Study: ਇੱਕ ਸਿਹਤਮੰਦ ਜੀਵਨਸ਼ੈਲੀ ਲਈ ਮੋਬਾਈਲ ਫੋਨ ਦੀ ਸੀਮਤ ਵਰਤੋਂ ਕਰਨਾ ਜ਼ਰੂਰੀ ਹੈ। ਆਮ ਤੌਰ ਉਤੇ ਦੇਖਣ ਨੂੰ ਮਿਲਦਾ ਹੈ ਕਿ ਲੋਕ ਲੰਮਾ ਸਮਾਂ ਫੋਨ ਉਪਰ ਗੱਲ ਕਰਦੇ ਹਨ ਪਰ ਇਸ ਦੇ ਲੰਬੇ ਸਮੇਂ ਬਾਅਦ ਗੰਭੀਰ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲ ਹੀ ਵਿੱਚ ਸਾਹਮਣੇ ਆਏ ਇਕ ਮੈਡੀਕਲ ਅਧਿਐਨ ਵਿੱਚ ਪਤਾ ਚੱਲਿਆ ਹੈ ਕਿ ਜੇ ਅੱਧੇ ਘੰਟੇ ਜਾਂ ਫਿਰ ਉਸ ਤੋਂ ਜ਼ਿਆਦਾ ਸਮੇਂ ਤੱਕ ਤੁਸੀਂ ਮੋਬਾਈਲ ਕਾਲ ਉਪਰ ਗੱਲ ਕਰਦੇ ਰਹਿੰਦੇ ਹੋ ਤਾਂ ਇਹ ਸਿੱਧੇ ਤੌਰ ਉਤੇ ਜ਼ਿਆਦਾ ਬਲੱਡ ਪ੍ਰੈਸ਼ਰ ਦੀ ਸਮੱਸਿਆ ਪੈਦਾ ਕਰਦਾ ਹੈ।


COMMERCIAL BREAK
SCROLL TO CONTINUE READING

ਚੀਨ ਦੀ ਗਵਾਂਗਜ਼ੂ ਸਥਿਤ ਦੱਖਣੀ ਮੈਡੀਕਲ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਪਾਇਆ ਕਿ ਹਰ ਹਫ਼ਤੇ 30 ਮਿੰਟ ਜਾਂ ਇਸ ਤੋਂ ਵੱਧ ਸਮੇਂ ਤੱਕ ਮੋਬਾਈਲ ਫੋਨ 'ਤੇ ਗੱਲ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ ਦਾ ਖ਼ਤਰਾ 12 ਫ਼ੀਸਦੀ ਵੱਧ ਜਾਂਦਾ ਹੈ। ਅਧਿਐਨ ਵਿੱਚ ਸ਼ਾਮਲ ਪ੍ਰੋਫੈਸਰ ਜਿਆਨਹੁਈ ਕਿਨ ਨੇ ਕਿਹਾ ਕਿ ਲੋਕ ਮੋਬਾਈਲ ਫੋਨ 'ਤੇ ਗੱਲ ਕਰਨ ਵਿਚ ਕਿੰਨੇ ਮਿੰਟ ਬਿਤਾਉਂਦੇ ਹਨ, ਉਨ੍ਹਾਂ ਦੇ ਦਿਲ ਦੀ ਸਿਹਤ ਲਈ ਮਾਇਨੇ ਰੱਖਦਾ ਹੈ। ਫੋਨ 'ਤੇ ਜ਼ਿਆਦਾ ਸਮੇਂ ਤੱਕ ਗੱਲ ਕਰਨ ਦਾ ਮਤਲਬ ਹੈ ਜ਼ਿਆਦਾ ਜ਼ੋਖ਼ਮ।


ਅਧਿਐਨ ਮੁਤਾਬਕ ਦੁਨੀਆ ਦੀ ਲਗਭਗ ਤਿੰਨ-ਚੌਥਾਈ ਆਬਾਦੀ 10 ਸਾਲ ਤੋਂ ਜ਼ਿਆਦਾ ਉਮਰ ਦੀ ਹੈ ਤੇ ਇਨ੍ਹਾਂ ਕੋਲ ਮੋਬਾਈ ਹੈ। ਮੋਬਾਈਲ ਫੋਨ ਰੇਡੀਓ ਫ੍ਰੀਕੁਐਂਸੀ ਊਰਜਾ ਦੇ ਘੱਟ ਪੱਧਰ ਦਾ ਨਿਕਾਸ ਕਰਦੇ ਹਨ, ਜੋ ਐਕਸਪੋਜਰ ਦੇ ਨਾਲ ਬਲੱਡ ਪ੍ਰੈਸ਼ਰ ਵਿੱਚ ਵਾਧੇ ਦਾ ਕਾਰਨ ਬਣ ਸਕਦਾ ਹੈ। ਡਾਕਟਰਾਂ ਅਨੁਸਾਰ ਹਾਈ ਬਲੱਡ ਪ੍ਰੈਸ਼ਰ ਹਾਰਟ ਅਟੈਕ ਅਤੇ ਸਟ੍ਰੋਕ ਵਰਗੀਆਂ ਜਾਨਲੇਵਾ ਪੇਚੀਦਗੀਆਂ ਲਈ ਇੱਕ ਪ੍ਰਮੁੱਖ ਜੋਖਮ ਦਾ ਕਾਰਕ ਹੈ ਅਤੇ ਵਿਸ਼ਵ ਪੱਧਰ 'ਤੇ ਸਮੇਂ ਤੋਂ ਪਹਿਲਾਂ ਮੌਤ ਦਾ ਇੱਕ ਪ੍ਰਮੁੱਖ ਕਾਰਨ ਹੈ।


ਪ੍ਰੋ. ਕਿੰਨ ਨੇ ਕਿਹਾ ਕਿ , ਸਾਲਾਂ ਤੱਕ ਹੈਂਡਸ-ਫ੍ਰੀ ਸੈਟਅੱਪ ਦੀ ਵਰਤੋਂ ਕਰਨ ਜਾਂ ਨਿਯੋਜਿਤ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ ਦੇ ਵਿਕਾਸ ਦੀਆਂ ਸੰਭਾਵਨਾਵਾਂ ਉਪਰ ਕੋਈ ਪ੍ਰਭਾਵ ਨਹੀਂ ਪਿਆ ਪਰ ਹੁਣ ਸਥਿਤੀ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਕੁਝ ਲੋਕਾਂ ਵਿੱਚ ਇਸ ਦੇ ਮਾੜੇ ਪ੍ਰਭਾਵ ਦਾ ਜਲਦੀ ਪਤਾ ਲੱਗ ਸਕਦਾ ਹੈ ਪਰ ਕੁਝ ਲੋਕਾਂ ਵਿੱਚ ਇਹ ਸਾਈਲੈਂਟ ਕੰਮ ਕਰਦਾ ਹੈ ਅਤੇ ਅਚਾਨਕ ਨਾਲ ਇਕ ਬਿਮਾਰੀ ਦੇ ਰੂਪ ਵਿੱਚ ਸਾਡੇ ਸਾਹਮਣੇ ਆ ਸਕਦਾ ਹੈ।


ਯੂਰਪੀ ਹਾਰਟ ਜਨਰਲ ਡਿਜੀਟਲ ਹੈਲਥ ਮੈਡੀਕਲ ਜਨਰਲ ਵਿੱਚ ਪ੍ਰਕਾਸ਼ਿਤ ਇਸ ਅਧਿਐਨ ਵਿੱਚ ਯੂਕੇ ਬਾਓ ਬੈਂਕ ਦੇ ਡੇਟਾ ਦੀ ਵਰਤੋਂ ਕਰਕੇ ਫੋਨ ਕਾਲ ਉਪਰ ਗੱਲ ਕਰਨ ਤੇ ਵੱਧ ਬਲੱਡ ਪ੍ਰੈਸ਼ਰ ਵਿਚਕਾਰ ਸਬੰਧਾਂ ਦੀ ਜਾਂਚ ਕਰਨ ਲਈ 37 ਤੋਂ 73 ਸਾਲ ਦੀ ਉਮਰ ਦੇ ਕੁਲ 212,046 ਕਾਰੋਬਾਰੀਆਂ ਨੂੰ ਸ਼ਾਮਲ ਕੀਤਾ ਗਿਆ।


ਅਧਿਐਨ ਦੇ ਨਤੀਜੇ ਦੱਸਦੇ ਹਨ ਕਿ 12 ਸਾਲ ਤੱਕ ਹਫਤੇ ਵਿੱਚ ਇੱਕ ਜਾਂ ਕਈ ਵਾਰ ਅੱਧੇ-ਅੱਧੇ ਘੰਟੇ ਵਿੱਚ ਵੀ ਜ਼ਿਆਦਾ ਫੋਨ ਉਪਰ ਗੱਲਬਾਤ ਕਰਨ ਵਾਲੇ 13984 (ਕਰੀਬ ਸੱਤ ਫ਼ੀਸਦੀ) ਲੋਕਾਂ ਵਿੱਚ ਹਾਈ ਬਲੱਡ ਪਰੈਸ਼ਰ ਦੇ ਲੱਛਣ ਮਿਲਣ ਲੱਗੇ। ਇੰਨਾ ਹੀ ਨਹੀਂ, ਇਸ ਅਧਿਐਨ ਵਿੱਚ ਇਕ ਸਮੂਹ ਅਜਿਹਾ ਵੀ ਸੀ ਜੋ ਇੰਨਾ ਗੱਲ ਨਹੀਂ ਕਰਦਾ ਸੀ। ਜਦ ਖੋਜਕਰਤਾਵਾਂ ਨੇ ਇਨ੍ਹਾਂ ਦੋਵੇਂ ਸਮੂਹਾਂ ਦੀ ਆਪਸ ਵਿੱਚ ਤੁਲਨਾ ਕੀਤੀ ਤਾਂ ਪਾਇਆ ਕਿ ਫੋਨ ਉਪਰ ਲੰਮਾ ਸਮਾਂ ਗੱਲ ਕਰਨ ਵਾਲਿਆਂ ਵਿੱਚ ਹਾਈ ਬਲੱਡ ਪ੍ਰੈਸ਼ਰ ਹੋਣ ਦਾ ਜ਼ੋਖ਼ਮ ਕਈ ਗੁਣਾ ਜ਼ਿਆਦਾ ਹੈ।


ਇਹ ਵੀ ਪੜ੍ਹੋ : Amritsar blast Latest News: ਅੰਮ੍ਰਿਤਸਰ ਬਲਾਸਟ ਮਾਮਲੇ 'ਚ ਪੰਜਾਬ ਦੇ DGP ਨੇ ਕੀਤੇ ਵੱਡੇ ਖੁਲਾਸੇ! ਜਾਣੋ ਕੀ ਕਿਹਾ