Hemkund Sahib Yatra: ਚਮੋਲੀ ਦੇ ਪਹਾੜਾਂ ਵਿੱਚ ਲਗਾਤਾਰ ਦੋ ਦਿਨਾਂ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਬਦਰੀਨਾਥ ਧਾਮ ਵਿੱਚ ਵੀ ਲਗਾਤਾਰ ਸਵੇਰੇ ਤੋਂ ਪੈ ਰਿਹਾ ਮੀਂਹ  ਪਰ ਭਾਰੀ ਮੀਂਹ ਦੇ ਬਾਵਜੂਦ ਤੀਰਥ ਯਾਤਰੀ ਭਗਵਾਨ ਬਦਰੀ ਵਿਸ਼ਾਲ ਦੇ ਦਰਸ਼ਨ ਕਰਨ ਲਈ ਪੁੱਜ ਰਹੇ ਹਨ ਤਾਂ ਉਥੇ ਹੀ ਹੇਮਕੁੰਟ ਸਾਹਿਬ ਵਿੱਚ ਬੁੱਧਵਾਰ ਦੇਰ ਸ਼ਾਮ ਬਰਫਬਾਰੀ ਜਾਰੀ ਹੈ, ਜਿਸ ਤੋਂ ਬਾਅਦ ਹੇਮਕੁੰਟ ਦੀ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ।


COMMERCIAL BREAK
SCROLL TO CONTINUE READING

ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਘਾਂਘਰੀਆ ਵਿੱਚ ਰੋਕ ਦਿੱਤਾ ਹੈ। ਸੁਰੱਖਿਆ ਦੀ ਦ੍ਰਿਸ਼ਟੀ ਨਾਲ ਗੁਰਦੁਆਰਾ ਕਮੇਟੀ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ। ਹੇਮਕੁੰਟ ਸਾਹਿਬ ਵਿੱਚ ਅਜੇ ਵੀ 5 ਤੋਂ 6 ਫੁੱਟ ਤੱਖ ਬਰਫ ਜੰਮੀ ਹੋਈ ਹੈ। ਬਰਫਬਾਰੀ ਹੋਣ ਨਾਲ ਪੈਦਲ ਰਸਤੇ ਕਾਫੀ ਤਿਲਕਣ ਭਰੇ ਹੋ ਗਏ ਹਨ।


ਗੋਵਿੰਦਘਾਟ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੇ ਦੱਸਿਆ ਕਿ ਬੀਤੀ ਰਾਤ ਤੋਂ ਸ੍ਰੀ ਹੇਮਕੁੰਟ ਸਾਹਿਬ ਵਿਖੇ ਮੀਂਹ ਪੈ ਰਿਹਾ ਹੈ। ਹਾਲਾਂਕਿ ਬਦਰੀਨਾਥ ਧਾਮ ਦੀ ਯਾਤਰਾ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਕਾਬਿਲੇਗੌਰ ਹੈ ਕਿ ਕੇਦਾਰਨਾਥ ਤੇ ਯਮਨੋਤਰੀ ਧਾਮ ਵਿੱਚ ਵੀ ਮੌਸਮ ਖ਼ਰਾਬ ਹੈ। ਇੱਥੇ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ, ਜਦਕਿ ਹਿਮਾਲਿਆ ਖੇਤਰ 'ਚ ਬਰਫਬਾਰੀ ਹੋ ਰਹੀ ਹੈ।


ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਚਮੋਲੀ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਹੇਮਕੁੰਟ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਸੀਮਤ ਰਹੇਗੀ। ਇਸ ਤੋਂ ਇਲਾਵਾ ਬਿਮਾਰ ਲੋਕਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਅਗਲੇ ਹੁਕਮਾਂ ਤੱਕ ਹੇਮਕੁੰਟ ਦੇ ਦਰਸ਼ਨਾਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।


ਇਹ ਵੀ ਪੜ੍ਹੋ : Faridkot Immigration scam: ਫਰੀਦਕੋਟ ਦੀ ਇੱਕ ਨਿੱਜੀ ਇਮੀਗ੍ਰੇਸ਼ਨ ਸੰਸਥਾ ਦਾ ਮੁਖੀ ਕਰੋੜਾਂ ਰੁਪਏ ਦੀ 'ਠੱਗੀ' ਮਾਰ ਕੇ ਹੋਇਆ ਫਰਾਰ!


ਉਤਰਾਖੰਡ ਪੁਲਿਸ ਤੇ ਪ੍ਰਸ਼ਾਸਨ ਲਗਾਤਾਰ ਯਾਤਰਾ ਉਤੇ ਨਜ਼ਰ ਰੱਖ ਰਿਹਾ ਹੈ। ਜ਼ਿਲ੍ਹਾ ਮੈਜਿਸਟ੍ਰੇਟ ਚਮੋਲੀ ਨੇ ਅਧੀਨ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ ਤੇ ਯਾਤਰਾ ਦੇ ਰੂਟ ‘ਤੇ ਸਾਰੀਆਂ ਲੋੜੀਂਦੀਆਂ ਸਹੂਲਤਾਂ ਬਾਰੇ ਹਦਾਇਤਾਂ ਦਿੱਤੀਆਂ। ਇਸ ਤੋਂ ਇਲਾਵਾ ਜ਼ਿਲ੍ਹਾ ਮੈਜਿਸਟ੍ਰੇਟ ਨੇ ਖੁਦ ਪੂਰੇ ਰਸਤੇ ਉਤੇ ਪੈਦਲ ਜਾ ਕੇ ਸਹੂਲਤਾਂ ਦਾ ਨਿਰੀਖਣ ਕੀਤਾ।


ਇਹ ਵੀ ਪੜ੍ਹੋ : PSEB Class 12th Board Result 2023: 12ਵੀਂ 'ਚ ਅੱਵਲ ਵਿਦਿਆਥਣਾਂ ਨੂੰ ਪੰਜਾਬ ਸਰਕਾਰ ਵੱਲੋਂ ਮਿਲੇਗਾ ਇਨਾਮ!