ਚੰਡੀਗੜ੍ਹ :  ਜਰਮਨੀ ਤੋਂ ਆਏ ਜਿਸ 70 ਸਾਲ ਦੇ ਸ਼ਖ਼ਸ ਦੀ ਪੰਜਾਬ ਵਿੱਚ ਕੋਰੋਨਾ ਵਾਇਰਸ ਨਾਲ ਮੌਤ ਹੋਈ ਹੈ ਉਸ ਦੀ ਮੌਤ ਤੋਂ ਬਾਅਦ ਸਿਹਤ ਮਹਿਕਮੇ ਨੇ ਕੋਰੋਨਾ ਵਾਇਰਸ ਦੇ ਟੈਸਟ ਨੂੰ ਲੈਕੇ ਆਪਣੀ ਰਣਨੀਤੀ ਵਿੱਚ ਬਦਲਾਅ ਕੀਤਾ ਹੈ, ਪਤਾ ਚੱਲਿਆ ਸੀ ਕੀ ਜਿਸ ਸ਼ਖ਼ਸ ਦੀ ਮੌਤ ਹੋਈ ਸੀ ਉਹ ਸ਼ਖ਼ਸ ਆਨੰਦਪੁਰ ਸਾਹਿਬ ਹੋਲਾ ਮਹੱਲਾ ਅਤੇ ਜਲੰਧਰ ਦੇ ਹਸਪਤਾਲ ਵਿੱਚ ਵੀ ਇਲਾਜ ਲਈ ਪਹੁੰਚਿਆ ਸੀ, ਸਿਹਮ ਮਹਿਕਮਾ ਨੇ ਹੁਣ ਹਸਪਤਾਲ ਵਿੱਚ ਇਸ ਸ਼ਖ਼ਸ ਦੇ ਸੰਪਰਕ ਵਿੱਚ ਆਏ ਹਰ ਇੱਕ ਦਾ ਕੋਰੋਨਾ ਵਾਇਰਸ ਦਾ ਟੈਸਟ ਕਰਨ ਦਾ ਫ਼ੈਸਲਾ ਕੀਤਾ ਹੈ,ਇਸ ਤੋਂ ਪਹਿਲਾਂ ਡਾਕਟਰ ਸਿਰਫ਼ ਕੋਰੋਨਾ ਵਾਇਰਸ ਦੇ ਲੱਛਣ ਵਿਖਾਈ ਦੇਣ ਤੋਂ ਬਾਅਦ ਹੀ ਕੋਰੋਨਾ ਦਾ ਟੈਸਟ ਕਰ ਰਹੇ ਸਨ, ਡਾਕਟਰਾਂ ਮੁਤਾਬਿਕ ਕੋਰੋਨਾ ਵਾਇਰਸ ਦੇ ਲੱਛਣ ਕਿਸੇ ਵੀ ਸ਼ਖਸ ਵਿੱਚ ਇੱਕ ਦਮ ਨਹੀਂ ਆਉਂਦੇ ਨੇ, ਹੋ ਸਕਦਾ ਕੀ ਜੋ ਸ਼ਖ਼ਸ ਮ੍ਰਿਤਕ 70 ਸਾਲ ਦੇ ਵਿਅਕਤੀ ਦੇ ਸੰਪਰਕ ਵਿੱਚ ਆਇਆ ਹੋਵੇ ਉਸ ਵਿੱਚ ਫ਼ਿਲਹਾਲ ਕੋਰੋਨਾ ਦੇ ਲੱਛਣ ਨਾ ਵਿਖਾਈ ਦਿੰਦੇ ਹੋਣ ਪਰ ਕੁੱਝ ਦਿਨ ਬਾਅਦ ਜੇਕਰ ਉਸ ਵਿੱਚ ਕੋਰੋਨਾ ਪੋਜ਼ੀਟਿਵ ਆਇਆ ਤਾਂ ਹੋ ਸਕਦਾ ਹੈ ਇਹ ਸ਼ਖ਼ਸ ਕਈ ਲੋਕਾਂ ਵਿੱਚ ਵਾਇਰਸ ਫੈਲਾ ਚੁੱਕਾ ਹੋਵੇ, ਇਸ ਲਈ ਡਾਕਟਰਾਂ ਨੇ ਹਰ ਉਸ ਸ਼ਖ਼ਸ ਦਾ ਕੋਰੋਨਾ ਟੈਸਟ ਕਰਨ ਦਾ ਫੈਸਲਾ ਲਿਆ ਹੈ ਜੋ ਮ੍ਰਿਤਕ 70 ਸਾਲ ਦੇ ਸੰਪਰਕ ਵਿੱਚ ਆਇਆ ਹੋਵੇ  


COMMERCIAL BREAK
SCROLL TO CONTINUE READING

ਟੈਸਟ ਦੀ ਗਿਣਤੀ ਵਧਾਈ ਗਈ 


3  ਦਿਨ ਪਹਿਲਾਂ ਸਿਹਤ ਮਹਿਕਮੇ ਵੱਲੋਂ ਕੋਰੋਨਾ ਵਾਇਰਸ ਦੇ 43 ਟੈਸਟ ਕੀਤੇ ਜਾਂਦੇ ਸਨ, ਪਰ ਬੰਗਾ ਵਿੱਚ ਜਿਸ ਸ਼ਖ਼ਸ ਦੀ ਮੌਤ ਕੋਰੋਨਾ ਨਾਲ ਹੋਈ ਹੈ ਉਸ ਤੋਂ ਬਾਅਦ ਸਿਹਤ ਮਹਿਕਮੇ ਨੇ ਟੈਸਟ ਦੀ ਗਿਣਤੀ 115 ਤੋਂ ਵਧਾਕੇ 158 ਕਰ ਦਿੱਤੀ ਹੈ, ਉਧਰ ਬੰਗਾ ਦੇ ਜਿਸ ਸ਼ਖ਼ਸ ਦੀ ਮੌਤ ਕੋਰੋਨਾ ਵਾਇਰਸ ਦੇ ਨਾਲ ਹੋਈ ਹੈ ਉਸ ਦੇ ਆਨੰਦਪੁਰ ਸਾਹਿਬ ਜਾਣ ਦੀ ਖ਼ਬਰ ਤੋਂ ਬਾਅਦ ਹੁਣ ਪੂਰੇ ਆਨੰਦਪੁਰ ਸਾਹਿਬ ਨੂੰ ਸੀਲ ਕਰ ਦਿੱਤਾ ਗਿਆ ਹੈ,ਸਿਹਤ ਮਹਿਕਮਾ ਦੀਆਂ 50 ਟੀਮਾਂ  4000 ਸ਼ੱਕੀ ਮਰੀਜਾਂ ਨੂੰ ਟਰੇਸ ਕਰਨ ਵਿੱਚ ਲੱਗੀਆਂ ਹੋਇਆ ਨੇ,ਸ੍ਰੀ ਆਨੰਦਪੁਰ ਸਾਹਿਬ ਗੁਰਦੁਆਰੇ ਦੇ ਸਟਾਫ਼ ਦੀ ਵੀ ਸਕ੍ਰੀਨਿੰਗ ਕੀਤੀ ਜਾ ਰਹੀ ਹੈ ਬੰਗਾ ਦੇ ਜਿਸ ਪਿੰਡ ਵਿੱਚ ਇਹ ਸ਼ਖ਼ਸ ਆਪਣੇ ਘਰ ਰੁਕਿਆ ਸੀ ਉਸ ਪਿੰਡ ਅਤੇ ਆਲੇ-ਦੁਆਲੇ ਦੇ ਪਿੰਡਾ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ