Himachal Pradesh Cloudburst news: ਮੀਂਹ ਦਾ ਕਹਿਰ ਜਾਰੀ, ਮੰਡੀ `ਚ ਫਟਿਆ ਬੱਦਲ; ਘਰਾਂ ਵਿੱਚ ਫ਼ਸੇ ਲੋਕ, ਵੇਖੋ ਤਸਵੀਰਾਂ
Himachal Pradesh Cloudburst news: ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਲੋਕ ਆਪਣੇ ਘਰਾਂ ਵਿੱਚ ਕੈਦ ਹੋ ਕੇ ਰਹਿ ਗਏ ਹਨ। ਪਸ਼ੂਆਂ ਲਈ ਚਾਰੇ ਦਾ ਸੰਕਟ ਖੜ੍ਹਾ ਹੋ ਗਿਆ ਹੈ।
Himachal Pradesh Cloudburst news: ਹਿਮਾਚਲ ਦੇ ਮੰਡੀ ਜ਼ਿਲ੍ਹੇ ਵਿੱਚ ਮੀਂਹ, ਹੜ੍ਹ ਅਤੇ ਜ਼ਮੀਨ ਖਿਸਕਣ ਦਾ ਕਹਿਰ ਜਾਰੀ ਹੈ। ਇੱਥੇ ਤਿੰਨ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਇਸ ਨਾਲ ਸਥਿਤੀ ਹੋਰ ਵਿਗੜ ਗਈ ਹੈ। ਲੋਕ ਆਪਣੇ ਘਰਾਂ ਵਿੱਚ ਕੈਦ ਹੋ ਕੇ ਰਹਿ ਗਏ ਹਨ। ਪਸ਼ੂਆਂ ਲਈ ਚਾਰੇ ਦਾ ਸੰਕਟ ਖੜ੍ਹਾ ਹੋ ਗਿਆ ਹੈ। ਬਲਾਹ ਘਾਟੀ ਦੇ 100 ਤੋਂ ਵੱਧ ਪਿੰਡ ਪਾਣੀ ਵਿੱਚ ਡੁੱਬ ਗਏ ਹਨ। ਬਿਜਲੀ, ਪਾਣੀ ਅਤੇ ਦੂਰਸੰਚਾਰ ਸੇਵਾਵਾਂ ਠੱਪ ਹੋ ਗਈਆਂ ਹਨ। ਪ੍ਰਭਾਵਿਤ ਇਲਾਕਿਆਂ ਵਿੱਚ ਤਿੰਨ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਨਹੀਂ ਹੋ ਰਹੀ ਹੈ।
ਮੰਡੀ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਪੈ ਰਹੀ ਬਰਸਾਤ ਕਾਰਨ ਤਬਾਹੀ ਜਾਰੀ ਹੈ। ਪੰਡੋਹ, ਮੰਡੀ ਵਿੱਚ ਸੱਤ ਮੀਲ ਨਾਮਕ ਸਥਾਨ ’ਤੇ ਬੱਦਲ ਫਟਿਆ ਹੈ। ਬੱਦਲ ਫਟਣ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। 10-15 ਘਰਾਂ ਦੇ ਲੋਕ ਵਿਚਾਲੇ ਹੀ ਫ਼ਸ ਗਏ ਹਨ।
ਇਹ ਵੀ ਪੜ੍ਹੋ: Himachal School Closed: ਭਾਰੀ ਮੀਂਹ ਕਾਰਨ ਹਿਮਾਚਲ 'ਚ ਅੱਜ ਸਾਰੇ ਸਕੂਲ ਤੇ ਕਾਲਜ ਰਹਿਣਗੇ ਬੰਦ, ਸਰਕਾਰ ਵੱਲੋਂ ਜਾਰੀ ਹੁਕਮ
ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦੇ ਸਿਹਤ ਮੰਤਰੀ ਅਤੇ ਸੋਲਨ ਵਿਧਾਨ ਸਭਾ ਹਲਕੇ ਦੇ ਵਿਧਾਇਕ ਧਨੀਰਾਮ ਸ਼ਾਂਡਿਲ ਦੇ ਗ੍ਰਹਿ ਹਲਕੇ ਮਮਲੀਗ ਦੇ ਪਿੰਡ ਜਾਦੋਂ ਵਿੱਚ ਦੇਰ ਰਾਤ ਬੱਦਲ ਫਟਣ ਦੀ ਖ਼ਬਰ ਮਿਲੀ ਹੈ ਜਿਸ ਕਾਰਨ ਇੱਕ ਗਊਸ਼ਾਲਾ ਅਤੇ ਦੋ ਘਰ ਇਸ ਦੀ ਲਪੇਟ ਵਿੱਚ ਆ ਗਏ ਹਨ। ਬਚਾਅ ਟੀਮਾਂ ਮੌਕੇ 'ਤੇ ਮੌਜੂਦ ਹਨ ਅਤੇ ਇਧਰ ਉਧਰ ਯਤਨ ਜਾਰੀ ਹਨ।
ਫਸੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਮੌਕੇ ਤੋਂ ਜਾਨੀ ਨੁਕਸਾਨ ਦੀ ਵੀ ਖਬਰ ਹੈ ਪਰ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਹੈ, ਫਿਲਹਾਲ ਬਚਾਅ ਟੀਮ ਮੌਕੇ 'ਤੇ ਹੈ ਅਤੇ ਮੁਹਿੰਮ ਜਾਰੀ ਹੈ। ਮੌਕੇ 'ਤੇ ਬਚਾਅ ਕਾਰਜ ਜਾਰੀ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਘਰ ਵਿੱਚ ਕਿੰਨੇ ਲੋਕ ਸਨ।
ਇਹ ਵੀ ਪੜ੍ਹੋ: Himachal Pradesh Weather News: IMD ਨੇ 8 ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ ਕੀਤੀ ਭਵਿੱਖਬਾਣੀ, ਆਰੇਂਜ ਅਲਰਟ ਜਾਰੀ
ਮੁੱਖ ਅਤੇ ਲਿੰਕ ਸੜਕਾਂ ਬੰਦ ਹੋਣ ਕਾਰਨ ਪ੍ਰਭਾਵਿਤ ਲੋਕਾਂ ਤੱਕ ਮਦਦ ਨਹੀਂ ਪਹੁੰਚ ਰਹੀ। ਪ੍ਰਸ਼ਾਸਨ ਨੂੰ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰਨ ਵਿੱਚ ਦਿੱਕਤ ਆ ਰਹੀ ਹੈ। ਮੰਡੀ ਦੇ ਸੱਤ ਮੀਲ ਵਿੱਚ ਬੱਦਲ ਫਟਣ ਕਾਰਨ ਭਾਰੀ ਨੁਕਸਾਨ ਹੋਇਆ ਹੈ। ਦੋ ਵਾਹਨ ਪਾਣੀ ਵਿੱਚ ਵਹਿ ਗਏ ਹਨ। ਲੋਕ ਸੁਰੱਖਿਅਤ ਥਾਵਾਂ 'ਤੇ ਭੱਜ ਗਏ ਹਨ।15 ਲੋਕ ਫਸੇ ਹੋਏ ਹਨ। ਮਝਵਾੜ ਵਿੱਚ ਪਸ਼ੂਆਂ ਦਾ ਸ਼ੈੱਡ ਢਹਿ ਗਿਆ। ਇੱਥੋਂ ਇੱਕ ਔਰਤ ਲਾਪਤਾ ਹੋ ਗਈ ਹੈ।
ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਨੇ ਮੌਕੇ 'ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਬਚਾਅ ਕਾਰਜ ਚਲਾਉਣ 'ਚ ਦਿੱਕਤ ਆ ਰਹੀ ਹੈ। ਹੁਣ ਤੱਕ ਚਾਰ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। ਤਿੰਨ ਹੋਰ ਵਿਅਕਤੀਆਂ ਦੀ ਭਾਲ ਜਾਰੀ ਹੈ।