Shimla Snowfall: ਹਿਮਾਚਲ ਪ੍ਰਦੇਸ਼ `ਚ ਸਾਲ ਦੀ ਪਹਿਲੀ ਬਰਫ਼ਬਾਰੀ ਦੀਆਂ ਸ਼ਾਨਦਾਰ ਤਸਵੀਰਾਂ, ਹਿਮਾਚਲ ਦੇ ਉਪਰਲੇ ਇਲਾਕੇ ਬਰਫ਼ ਨਾਲ ਢਕੇ

ਹਿਮਾਚਲ ਪ੍ਰਦੇਸ਼ `ਚ ਭਲਕੇ ਦਿਨ ਅਤੇ ਅੱਜ ਮੀਂਹ ਅਤੇ ਬਰਫਬਾਰੀ ਸ਼ੁਰੂ ਹੋ ਗਈ ਹੈ। ਹਿਮਾਚਲ ਪ੍ਰਦੇਸ਼ ਦੇ ਉਪਰਲੇ ਇਲਾਕੇ ਬਰਫ਼ਬਾਰੀ ਦੇ ਨਾਲ ਪੂਰੀ ਤਰ੍ਹਾ ਢੱਕ ਹੋਏ ਗਏ। ਸ਼ਿਮਲਾ ਦੇ ਰਾਮਪੂਰ ਬੂਸ਼ਹਿਰ ਬਰਫ਼ਬਾਰੀ ਸ਼ੁਰੂ ਹੋ ਗਈ ਹੈ। ਸ਼ਿਮਲਾ ਦੇ ਨਾਰਕੰਡਾ ਅਤੇ ਲਾਹੌਲ ਦੇ ਕੇਲੌਂਗ ਵਿੱਚ ਬਰਫ਼ਬਾਰੀ ਹੋ ਰਹੀ ਹੈ। ਬਰਫਬਾਰੀ ਦੇ ਕਾਰਨ ਸ਼ਿਮਲਾ-ਰਾਮਪੁਰ ਹਾਈਵੇਅ ਬੰਦ ਹੋ ਗਿਆ ਹੈ। ਬਰਫਬਾਰੀ ਅਤੇ ਮੀਂਹ ਨੇ ਕਿਸਾਨਾਂ ਅਤੇ ਬਾਗਬਾਨਾਂ ਦੇ ਚਿਹਰੇ ਤੇ ਰੌਣਕ ਲਿਆ ਦਿੱਤੀ ਹੈ। ਪਹਾੜਾਂ ਦੇ ਕਿਸਾਨਾਂ ਇਸ ਗੱਲ ਤੋਂ ਪਰੇਸ਼ਾਨ ਸਨ ਕਿ ਜੇਕਰ ਬਰਫ਼ਵਾਰੀ ਨਾ ਹੋਈ ਤਾਂ ਉਨ੍ਹਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋ ਜਾਵੇਗਾ।

ਮਨਪ੍ਰੀਤ ਸਿੰਘ Wed, 31 Jan 2024-3:41 pm,
1/6

ਹਿਮਾਚਲ ਪ੍ਰਦੇਸ਼ 'ਚ ਆਰੇਂਜ ਅਲਰਟ ਤੋਂ ਬਾਅਦ ਮੰਗਲਵਾਰ ਦੁਪਹਿਰ ਨੂੰ ਸ਼ਿਮਲਾ ,ਰੋਹਤਾਂਗ ਦੱਰੇ, ਅਟਲ ਸੁਰੰਗ, ਮਨਾਲੀ, ਕੇਲੌਂਗ, ਡਲਹੌਜ਼ੀ ਅਤੇ ਪੰਗੀ-ਭਰਮੌਰ 'ਚ ਬਰਫਬਾਰੀ ਹੋਈ।

2/6

ਬੁੱਧਵਾਰ-ਵੀਰਵਾਰ ਨੂੰ ਸੂਬੇ ਦੇ ਜ਼ਿਆਦਾਤਰ ਇਲਾਕਿਆਂ 'ਚ ਭਾਰੀ ਮੀਂਹ ਅਤੇ ਬਰਫਬਾਰੀ ਲਈ ਔਰੇਂਜ ਅਲਰਟ ਹੈ।

3/6

ਸ਼ਿਮਲਾ ਦੇ ਕਈ ਇਲਾਕਿਆ ਵਿੱਚ ਬਰਫਵਾਰੀ ਹੋਈ, ਜਿਸ ਕਰਕੇ ਬਰਫ ਦੀ ਚਿੱਟੀ ਚਾਂਦਰ ਨਾਲ ਪਹਾੜ ਢੱਕ ਗਏ।

4/6

ਸਾਲ ਦੀ ਪਹਿਲੀ ਬਰਫਵਾਰੀ ਹੋਣ ਦੇ ਨਾਲ ਕਿਸਾਨਾਂ ਅਤੇ ਬਾਗਵਾਨਾਂ ਦੇ ਚਿਹਰੇ 'ਤੇ ਰੌਣਕ ਆਈ।

5/6

ਬਰਫਵਾਰੀ ਦੇ ਕਾਰਨ ਕਈ ਹਾਈਵੇਅ ਬੰਦ ਕਰ ਦਿੱਤੇ ਗਏ ਹਨ, ਕਈ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਵੀ ਫਸੀਆਂ ਹੋਈਆਂ ਹਨ।

6/6

ਦੇਰ ਸ਼ਾਮ ਮਨਾਲੀ ਅਤੇ ਅਟਲ ਟਨਲ 'ਤੇ ਵੀ ਬਰਫਵਾਰੀ ਵੀ ਹੋਈ। ਤਾਪਮਾਨ 'ਚ ਇਸ ਗਿਰਾਵਟ ਦੇ ਕਾਰਨ ਠੰਡ ਵਧ ਗਈ ਹੈ। 

ZEENEWS TRENDING STORIES

By continuing to use the site, you agree to the use of cookies. You can find out more by Tapping this link