Kangana Ranaut News: ਕੰਗਨਾ ਰਣੌਤ ਦੀ ਸਿਆਸਤ `ਚ ਹੋਵੇਗੀ ਐਂਟਰੀ! ਭਾਜਪਾ ਇਸ ਸੀਟ ਤੋਂ ਉਮੀਦਵਾਰ ਬਣਾ ਕੇ ਖੇਡ ਸਕਦੀ ਦਾਅ
Kangana Ranaut News: ਲੋਕ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਾ ਤੇ ਸਿਆਸੀ ਪਾਰਟੀਆਂ ਵੱਲੋਂ ਆਪਣੇ-ਆਪਣੇ ਉਮੀਦਵਾਰ ਐਲਾਨੇ ਜਾ ਰਹੇ ਹਨ।
Kangana Ranaut News: ਲੋਕ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਾ ਤੇ ਸਿਆਸੀ ਪਾਰਟੀਆਂ ਵੱਲੋਂ ਆਪਣੇ-ਆਪਣੇ ਉਮੀਦਵਾਰ ਐਲਾਨੇ ਜਾ ਰਹੇ ਹਨ। ਕਈ ਪਾਰਟੀਆਂ ਬਾਲੀਵੁੱਡ ਦੇ ਅਦਾਕਾਰਾ ਤੇ ਵੱਡੇ ਕਲਾਕਾਰਾਂ ਉਤੇ ਦਾਅ ਖੇਡ ਰਹੀਆਂ ਹਨ।
ਇਸ ਦਰਮਿਆਨ ਭਾਜਪਾ ਦੇ ਸੀਨੀਅਰ ਆਗੂਆਂ ਦੇ ਨਜ਼ਦੀਕੀ ਮੰਨੀ ਜਾਣ ਵਾਲੀ ਕੰਗਨਾ ਰਣੌਤ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਹਮੇਸ਼ਾ ਹੀ ਆਪਣੇ ਬੇਬਾਕ ਬਿਆਨਾਂ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਅਦਾਕਾਰਾ ਹਰ ਮੁੱਦੇ 'ਤੇ ਆਪਣੀ ਰਾਏ ਜ਼ਾਹਰ ਕਰਦੀ ਹੈ ਤੇ ਕਈ ਵਾਰ ਇਸ ਕਾਰਨ ਉਹ ਟ੍ਰੋਲ ਹੋ ਜਾਂਦੀ ਹੈ ਅਤੇ ਵਿਵਾਦਾਂ 'ਚ ਘਿਰ ਜਾਂਦੀ ਹੈ।
ਦਰਅਸਲ ਕੰਗਨਾ ਦੀ ਸਿਆਸਤ ਵਿੱਚ ਐਂਟਰੀ ਪੱਕੀ ਮੰਨੀ ਜਾ ਰਹੀ ਹੈ ਤੇ ਸੱਤਾਧਾਰੀ ਭਾਜਪਾ ਅਦਾਕਾਰਾ ਨੂੰ ਉਮੀਦਵਾਰ ਬਣਾ ਕੇ ਵੱਡਾ ਦਾਅ ਖੇਡ ਸਕਦੀ ਹੈ। ਕੰਗਨਾ ਰਣੌਤ ਦੇ ਰਾਜਨੀਤੀ ਵਿੱਚ ਆਉਣ ਦੀਆਂ ਅਫਵਾਹਾਂ ਪਹਿਲਾਂ ਹੀ ਫੈਲ ਰਹੀਆਂ ਹਨ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਅਦਾਕਾਰਾ ਭਾਜਪਾ ਦੀ ਟਿਕਟ 'ਤੇ ਲੋਕ ਸਭਾ ਚੋਣ ਲੜ ਸਕਦੀ ਹੈ। ਦਰਅਸਲ ਆਗਾਮੀ ਲੋਕ ਸਭਾ ਚੋਣਾਂ 2024 ਦੀਆਂ ਤਰੀਕਾਂ ਦਾ ਐਲਾਨ ਹੋ ਗਿਆ ਹੈ ਤੇ ਇਸ ਦੇ ਨਾਲ ਹੀ ਚਰਚਾ ਕੀਤੀ ਜਾ ਰਹੀ ਹੈ ਕਿ ਭਾਜਪਾ ਕੰਗਨਾ ਨੂੰ ਹਿਮਾਚਲ ਦੀ ਮੰਡੀ ਸੀਟ ਤੋਂ ਉਮੀਦਵਾਰ ਬਣਾ ਸਕਦੀ ਹੈ।
ਕੰਗਨਾ ਨੇ ਵੀ ਚੋਣ ਲੜਨ ਦੀ ਇੱਛਾ ਜ਼ਾਹਰ ਕੀਤੀ ਹੈ। ਅਜਿਹੇ 'ਚ ਅਭਿਨੇਤਰੀ ਨੂੰ ਹਿਮਾਚਲ ਦੀ ਮੰਡੀ ਤੋਂ ਟਿਕਟ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : Afeem: ਪੰਜਾਬ 'ਚ ਹੋ ਰਹੀ ਸੀ ਅਫੀਮ ਦੀ ਖੇਤੀ, ਪੁਲਿਸ ਨੇ 14.47 ਕਿਲੋਗ੍ਰਾਮ ਸਮੇਤ ਇੱਕ ਤਸਕਰ ਕੀਤਾ ਕਾਬੂ
ਇੱਥੇ ਇਹ ਵੀ ਦੱਸ ਦੇਈਏ ਕਿ ਭਾਜਪਾ ਨੇ ਹੁਣ ਤੱਕ ਹਿਮਾਚਲ ਪ੍ਰਦੇਸ਼ ਦੀਆਂ ਚਾਰ ਵਿੱਚੋਂ ਦੋ ਸੀਟਾਂ 'ਤੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਕਾਂਗੜਾ ਤੇ ਮੰਡੀ ਦੋ ਸੀਟਾਂ ਬਾਕੀ ਹਨ। ਸੂਤਰਾਂ ਮੁਤਾਬਕ ਭਾਜਪਾ ਮੰਡੀ ਸੀਟ ਤੋਂ ਉਮੀਦਵਾਰੀ ਲਈ ਕਈ ਨਾਵਾਂ 'ਤੇ ਵਿਚਾਰ ਕਰ ਰਹੀ ਹੈ, ਜਿਸ 'ਚ ਕੰਗਨਾ ਰਣੌਤ ਦਾ ਨਾਂ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ : Navjot Singh Sidhu: ਮੁੜ ਕ੍ਰਿਕੇਟ ਦੇ ਮੈਦਾਨ 'ਚ ਨਜ਼ਰ ਆਉਣਗੇ ਨਵਜੋਤ ਸਿੰਘ ਸਿੱਧੂ