Himachal Pradesh Cloudburst : ਹਿਮਾਚਲ ਪ੍ਰਦੇਸ਼ ਚੰਬਾ ਚੰਬਾ ਦੇ ਉਪ ਮੰਡਲ ਮੈਜਿਸਟ੍ਰੇਟ ਅਰੁਣ ਕੁਮਾਰ ਦੇ ਅਨੁਸਾਰ, ਵੀਰਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਬੱਦਲ ਫਟਣ ਕਾਰਨ 50 ਤੋਂ 60 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।


COMMERCIAL BREAK
SCROLL TO CONTINUE READING

ਚੰਬਾ ਦੇ ਐਸ.ਡੀ.ਐਮ ਅਰੁਣ ਕੁਮਾਰ ਨੇ ਕਿਹਾ, "ਬਹੁਤ ਨੁਕਸਾਨ ਹੋਇਆ ਹੈ, ਸੜਕਾਂ ਵੀ ਟੁੱਟ ਗਈਆਂ ਹਨ। ਫੀਲਡ ਸਟਾਫ਼ ਸਮੇਤ ਬਾਕੀ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ, ਅਤੇ ਬਹਾਲੀ ਦਾ ਕੰਮ ਚੱਲ ਰਿਹਾ ਹੈ। ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। 8 ਤੋਂ 10 ਵਾਹਨਾਂ ਦਾ ਨੁਕਸਾਨ ਹੋਇਆ ਹੈ, ਜਿਸ ਦੀਆਂ ਕੰਧਾਂ ਨੂੰ 50 ਤੋਂ 60 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।ਉਨ੍ਹਾਂ ਲੋਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਅਤੇ ਵਾਹਨ ਸੁਰੱਖਿਅਤ ਥਾਵਾਂ 'ਤੇ ਪਾਰਕ ਕਰਨ ਦੀ ਸਲਾਹ ਦਿੱਤੀ।


ਇਹ ਵੀ ਪੜ੍ਹੋ: LPG Price Hike: LPG ਸਿਲੰਡਰ ਦੀਆਂ ਕੀਮਤਾਂ 'ਚ ਵੱਡਾ ਬਦਲਾਅ, ਵਪਾਰਕ ਖਪਤਕਾਰਾਂ ਨੂੰ ਲੱਗਾ ਝਟਕਾ
https://zeenews.india.com/hindi/zeephh/trending-news/lpg-price-hike-punjab-himachal-delhi-and-overall-india-big-blow-commercial-consumers/2362579


ਇਕ ਸਥਾਨਕ ਨਿਵਾਸੀ ਨੇ ਦੱਸਿਆ ਕਿ ਦੁਪਹਿਰ 1.30 ਵਜੇ ਤੋਂ ਬਾਅਦ ਤੇਜ਼ ਮੀਂਹ ਪਿਆ ਅਤੇ ਬੱਦਲ ਫਟਣ ਕਾਰਨ ਕਈ ਵਾਹਨ ਨੁਕਸਾਨੇ ਗਏ।
"ਬੱਦਲ ਫਟਣ ਨਾਲ 10 ਤੋਂ 12 ਵਾਹਨ ਨੁਕਸਾਨੇ ਗਏ ਹਨ। ਸੜਕਾਂ ਨੂੰ ਨੁਕਸਾਨ ਪਹੁੰਚਿਆ ਹੈ। ਪ੍ਰਸ਼ਾਸਨ ਨੂੰ ਕੰਕਰੀਟ ਦੀਆਂ ਸੜਕਾਂ ਬਣਾਉਣੀਆਂ ਚਾਹੀਦੀਆਂ ਹਨ ਤਾਂ ਜੋ ਅਜਿਹੀਆਂ ਘਟਨਾਵਾਂ ਨਾਲ ਭਾਰੀ ਨੁਕਸਾਨ ਨਾ ਹੋਵੇ,"।


ਇਕ ਹੋਰ ਵਸਨੀਕ ਨੇ ਦੱਸਿਆ ਕਿ 950 ਮੀਟਰ ਦੀ ਲਿੰਕ ਸੜਕ ਟੁੱਟ ਚੁੱਕੀ ਹੈ ਅਤੇ ਸੜਕਾਂ 'ਤੇ 8 ਤੋਂ 10 ਫੁੱਟ ਡੂੰਘੇ ਟੋਏ ਪੈ ਗਏ ਹਨ।
ਉਨ੍ਹਾਂ ਕਿਹਾ, "ਐਸ.ਡੀ.ਐਮ., ਐਸ.ਡੀ.ਓ. ਪੀ.ਡਬਲਿਊ.ਡੀ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਅਸੀਂ ਉਨ੍ਹਾਂ ਲੋਕਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ, ਜਿਨ੍ਹਾਂ ਦੇ ਵਾਹਨ ਨੁਕਸਾਨੇ ਗਏ ਹਨ। ਅਸੀਂ ਸੜਕ ਦੀ ਨਿਸ਼ਾਨਦੇਹੀ ਕਰਨ ਲਈ ਵੀ ਬੇਨਤੀ ਕੀਤੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਵਾਪਰਨ 'ਤੇ ਨੁਕਸਾਨ ਘੱਟ ਹੋਵੇ।"


ਭਾਰਤੀ ਫੌਜ ਨੇ ਹਿਮਾਚਲ ਪ੍ਰਦੇਸ਼ ਵਿੱਚ ਹਾਲ ਹੀ ਵਿੱਚ ਆਈਆਂ ਕੁਦਰਤੀ ਆਫ਼ਤਾਂ ਦੇ ਜਵਾਬ ਵਿੱਚ ਆਪਣੇ ਸਾਧਨ ਜੁਟਾਏ ਹਨ। ਵੱਖ-ਵੱਖ ਥਾਵਾਂ 'ਤੇ ਬੱਦਲ ਫਟਣ ਅਤੇ ਛੋਟੇ ਪੈਮਾਨੇ 'ਤੇ ਜ਼ਮੀਨ ਖਿਸਕਣ ਕਾਰਨ ਸ਼ਿਮਲਾ ਅਤੇ ਮੰਡੀ ਜ਼ਿਲ੍ਹੇ ਕਾਫ਼ੀ ਪ੍ਰਭਾਵਿਤ ਹੋਏ ਹਨ।
ਭਾਰਤੀ ਫੌਜ ਨੇ ਤੁਰੰਤ ਬਚਾਅ ਕਾਰਜਾਂ ਲਈ ਜੁੱਟ ਗਈ ਹੈ ਅਤੇ ਭਾਰਤੀ ਫੌਜ ਦੇ ਤਿੰਨ ਕਾਲਮ, ਕੁੱਲ 125 ਕਰਮਚਾਰੀਆਂ, ਇੱਕ ਇੰਜੀਨੀਅਰ ਟਾਸਕ ਫੋਰਸ ਅਤੇ 20 ਕਰਮਚਾਰੀਆਂ ਦੀ ਇੱਕ ਮੈਡੀਕਲ ਟੀਮ ਨੂੰ ਸ਼ਿਮਲਾ ਜ਼ਿਲ੍ਹੇ ਵਿੱਚ ਬੱਦਲ ਫਟਣ ਵਾਲੀ ਥਾਂ 'ਤੇ ਤਾਇਨਾਤ ਕੀਤਾ ਗਿਆ ਹੈ। ਇਹ ਸਹਾਇਤਾ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਵਿੱਚ ਹਾਲ ਹੀ ਵਿੱਚ ਬੱਦਲ ਫਟਣ ਦੇ ਮੱਦੇਨਜ਼ਰ ਆਈ ਹੈ।