Ajwain Benefits: ਅਜਵਾਇਣ ਪੌਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਅਜਵਾਇਣ ਵਿੱਚ ਕੋਈ ਅਜਿਹੇ ਕੰਪਾਊਂਡਸ ਵੀ ਪਾਏ ਜਾਂਦੇ ਹਨ ਜੋ ਸਿਹਤ ਲਈ ਕਾਫੀ ਜ਼ਰੂਰੀ ਹੁੰਦੇ ਹਨ। ਅਜਵਾਇਣ ਵਿੱਚ ਫਾਇਬਰ, ਵਿਟਾਮਿਨ, ਮਿਨਰਲਸ ਤੇ ਐਂਟੀ ਆਕਸੀਡੈਂਟਸ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ।


COMMERCIAL BREAK
SCROLL TO CONTINUE READING

ਇਸ ਲਈ ਤੁਹਾਨੂੰ ਤੰਦਰੁਸਤ ਰਹਿਣ ਲਈ ਆਪਣੀ ਡਾਈਟ ਵਿੱਚ ਅਜਵਾਇਣ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ। ਅਜਵਾਇਣ ਦੀ ਤਾਸੀਰ ਵੀ ਗਰਮ ਹੁੰਦੀ ਹੈ। ਇਸ ਲਈ ਸਰਦੀਆਂ ਵਿੱਚ ਤੁਸੀਂ ਅਜਵਾਇਣ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਅਜਵਾਇਣ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਨੂੰ ਠੀਕ ਕਰਦਾ ਹੈ। ਇਸ ਨਾਲ ਗਰਮਾਹਟ ਮਿਲਦੀ ਹੈ ਅਤੇ ਹੋਰ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ।


1. ਸਰਦੀਆਂ 'ਚ ਅਜਵਾਇਣ ਕਦੋਂ ਖਾਓ?
ਤੁਸੀਂ ਸਰਦੀਆਂ ਦੇ ਮੌਸਮ ਵਿੱਚ ਕਿਸੇ ਵੀ ਸਮੇਂ ਅਜਵਾਇਣ ਦਾ ਸੇਵਨ ਕਰ ਸਕਦੇ ਹੋ। ਤੁਸੀਂ ਸਵੇਰੇ-ਸ਼ਾਮ ਜਾਂ ਫਿਰ ਰਾਤ ਦੇ ਸਮੇਂ ਅਜਵਾਇਣ ਦਾ ਸੇਵਨ ਕਰ ਸਕਦੇ ਹਨ। ਤੁਸੀਂ ਅਜਵਾਇਣ ਦਾ ਪੀਣ ਪੀ ਸਕਦੇ ਹੋ ਜਾਂ ਫਿਰ ਅਜਵਾਇਣ ਦੇ ਪਾਊ਼ਡਰ ਨੂੰ ਗੁਣਗੁਣੇ ਪਾਣੀ ਵਿੱਚ ਪਾ ਕੇ ਪੀ ਸਕਦੇ ਹਾਂ


2. ਹਾਜ਼ਮੇ ਲਈ ਲਾਹੇਵੰਦ
ਸਰਦੀ ਦੇ ਮੌਸਮ ਵਿੱਚ ਅਕਸਰ ਲੋਕਾਂ ਨੂੰ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਤੋਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇ ਤੁਹਾਨੂੰ ਵੀ ਪਾਚਨ ਨਾਲ ਜੁੜੀ ਸਮੱਸਿਆ ਹੋ ਰਹੀ ਹੈ ਤਾਂ ਇਸ ਲਈ ਤੁਸੀਂ ਅਜਵਾਇਣ ਦਾ ਸੇਵਨ ਕਰ ਸਕਦੇ ਹੋ। ਅਜਵਾਇਣ ਵਿੱਚ ਮੌਜੂਦ ਪੌਸ਼ਕ ਤੱਤ ਹਾਜ਼ਮੇ ਨੂੰ ਦਰੁਸਤ ਬਣਾਉਣ ਵਿੱਚ ਅਸਰਦਾਇਕ ਸਾਬਿਤ ਹੋ ਸਕਦੇ ਹਨ। ਅਜਵਾਇਣ ਖਾਣ ਨਾਲ ਗੈਸ, ਕਬਜ਼ ਅਤੇ ਐਸਿਡਿਟੀ ਤੋਂ ਛੁਟਕਾਰਾ ਮਿਲ ਸਕਦਾ ਹੈ।


3. ਬੈਕਟੀਰੀਆ ਦੀ ਇਨਫੈਕਸ਼ਨ ਤੋਂ ਬਚਾਓ
ਅਜਵਾਇਣ ਵਿੱਚ ਐਂਟੀਬੈਕਟੀਰੀਅਲ ਅਤੇ ਐਂਟੀਫੰਗਲ ਗੁਣ ਪਾਏ ਜਾਂਦੇ ਹਨ। ਇਸ ਦੇ ਨਾਲ ਹੀ ਅਜਵਾਇਣ ਵਿੱਚ ਥਾਈਮੋਲ ਨਾਮ ਦਾ ਇੱਕ ਮਿਸ਼ਰਣ ਵੀ ਪਾਇਆ ਜਾਂਦਾ ਹੈ। ਸਰਦੀਆਂ ਵਿੱਚ ਅਜਵਾਇਣ ਖਾਣ ਨਾਲ ਤੁਸੀਂ ਬੈਕਟੀਰੀਆ ਅਤੇ ਫੰਗਲ ਇਨਫੈਕਸ਼ਨ ਤੋਂ ਬਚ ਸਕਦੇ ਹੋ।


4. ਜ਼ੁਕਾਮ ਤੇ ਖਾਂਸੀ ਤੋਂ ਰਾਹਤ ਦਿਵਾਉਂਦਾ
ਅਜਵਾਇਣ ਦੀ ਤਾਸੀਰ ਗਰਮ ਹੁੰਦੀ ਹੈ। ਅਜਿਹੇ ਵਿੱਚ ਜ਼ੁਕਾਮ ਅਤੇ ਖਾਂਸੀ ਤੋਂ ਬਚਣ ਲਈ ਤੁਸੀਂ ਆਪਣੀ ਡਾਈਟ 'ਚ ਅਜਵਾਇਣ ਨੂੰ ਸ਼ਾਮਲ ਕਰ ਸਕਦੇ ਹੋ। ਦਰਅਸਲ ਅਜਵਾਇਣ ਖਾਣ ਨਾਲ ਇਮਿਊਨਿਟੀ ਵਧਦੀ ਹੈ। ਜਦੋਂ ਸਰੀਰ ਦੀ ਇਮਿਊਨਿਟੀ ਮਜ਼ਬੂਤ ​​ਹੁੰਦੀ ਹੈ ਤਾਂ ਜ਼ੁਕਾਮ ਦਾ ਖ਼ਤਰਾ ਵੀ ਘੱਟ ਜਾਂਦਾ ਹੈ।


5. ਸਰੀਰ ਨੂੰ ਗਰਮ ਰੱਖਦੀ
ਸਰਦੀਆਂ ਵਿੱਚ ਅਸੀਂ ਸਾਰੇ ਆਪਣੇ ਸਰੀਰ ਨੂੰ ਗਰਮ ਰੱਖਣ ਲਈ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਦਾ ਸੇਵਨ ਕਰਦੇ ਹਾਂ। ਜੇਕਰ ਤੁਸੀਂ ਚਾਹੋ ਤਾਂ ਸਰੀਰ ਨੂੰ ਗਰਮ ਰੱਖਣ ਲਈ ਅਜਵਾਇਣ ਦਾ ਸੇਵਨ ਵੀ ਕਰ ਸਕਦੇ ਹੋ। ਇਸ ਲਈ ਜੇਕਰ ਤੁਸੀਂ ਰੋਜ਼ਾਨਾ ਅਜਵਾਇਣ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਸਰੀਰ ਨੂੰ ਗਰਮ ਰੱਖੇਗਾ। ਆਪਣੇ ਸਰੀਰ ਨੂੰ ਗਰਮ ਰੱਖਣ ਲਈ ਤੁਸੀਂ ਅਜਵਾਇਣ ਦਾ ਕਾੜ੍ਹਾ ਬਣਾ ਕੇ ਰੋਜ਼ਾਨਾ ਪੀ ਸਕਦੇ ਹੋ।


6. ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖਣ 'ਚ ਮਦਦਗਾਰ
ਸਰਦੀਆਂ ਵਿੱਚ ਬਿਮਾਰੀਆਂ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਬਲੱਡ ਪ੍ਰੈਸ਼ਰ ਵੀ ਵਧ ਸਕਦਾ ਹੈ। ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖਣ ਲਈ ਤੁਸੀਂ ਅਜਵਾਇਣ ਦਾ ਸੇਵਨ ਕਰ ਸਕਦੇ ਹੋ। ਅਜਵਾਇਣ ਵਿੱਚ ਮੌਜੂਦ ਗੁਣ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰ ਸਕਦੇ ਹਨ ਪਰ ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਹਾਈ ਹੈ ਤਾਂ ਡਾਕਟਰ ਦੀ ਸਲਾਹ 'ਤੇ ਹੀ ਅਜਵਾਇਣ ਦਾ ਸੇਵਨ ਕਰੋ।


ਇਹ ਵੀ ਪੜ੍ਹੋ : IPL 2024: ਮੁੰਬਈ ਇੰਡੀਅਨਜ਼ 'ਚ ਵੱਡਾ ਫੇਰਬਦਲ, ਰੋਹਿਤ ਦੀ ਜਗ੍ਹਾ ਹਾਰਦਿਕ ਪੰਡਯਾ ਬਣੇ ਟੀਮ ਦੇ ਕਪਤਾਨ


(Disclaimer: ਇੱਥੇ ਦਿੱਤੀ ਗਈ ਜਾਣਕਾਰੀ ਘਰੇਲੂ ਇਲਾਜ ਤੇ ਆਮ ਜਾਣਕਾਰੀ 'ਤੇ ਅਧਾਰਤ ਹੈ। ਇਸ ਨੂੰ ਅਪਣਾਉਣ ਤੋਂ ਪਹਿਲਾਂ ਕਿਰਪਾ ਕਰਕੇ ਡਾਕਟਰੀ ਸਲਾਹ ਲਓ। ZEE NEWS ਇਸਦੀ ਪੁਸ਼ਟੀ ਨਹੀਂ ਕਰਦਾ।)