Punjab News:  ਸਰਕਾਰਾਂ ਵੱਲੋਂ ਗਰੀਬੀ ਰੇਖਾ ਹੇਠਾਂ ਰਹਿ ਰਹੇ ਲੋਕਾਂ ਵਾਸਤੇ ਦੀ ਸਿਹਤ ਸੁਵਿਧਾ ਨੂੰ ਲੈ ਕੇ ਬੇਸ਼ੱਕ ਕਈ ਸਕੀਮਾਂ ਚਲਾਈਆਂ ਹੋਣ ਪਰ ਉਹ ਸਕੀਮਾਂ ਜ਼ਮੀਨੀ ਪੱਧਰ ਉਤੇ ਆ ਕੇ ਆਪਣਾ ਦਮ ਤੋੜ ਦਿੰਦੀਆਂ ਹਨ। ਨੰਗਲ ਵਿੱਚ ਇਕ ਪ੍ਰਵਾਸੀ ਮਜ਼ਦੂਰ ਆਪਣੀ ਗਰਭਵਤੀ ਪਤਨੀ ਨੂੰ ਬੀਬੀਐਮਬੀ ਤੇ ਸਿਵਲ ਹਸਪਤਾਲ ਨੰਗਲ ਲੈ ਕੇ ਗਿਆ ਸੀ। ਕਾਗਜ਼-ਪੱਤਰ ਪਰਚੀ ਨਾ ਦਿਖਾਉਣ ਕਰਕੇ ਇਨ੍ਹਾਂ ਦੋਨਾਂ ਹਸਪਤਾਲਾਂ ਵਿਚੋਂ ਕਿਸੇ ਨੇ ਵੀ ਪ੍ਰਵਾਸੀ ਗਰਭਵਤੀ ਔਰਤ ਨੂੰ ਨਹੀਂ ਦੇਖਿਆ ਨਾ ਹੀ ਕੋਈ ਇਲਾਜ ਕੀਤਾ।


COMMERCIAL BREAK
SCROLL TO CONTINUE READING

ਇਸ ਤੋਂ ਬਾਅਦ ਪਰਿਵਾਰ ਗਰਭਵਤੀ ਔਰਤ ਨੂੰ ਊਨਾ ਲੈ ਗਿਆ। ਜਿਥੇ ਸਰਕਾਰੀ ਹਸਪਤਾਲ ਵਿੱਚ ਇੱਕ ਬੱਚੀ ਨੇ ਜਨਮ ਲਿਆ। ਫਿਰ ਅਗਲੇ ਦਿਨ ਸਰਕਾਰੀ ਹਸਪਤਾਲ ਤੋਂ ਛੁੱਟੀ ਕਰਵਾ ਕੇ ਜੱਚਾ-ਬੱਚਾ ਨੂੰ ਇਹ ਪਰਿਵਾਰ ਵਾਪਸ ਆਪਣੀ ਝੁੱਗੀ ਝੌਂਪੜੀ ਵਿੱਚ ਲੈ ਆਇਆ। ਇਹ ਪਰਵਾਸੀ ਪਰਿਵਾਰ ਨੰਗਲ ਬਰਮਲਾ ਖੱਡ ਦੇ ਕੋਲ ਖੁੱਲ੍ਹੇ ਅਸਮਾਨ ਦੇ ਹੇਠਾਂ ਤਰਪਾਲ ਨਾਲ ਬਣਾਈ ਹੋਈ ਝੁੱਗੀ ਵਿੱਚ ਆਪਣੀ ਜ਼ਿੰਦਗੀ ਬਸਰ ਕਰ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਦੋਵੇਂ ਹਸਪਤਾਲਾਂ ਦੇ ਅਧਿਕਾਰੀਆਂ ਨੇ ਜਾਂਚ ਕਰਨ ਦੀ ਗੱਲ ਕਹਿ ਕੇ ਪੱਲਾ ਝਾੜ ਲਿਆ।


ਸਰਕਾਰਾਂ ਵੱਲੋਂ ਆਏ ਦਿਨ ਨਵੀਂਆਂ-ਨਵੀਂਆਂ ਯੋਜਨਾਵਾ ਸਕੀਮਾਂ ਗ਼ਰੀਬ ਰੇਖਾ ਹੇਠਾਂ ਰਹਿ ਰਹੇ ਪਰਿਵਾਰਾਂ ਦੇ ਵਾਸਤੇ ਦਿੱਤੀਆਂ ਜਾਂਦੀਆਂ ਹਨ ਜਿਸ ਨਾਲ ਇਨ੍ਹਾਂ ਗਰੀਬ ਪਰਿਵਾਰਾਂ ਨੂੰ ਲਾਭ ਮਿਲ ਸਕੇ। ਜ਼ਿਆਦਾਤਰ ਹਕੀਕਤ ਵਿੱਚ ਅਜਿਹਾ ਬਹੁਤ ਹੀ ਘੱਟ ਦੇਖਣ ਨੂੰ ਮਿਲਦਾ ਹੈ। ਤਾਜ਼ਾ ਮਾਮਲਾ ਨੰਗਲ 29 ਮਈ ਦੀ ਰਾਤ ਦਾ ਹੈ। ਇਥੇ ਇੱਕ ਪਰਵਾਸੀ ਮਜ਼ਦੂਰ ਆਪਣੇ ਗਰਭਵਤੀ ਪਤਨੀ ਨੂੰ ਤਬੀਅਤ ਜ਼ਿਆਦਾ ਖਰਾਬ ਹੋਣ ਕਰਕੇ ਬੀਬੀਐਮਬੀ ਦੇ ਹਸਪਤਾਲ ਵਿੱਚ ਲੈ ਗਏ ਪਰ ਉਥੇ ਦੇ ਡਾਕਟਰਾਂ ਨੇ ਉਨ੍ਹਾਂ ਦਾ ਇਲਾਜ ਨਹੀਂ ਕੀਤਾ ਸਗੋਂ ਕੋਈ ਦਸਤਾਵੇਜ਼ ਜਾਂ ਕੋਈ ਪਰਚੀ ਦਿਖਾਉਣ ਲਈ ਕਿਹਾ। ਕੋਈ ਦਸਤਾਵੇਜ਼ ਜਾਂ ਕੋਈ ਪਰਚੀ ਨਾ ਹੋਣ ਕਰਕੇ ਉਨ੍ਹਾਂ ਨੂੰ ਬਿਨਾਂ ਇਲਾਜ ਕੀਤੇ ਵਾਪਸ ਭੇਜ ਦਿੱਤਾ।


ਇਹ ਪਰਵਾਸੀ ਮਜ਼ਦੂਰ ਗਰਭਵਤੀ ਪਤਨੀ ਨੂੰ ਲੈ ਕੇ ਸਿਵਲ ਹਸਪਤਾਲ ਗਿਆ ਸੀ ਜਿਥੇ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਵੀ ਪਰਵਾਸੀ ਮਜ਼ਦੂਰ ਨੂੰ ਦਸਤਾਵੇਜ਼ ਜਾਂ ਕੋਈ ਪਰਚੀ ਦਿਖਾਉਣ ਦੀ ਗੱਲ ਕਹੀ ਪਰ ਮਰੀਜ਼ ਵੱਲ ਕਿਸੇ ਦਾ ਵੀ ਕੋਈ ਧਿਆਨ ਨਹੀਂ ਸੀ। ਉਨ੍ਹਾਂ ਨੇ ਡਾਕਟਰਾਂ ਨੂੰ ਕਿਹਾ ਕਿ ਤੁਸੀਂ ਮਰੀਜ਼ ਨੂੰ ਤਾਂ ਦੇਖ ਲਓ ਪਰਚੀ ਫੇਰ ਬਣਵਾ ਲਵਾਂਗਾ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮਨ੍ਹਾ ਕਰ ਦਿੱਤਾ ਤੇ ਕਿਤੇ ਹੋਰ ਲੈ ਜਾਓ, ਇਹ ਕਹਿ ਕੇ ਉਨ੍ਹਾਂ ਨੂੰ ਭੇਜ ਦਿੱਤਾ।


ਫਿਰ ਪਰਵਾਸੀ ਮਜ਼ਦੂਰ ਆਪਣੀ ਗਰਭਵਤੀ ਪਤਨੀ ਨੂੰ ਗੁਆਂਢੀ ਸੂਬਾ ਹਿਮਾਚਲ ਪ੍ਰਦੇਸ਼ ਦੇ ਊਨਾ ਦੇ ਸਰਕਾਰੀ ਹਸਪਤਾਲ ਵਿੱਚ ਲੈ ਕੇ ਗਿਆ ਜਿੱਥੇ ਡਾਕਟਰਾਂ ਨੇ ਗਰਭਵਤੀ ਔਰਤ ਨੂੰ ਦਾਖ਼ਲ ਕਰ ਲਿਆ ਤੇ ਕੁਝ ਸਮੇਂ ਬਾਅਦ ਉਸ ਪਰਵਾਸੀ ਔਰਤ ਨੂੰ ਨਾਰਮਲ ਇੱਕ ਲੜਕੀ ਨੂੰ ਜਨਮ ਦਿੱਤਾ। ਜੱਚਾ-ਬੱਚਾ ਦੋਨਾਂ ਸਹੀ ਸਲਾਮਤ ਠੀਕ-ਠਾਕ ਹਨ।


ਜਦੋਂ ਇਸ ਮਾਮਲੇ ਸਬੰਧੀ ਨੰਗਲ ਸਿਵਲ ਹਸਪਤਾਲ ਦੇ ਐਸਐੱਮਓ ਡਾ. ਨਰੇਸ਼ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਐਸਐਸਕੇ ਵਾਈ ਸੈਂਟਰ ਦੀ ਸਕੀਮ ਹੈ। ਡਾ. ਨਰੇਸ਼ ਨੇ ਕਿਹਾ ਕਿ ਹਸਤਪਾਲ ਵਿੱਚ ਸਟਾਫ ਦੀ ਕਮੀ ਕਾਰਨ ਸਾਨੂੰ ਕੁਝ ਕੇਸ ਰੈਫਰ ਕਰਨੇ ਪੈਂਦੇ ਹਨ। ਸਟਾਫ ਦੀ ਕਮੀ ਦਾ ਉੱਚ ਅਧਿਕਾਰੀਆਂ ਨੂੰ ਦੱਸ ਦਿੱਤਾ ਗਿਆ ਹੈ।


ਇਹੋ ਕਾਰਨ ਹੈ ਕਿ ਜਿੰਨਾ ਸਾਨੂੰ ਟਾਰਗੇਟ ਚਾਹੀਦਾ ਹੈ, ਉਹ ਪੂਰਾ ਨਹੀਂ ਹੋਇਆ। ਉਪਰੋਕਤ ਮਾਮਲੇ ਦੇ ਸਬੰਧ ਵਿੱਚ ਪੁੱਛਣ ਉਤੇ ਡਾ. ਨਰੇਸ਼ ਨੇ ਕਿਹਾ ਕਿ ਗਰਭਵਤੀ ਔਰਤ ਦਾ ਘੱਟੋ-ਘੱਟ ਇੱਕ ਟੈਸਟ ਜੋ ਕਿ ਅਲਟਰਾਸਾਊਂਡ ਹੈ ਉਹ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਕਈ ਵਾਰ ਅਜਿਹੇ ਕੇਸਾਂ ਵਿੱਚ ਦੌਰੇ ਪੈਣ ਦੀ ਸੰਭਾਵਨਾ ਹੁੰਦੀ ਹੈ। ਇਸ ਲਈ ਗਰਭਵਤੀ ਨੂੰ ਜ਼ਿਆਦਾ ਡਾਕਟਰਾਂ ਵਾਲੇ ਹਸਪਤਾਲ ਭੇਜ ਦਿੱਤਾ ਜਾਂਦਾ ਹੈ। ਦੁਬਾਰਾ ਪੁੱਛੇ ਜਾਣ ਉਤੇ ਉਨ੍ਹਾਂ ਕਿਹਾ ਕਿ ਇਸ ਮਾਮਲੇ ਉਤੇ ਨੋਟਿਸ ਲੈ ਕੇ ਜ਼ਰੂਰ ਜਾਂਚ ਕੀਤੀ ਜਾਵੇਗੀ।



ਜਦੋਂ ਇਸ ਗੰਭੀਰ ਮਾਮਲੇ ਨੂੰ ਲੈ ਕੇ ਬੀਬੀਐੱਮਬੀ ਨੰਗਲ ਸਿਵਲ ਹਸਪਤਾਲ ਦੀ ਡਾ. ਸ਼ਾਲਿਨੀ ਚੌਧਰੀ (ਪੀ ਐਮ ਓ) ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਹਰ ਹਸਤਪਾਲ ਤੇ ਹਰ ਡਾਕਟਰ ਅਜਿਹੇ ਨਾਜ਼ੁਕ ਮਾਮਲਿਆਂ ਵਿੱਚ ਗਰਭਵਤੀ ਨੂੰ ਵੇਖਣ ਨੂੰ ਮਨ੍ਹਾਂ ਨਹੀਂ ਕਰ ਸਕਦੇ ਪਰ ਅਸੀਂ ਗਰਭਵਤੀ ਨੂੰ ਪਹਿਲਾਂ ਕਹਿ ਦਿੰਦੇ ਹਾਂ ਕਿ ਰੈਗੂਲਰ ਚੈਕਅੱਪ ਕਰਵਾਇਆ ਜਾਵੇ ਤਾਂ ਜੋ ਕੋਈ ਬਾਅਦ ਵਿੱਚ ਕੋਈ ਪਰੇਸ਼ਾਨੀ ਨਾ ਆਏ।


ਇਹ ਵੀ ਪੜ੍ਹੋ : Punjab news: CM ਭਗਵੰਤ ਮਾਨ ਨੇ ਕੇਂਦਰ ਵੱਲੋਂ ਦਿੱਤੀ ਜਾ ਰਹੀ ਜ਼ੈੱਡ ਪਲੱਸ ਸੁਰੱਖਿਆ ਤੋਂ ਕੀਤਾ ਇਨਕਾਰ


ਡਾ. ਚੌਧਰੀ ਨੇ ਕਿਹਾ ਕਿ ਅਸੀਂ ਏਐੱਨਐੱਮ ਅਤੇ ਹੋਰ ਸਟਾਫ ਨੂੰ ਸਮੇਂ-ਸਮੇਂ ਉਤੇ ਬੋਲਦੇ ਹਾਂ ਕਿ ਇਲਾਕੇ ਵਿੱਚ ਘੁੰਮ ਕੇ ਗਰਭਵਤੀ ਔਰਤਾਂ ਦੇ ਨਾਮ ਰਜਿਸਟਰ ਕਰੋ ਤੇ ਉਨ੍ਹਾਂ ਦੀ ਜਾਂਚ ਕਰਵਾਓ। ਜੇ ਉਸ ਤੋਂ ਬਾਅਦ ਵੀ ਕੋਈ ਰਹਿ ਜਾਂਦੀ ਹੈ ਤਾਂ ਅਸੀਂ ਉਨ੍ਹਾਂ ਨੂੰ ਕਦੇ ਮਨ੍ਹਾਂ ਨਹੀਂ ਕਰਦੇ। ਚੈੱਕਅੱਪ ਕਿਉਂ ਨਹੀਂ ਕਰਵਾਇਆ, ਅਜਿਹਾ ਜ਼ਰੂਰ ਪੁੱਛਿਆ ਜਾਂਦਾ ਹੈ ਕਿਉਂਕਿ ਅਜਿਹੇ ਹਾਲਾਤ ਵਿੱਚ ਸਮੇਂ-ਸਮੇਂ ਜਾਂਚ ਕਰਵਾਉਣ ਨਾਲ ਗਰਭਵਤੀ ਔਰਤਾਂ ਦਾ ਹੀ ਫਾਇਦਾ ਹੁੰਦਾ ਹੈ। ਜਦੋਂ ਫ਼੍ਰਿਹੈਂਡ ਕੋਈ ਆਉਂਦਾ ਹੈ ਤਾਂ ਸਾਨੂੰ ਵੀ ਪਰੇਸ਼ਾਨੀ ਆ ਜਾਂਦੀ ਹੈ। ਗਰਭਵਤੀ ਔਰਤ ਦੇ ਮਾਮਲੇ ਉਤੇ ਬੋਲਦਿਆਂ ਡਾ. ਸ਼ਾਲਿਨੀ ਨੇ ਕਿਹਾ ਕਿ ਜੇਕਰ ਕੁਝ ਅਜਿਹਾ ਹੋਇਆ ਹੈ ਤਾਂ ਜ਼ਰੂਰ ਜਾਂਚ ਕੀਤੀ ਜਾਵੇਗੀ।


ਇਹ ਵੀ ਪੜ੍ਹੋ : Alberta election 2023 results: ਕੈਨੇਡਾ ਦੀ ਅਲਬਰਟਾ ਸਟੇਟ ਅਸੈਂਬਲੀ ਚੋਣ 'ਚ 15 ਪੰਜਾਬੀ ਉਮੀਦਵਾਰਾਂ 'ਚੋਂ ਚਾਰ ਚੁਣੇ ਗਏ


ਨੰਗਲ ਤੋਂ ਬਿਮਲ ਸ਼ਰਮਾ ਦੀ ਰਿਪੋਰਟ