Una Fire News:  ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿੱਚ ਝੁੱਗੀਆਂ ਵਿੱਚ (Una Fire News) ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਅੱਗ 'ਚ ਔਰਤ ਅਤੇ ਉਸ ਦੇ ਦੋ ਬੱਚੇ ਜ਼ਿੰਦਾ ਸੜ ਗਏ। ਜਦਕਿ ਔਰਤ ਦਾ ਪਤੀ ਗੰਭੀਰ ਰੂਪ ਨਾਲ ਝੁਲਸ ਗਿਆ ਹੈ। ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।


COMMERCIAL BREAK
SCROLL TO CONTINUE READING

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਕ ਊਨਾ ਜ਼ਿਲ੍ਹੇ ਵਿੱਚ (Una Fire News) ਘਟਨਾ ਬੀਤੀ ਰਾਤ 12:30 ਵਜੇ ਵਾਪਰੀ ਹੈ।


ਇਹ ਵੀ ਪੜ੍ਹੋ: India vs South Africa: ਵਿਸ਼ਵ ਕੱਪ ਫਾਈਨਲ ਤੋਂ ਬਾਅਦ ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਪਹਿਲਾ ਵਨਡੇ ਮੈਚ ਅੱਜ, ਜਾਣੋ ਡਿਟੇਲ

ਜਾਣਕਾਰੀ ਮੁਤਾਬਕ ਉਸ ਸਮੇਂ ਪਰਿਵਾਰ ਦੇ ਚਾਰ ਮੈਂਬਰ ਝੌਂਪੜੀ ਦੇ ਅੰਦਰ ਸੌਂ ਰਹੇ ਸਨ ਕਿ ਅਚਾਨਕ ਅੱਗ ਲੱਗ ਗਈ। ਜਦੋਂ ਤੱਕ ਇਨ੍ਹਾਂ ਲੋਕਾਂ ਨੂੰ ਪਤਾ ਲੱਗਾ, ਉਦੋਂ ਤੱਕ ਅੱਗ ਨੇ ਝੁੱਗੀ ਨੂੰ ਚਾਰੇ ਪਾਸਿਓਂ ਆਪਣੀ ਲਪੇਟ ਵਿੱਚ ਲੈ ਲਿਆ ਸੀ। ਇਸ ਕਾਰਨ ਉਹ ਝੁੱਗੀ ਵਿੱਚੋਂ ਬਾਹਰ ਨਹੀਂ ਆ ਸਕਿਆ। ਹਾਲਾਂਕਿ ਇੱਕ ਵਿਅਕਤੀ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਿਆ ਪਰ ਉਹ ਵੀ ਬੁਰੀ ਤਰ੍ਹਾਂ ਸੜ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। 


ਇਸ ਅੱਗ ਦੀ ਘਟਨਾ 'ਚ ਸੁਮਿੱਤਰਾ ਦੇਵੀ (25) ਪਤਨੀ ਵਿਜੇ ਸ਼ੰਕਰ ਵਾਸੀ ਉੱਤਰ ਪ੍ਰਦੇਸ਼, ਅੰਕਿਤ (9 ਮਹੀਨੇ), ਪੁੱਤਰ ਵਿਜੇ ਸ਼ੰਕਰ, ਨੈਨਾ (5 ਸਾਲ), ਪੁੱਤਰੀ ਵਿਜੇ ਸ਼ੰਕਰ ਸੜ ਕੇ ਝੁਲਸ ਗਏ, ਜਦਕਿ ਪਿਤਾ ਵਿਜੇ ਸ਼ੰਕਰ ਗੰਭੀਰ ਜ਼ਖ਼ਮੀ ਹੋ ਗਏ।


ਮ੍ਰਿਤਕ ਔਰਤ ਦਾ ਪਤੀ ਵਿਜੇ ਸ਼ੰਕਰ (30) ਗੰਭੀਰ ਰੂਪ ਨਾਲ ਝੁਲਸ ਗਿਆ। ਉਸ ਨੂੰ ਪਹਿਲਾਂ ਖੇਤਰੀ ਹਸਪਤਾਲ ਊਨਾ ਅਤੇ ਫਿਰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ। ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ। ਜਲਦ ਹੀ ਇਸ ਘਟਨਾ ਬਾਰੇ ਪਤਾ ਲੱਗ ਜਾਵੇਗਾ।


ਇਹ ਵੀ ਪੜ੍ਹੋ: Zirakpur News: ਜ਼ੀਰਕਪੁਰ 'ਚ ਵਾਲਵੋ ਬੱਸ ਨੂੰ ਅਚਾਨਕ ਲੱਗੀ ਅੱਗ, ਵੇਖੋ ਵੀਡੀਓ

(ਰਾਕੇਸ਼ ਮੱਲ੍ਹੀ ਦੀ ਰਿਪੋਰਟ)