Himachal Pradesh Weather News: IMD ਨੇ 8 ਜ਼ਿਲ੍ਹਿਆਂ `ਚ ਭਾਰੀ ਮੀਂਹ ਦੀ ਕੀਤੀ ਭਵਿੱਖਬਾਣੀ, ਆਰੇਂਜ ਅਲਰਟ ਕੀਤਾ ਜਾਰੀ
Himachal Pradesh Weather News: ਪਿਛਲੇ 24 ਘੰਟਿਆਂ ਦੌਰਾਨ ਕਾਂਗੜਾ, ਸੋਲਨ, ਮੰਡੀ, ਬਿਲਾਸਪੁਰ ਅਤੇ ਹਮੀਰਪੁਰ ਜ਼ਿਲ੍ਹਿਆਂ ਦੇ ਜ਼ਿਆਦਾਤਰ ਸਥਾਨਾਂ `ਤੇ ਪਿਛਲੇ 24 ਘੰਟਿਆਂ ਦੌਰਾਨ ਕਾਫ਼ੀ ਮੀਂਹ ਪਿਆ ਹੈ। ਪਾਲਮਪੁਰ ਵਿੱਚ 102 ਮਿਲੀਮੀਟਰ, ਸੁਜਾਨਪੁਰ ਤੀਰਾ ਵਿੱਚ 92 ਮਿਲੀਮੀਟਰ, ਬੀਜੀ ਅਤੇ ਮੰਡੀ ਵਿੱਚ 90 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ।
Himachal Pradesh Weather News: ਭਾਰਤੀ ਮੌਸਮ ਵਿਭਾਗ (IMD) ਨੇ ਸੂਬੇ ਦੇ ਅੱਠ ਜ਼ਿਲ੍ਹਿਆਂ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ। ਆਈਐਮਡੀ ਦੇ ਡਿਪਟੀ ਡਾਇਰੈਕਟਰ ਬੂਈ ਲਾਲ ਦੇ ਅਨੁਸਾਰ, "ਜ਼ਿਆਦਾਤਰ ਥਾਵਾਂ 'ਤੇ ਬਾਰਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਰਾਜ ਦੇ ਸੋਲਨ, ਸ਼ਿਮਲਾ, ਸਿਰਮੌਰ, ਬਿਲਾਸਪੁਰ, ਹਮੀਰਪੁਰ, ਕਾਂਗੜਾ, ਮੰਡੀ ਅਤੇ ਊਨਾ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਦਾ ਸੰਤਰੀ ਅਲਰਟ ਜਾਰੀ ਕੀਤਾ ਹੈ।
ਪਿਛਲੇ 24 ਘੰਟਿਆਂ ਦੌਰਾਨ ਕਾਂਗੜਾ, ਸੋਲਨ, ਮੰਡੀ, ਬਿਲਾਸਪੁਰ ਅਤੇ ਹਮੀਰਪੁਰ ਜ਼ਿਲ੍ਹਿਆਂ ਦੇ ਜ਼ਿਆਦਾਤਰ ਸਥਾਨਾਂ 'ਤੇ ਪਿਛਲੇ 24 ਘੰਟਿਆਂ ਦੌਰਾਨ ਕਾਫ਼ੀ ਮੀਂਹ ਪਿਆ ਹੈ। ਪਾਲਮਪੁਰ ਵਿੱਚ 102 ਮਿਲੀਮੀਟਰ, ਸੁਜਾਨਪੁਰ ਤੀਰਾ ਵਿੱਚ 92 ਮਿਲੀਮੀਟਰ, ਬੀਜੀ ਅਤੇ ਮੰਡੀ ਵਿੱਚ 90 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ।
ਇਹ ਵੀ ਪੜ੍ਹੋ: Indian Air Force News: ਪਾਕਿ-ਚੀਨ ਦੇ ਹਰ ਨਾਪਾਕ ਮਨਸੂਬੇ 'ਤੇ ਹੋਵੇਗੀ ਨਜ਼ਰ! ਭਾਰਤੀ ਹਵਾਈ ਸੈਨਾ 'ਚ Heron Mark2 ਡਰੋਨ ਸ਼ਾਮਲ
ਪੁਲਿਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਦਿਨ ਵਿੱਚ, ਹਿਮਾਚਲ ਪ੍ਰਦੇਸ਼ ਵਿੱਚੋਂ ਲੰਘਣ ਵਾਲੇ ਰਾਸ਼ਟਰੀ ਰਾਜਮਾਰਗ ਨੰਬਰ 5 ਨੂੰ ਜ਼ਮੀਨ ਖਿਸਕਣ ਕਾਰਨ ਰਾਜ ਦੇ ਸੋਲਨ ਜ਼ਿਲ੍ਹੇ ਵਿੱਚ ਪਰਵਾਨੂ ਨੇੜੇ ਚੱਕੀ ਮੋਡ ਵਿਖੇ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਸੀ। ਪੁਲਿਸ ਨੇ ਦੱਸਿਆ ਕਿ ਹਾਈਵੇਅ ਨੂੰ ਹਲਕੇ ਵਾਹਨਾਂ ਲਈ ਵੀਰਵਾਰ ਨੂੰ ਖੋਲ੍ਹ ਦਿੱਤਾ ਗਿਆ ਸੀ ਪਰ ਜ਼ਮੀਨ ਖਿਸਕਣ ਕਾਰਨ ਸ਼ੁੱਕਰਵਾਰ ਨੂੰ ਫਿਰ ਤੋਂ ਬੰਦ ਕਰਨਾ ਪਿਆ।
ਪੁਲਿਸ ਨੇ ਅੱਜ ਦੱਸਿਆ ਕਿ ਕੁੱਲੂ ਜ਼ਿਲੇ 'ਚ ਇਕ 6 ਸਾਲਾ ਬੱਚੇ ਦੀ ਮੌਤ ਹੋ ਗਈ ਅਤੇ ਕਈ ਹੋਰ ਲੋਕ ਜ਼ਖਮੀ ਹੋ ਗਏ, ਜਦੋਂ ਉਹ ਇਕ ਕਾਰ 'ਤੇ ਸਫਰ ਕਰ ਰਹੇ ਸਨ, ਜਿਸ 'ਚ ਪੱਥਰ ਡਿੱਗ ਗਏ। ਅਧਿਕਾਰੀਆਂ ਮੁਤਾਬਕ ਸ਼ੁੱਕਰਵਾਰ ਨੂੰ ਦੋ ਬੱਚਿਆਂ ਸਮੇਤ ਇਕ ਪਰਿਵਾਰ ਦੇ ਚਾਰ ਮੈਂਬਰ ਆਪਣੀ ਕਾਰ 'ਚ ਸਫਰ ਕਰ ਰਹੇ ਸਨ, ਜਦੋਂ ਉਸ 'ਤੇ ਪੱਥਰ ਅਤੇ ਚੱਟਾਨ ਡਿੱਗ ਪਏ।
ਚਾਰਾਂ ਨੂੰ ਜ਼ੋਨਲ ਹਸਪਤਾਲ ਮੰਡੀ ਲਿਜਾਇਆ ਗਿਆ, ਜਿੱਥੇ ਸਿਰ 'ਤੇ ਸੱਟ ਲੱਗਣ ਕਾਰਨ ਲੜਕੇ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਇਕ ਹੋਰ ਬੱਚੇ ਦੀ ਅੱਖ 'ਤੇ ਸੱਟ ਲੱਗੀ ਪਰ ਉਸ ਨੂੰ ਖਤਰੇ ਤੋਂ ਬਾਹਰ ਦੱਸਿਆ ਗਿਆ। ਇਹ ਪਰਿਵਾਰ ਮੰਡੀ ਜ਼ਿਲ੍ਹੇ ਦੇ ਸੁੰਦਰਨਗਰ ਦਾ ਰਹਿਣ ਵਾਲਾ ਸੀ ਅਤੇ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਹ ਕੁੱਲੂ ਤੋਂ ਜਾ ਰਹੇ ਸਨ।
ਰਾਸ਼ਟਰੀ ਰਾਜਮਾਰਗ-5 'ਤੇ ਸ਼ਿਮਲਾ-ਕਾਲਕਾ ਸੜਕ ਸ਼ੁੱਕਰਵਾਰ ਤੜਕੇ ਰਾਜ ਦੇ ਸੋਲਨ ਜ਼ਿਲੇ 'ਚ ਜ਼ਮੀਨ ਖਿਸਕਣ ਕਾਰਨ ਬੰਦ ਹੋ ਗਈ ਸੀ। ਇਸ ਸੜਕ ਨੂੰ ਇੱਕ ਹਫ਼ਤੇ ਬਾਅਦ ਵੀਰਵਾਰ ਨੂੰ ਖੋਲ੍ਹਿਆ ਗਿਆ। ਅਧਿਕਾਰੀਆਂ ਮੁਤਾਬਕ ਭਾਰੀ ਮੀਂਹ ਅਤੇ ਪਹਾੜਾਂ ਤੋਂ ਜ਼ਮੀਨ ਖਿਸਕਣ ਅਤੇ ਮਲਬਾ ਡਿੱਗਣ ਦੀਆਂ ਘਟਨਾਵਾਂ ਕਾਰਨ ਸੂਬੇ ਭਰ ਦੀਆਂ 200 ਤੋਂ ਵੱਧ ਸੜਕਾਂ ਅਜੇ ਵੀ ਬੰਦ ਹਨ।“ਸੂਬੇ ਵਿੱਚ 200 ਤੋਂ ਵੱਧ ਸੜਕਾਂ ਬੰਦ ਹਨ ਅਤੇ ਬਹਾਲੀ ਦਾ ਕੰਮ ਚੱਲ ਰਿਹਾ ਹੈ, 200 ਤੋਂ ਵੱਧ ਬਿਜਲੀ ਸਪਲਾਈ ਸਕੀਮਾਂ ਵੀ ਬੰਦ ਹਨ।
ਇਹ ਵੀ ਪੜ੍ਹੋ: Independence Day 2023: ਪੰਜਾਬ ਪੁਲਿਸ ਅਧਿਕਾਰੀ ਨੇ ਯੂਰਪ ਮਾਉਂਟ ਐਲਬਰਸ ਦੀ ਸਿਖਰ 'ਤੇ ਲਹਿਰਾਇਆ ਤਿਰੰਗਾ