ਤੋਂ ਦੂਰ ਕਰ ਦਿੱਤਾ ਹੈ ਅਤੇ ਮਹਿਲਾ ਦੇ ਪਤੀ ਬੱਚੇ ਅਤੇ 2 ਨੌਕਰਾਣੀਆਂ ਦੇ ਸੈਂਪਲ ਲਏ ਜਾ ਰਹੇ ਨੇ, ਪੁਲਿਸ ਅਤੇ ਸਿਹਤ ਵਿਭਾਗ ਇਸ ਚੀਜ਼ ਦੀ ਜਾਂਚ ਕਰ ਰਿਹਾ ਹੈ ਕੀ ਮਹਿਲਾ ਪਿਛਲੇ 10 ਤੋਂ 15 ਦਿਨਾਂ ਵਿੱਚ ਕਿਸ-ਕਿਸ ਸ਼ਖ਼ਸ ਦੇ ਸੰਪਰਕ ਵਿੱਚ ਆਈ ਸੀ ਪੁਲਿਸ ਹੁਣ ਇਨ੍ਹਾਂ ਸਭ ਦਾ ਡਾਟਾ ਤਿਆਰ ਕਰਕੇ ਸਾਰੇ ਲੋਕਾਂ ਦੇ ਟੈਸਟ ਕਰਵਾਏਗੀ


COMMERCIAL BREAK
SCROLL TO CONTINUE READING

ਲੁਧਿਆਣਾ ਦੀ ਕੋਰੋਨਾ ਮਰੀਜ਼ ਬਣੀ ਪੁਲਿਸ ਲਈ ਬੁਝਾਰਤ ?


ਪੰਜਾਬ ਵਿੱਚ ਹੁਣ ਤੱਕ ਜ਼ਿਨ੍ਹੇ ਵੀ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਏ ਨੇ ਉਨ੍ਹਾਂ ਵਿੱਚ ਇੱਕ ਗੱਲ ਸਾਫ਼ ਹੋ ਗਈ ਹੈ ਕੋਰੋਨਾ ਵਾਇਰਸ ਦਾ ਸੂਤਰਧਾਰ ਕੌਣ ਹੈ, ਜਿਵੇਂ ਨਵਾਂ ਸ਼ਹਿਰ ਵਿੱਚ ਜਿਸ ਸ਼ਖ਼ਸ ਦੀ ਮੌਤ ਹੋਈ ਹੈ ਹੁਣ ਤੱਕ ਉਸ ਦੇ ਸੰਪਰਕ ਵਿੱਚ ਆਉਣ ਨਾਲ 21 ਲੋਕਾਂ ਵਿੱਚ ਕੋਰੋਨਾ ਪੋਜ਼ੀਟਿਵ ਆਇਆ ਹੈ,ਪੁਰ ਲੁਧਿਆਣਾ ਦੀ ਜਿਸ ਮਹਿਲਾ ਦਾ ਕੋਰੋਨਾ ਟੈਸਟ ਪੋਜ਼਼ੀਟਿਵ ਆਇਆ ਹੈ ਉਸ ਵਿੱਚ ਹੁਣ ਤੱਕ ਇਹ ਪਤਾ ਚੱਲ ਸਕਿਆ ਹੈ ਮਹਿਲਾ ਵਿੱਚ ਵਾਇਰਸ ਕਿਸ ਸ਼ਖ਼ਸ ਦੇ ਸੰਪਰਕ ਵਿੱਚ ਆਉਣ ਨਾਲ ਆਇਆ ਹੈ, ਮਹਿਲਾ ਵਿਦੇਸ਼ ਵੀ ਨਹੀਂ ਗਈ ਫ਼ਿਰ ਉਸ ਵਿੱਚ ਕੋਰੋਨਾ ਵਾਇਰਸ ਕਿਵੇਂ ਆਇਆ ? ਕੀ ਮਹਿਲਾ ਦੇ ਬਿਊਟੀਕ ਵਿੱਚ ਕੋਈ ਸ਼ਖ਼ਸ ਵਿਦੇਸ਼ ਤੋਂ ਆਇਆ ਸੀ ? ਜਾਂ ਫਿਰ  ਬਿਊਟੀਕ ਵਿੱਚ ਆਉਣ ਵਾਲਾ ਗਾਹਕ ਕਿਸੇ ਵਿਦੇਸ਼ ਰਿਸ਼ਤੇਦਾਰ ਦੇ ਸੰਪਰਕ ਵਿੱਚ ਸੀ ? ਜਿਸ ਦੀ ਵਜ੍ਹਾਂ ਕਰਕੇ ਕੋਰੋਨਾ ਵਾਇਰਸ  ਬਿਊਟੀਕ ਪਾਰਲਰ ਚਲਾਉਣ ਵਾਲੀ ਮਹਿਲਾ ਵਿੱਚ ਆਇਆ ਹੋਵੇ, ਲੁਧਿਆਣਾ ਤੋਂ ਕੋਰੋਨਾ ਵਾਇਰਸ ਪੋਜ਼ੀਟਿਵ ਮਹਿਲਾ ਦਾ ਕੇਸ ਆਪਣੇ ਆਪ ਵਿੱਚ ਬੁਝਾਰਤ ਬਣ ਗਿਆ ਹੈ ਅਤੇ ਇਸ ਬੁਝਾਰਤ ਦਾ ਹੱਲ ਲੱਭਨਾ ਪੁਲਿਸ ਲਈ ਵੱਡੀ ਸਿਰਦਰਦੀ ਹੈ, ਪਰ ਜੇਕਰ ਇਸ ਨੂੰ ਹੱਲ ਨਾ ਕੀਤਾ ਗਿਆ ਤਾਂ ਪਤਾ ਨਹੀਂ ਜਿਸ ਸ਼ਖ਼ਸ ਤੋਂ ਕੋਰੋਨਾ ਵਾਇਰਸ ਮਹਿਲਾ ਵਿੱਚ ਦਾਖ਼ਿਲ ਹੋਇਆ ਹੈ ਉਹ ਕਿਨ੍ਹੇ ਹੋਰ ਲੋਕਾਂ ਵਿੱਚ ਕੋਰੋਨਾ ਵਾਇਰਸ ਫੈਲਾ ਸਕਦਾ ਹੈ, ਜਾਂ ਫਿਰ ਫੈਲਾ ਰਹੀ ਹੋਵੇਗੀ 


ਕਿੰਨੇ ਦਿਨ ਵਿੱਚ ਵਿਖਾਈ ਦਿੰਦਾ ਹੈ ਕੋਰੋਨਾ ?


ਜੇਕਰ ਕਿਸੇ ਸ਼ਖ਼ਸ ਦੇ ਸ਼ਰੀਰ ਵਿੱਚ ਵਾਇਰਸ, ਕੋਰੋਨਾ ਪੋਜ਼ੀਟਿਵ ਮਰੀਜ਼ ਦੇ ਸੰਪਰਕ ਵਿੱਚ ਆਉਣ ਨਾਲ ਦਾਖ਼ਲ ਹੁੰਦਾ ਹੈ ਤਾਂ ਜਿਸ ਸ਼ਖ਼ਸ ਦੇ ਸ਼ਰੀਰ ਵਿੱਚ ਵਾਇਰਸ ਦਾਖ਼ਲ ਹੋਇਆ ਹੈ ਉਸ ਦੇ ਸ਼ਰੀਰ ਵਿੱਚ ਵਾਇਰਸ ਫੈਲਣ ਦੇ ਲੱਛਣ 4 ਤੋਂ 14 ਦਿਨਾਂ ਦੇ ਅੰਦਰ ਵਿਖਾਈ ਦਿੰਦੇ ਨੇ, ਇਸੇ ਲਈ ਸਰਕਾਰ ਨੇ ਨਿਯਮ ਬਣਾਇਆ ਹੈ ਕੀ ਕੋਰੋਨਾ ਵਾਇਰਸ ਦੇ ਸ਼ੱਕੀ ਲੋਕਾਂ ਨੂੰ 14 ਦਿਨ ਤੱਕ ਆਈਸੋਲੇਸ਼ਨ ਵਿੱਚ ਰੱਖਿਆ ਜਾਵੇ, ਲੁਧਿਆਣਾ ਦੀ ਜਿਸ ਮਹਿਲਾ ਨੂੰ ਕੋਰੋਨਾ ਪੋਜ਼ੀਟਿਵ ਹੋਇਆ ਹੈ ਉਸ ਮਹਿਲਾ ਵਿੱਚ ਵੀ ਕੋਰੋਨਾ ਵਾਇਰਸ ਦੇ ਲੱਛਣ ਆਉਣ ਵਿੱਚ 4 ਤੋਂ 15 ਦਿਨ ਦਾ ਸਮਾਂ ਲੱਗਿਆ ਹੋਵੇ