Punjab News: ਨੰਗਲ ਨੇੜੇ ਭਾਖੜਾ ਨਹਿਰ ਵਿੱਚੋਂ ਤਿੰਨ ਧੀਆਂ ਦੇ ਪਿਉ ਦੀ ਲਾਸ਼ ਹੋਈ ਬਰਾਮਦ
ਤਕ ਨੌਜਵਾਨ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ 7 ਸਾਲ ਪਹਿਲਾਂ ਅਰੁਣ ਦਾ ਵਿਆਹ ਹੋਇਆ ਸੀ ਅਤੇ ਉਸ ਦੀ ਉਮਰ 29 ਸਾਲ ਸੀ।
Punjab's Nangal's Bhakra River News: ਪੰਜਾਬ ਦੇ ਨੰਗਲ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਨੰਗਲ ਨੇੜੇ ਭਾਖੜਾ ਨਹਿਰ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਨੰਗਲ ਤੋਂ ਕਰੀਬ 8 ਕਿਲੋਮੀਟਰ ਦੂਰ ਪਿੰਡ ਥਲੂ ਦੇ ਕੋਲ ਭਾਖੜਾ ਨਹਿਰ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਲਾਸ਼ ਹਿਮਾਚਲ ਦੇ ਊਨਾ ਤੋਂ ਹਫਤਾ ਪਹਿਲਾਂ ਲਾਪਤਾ ਹੋਏ ਨੌਜਵਾਨ ਦੀ ਸੀ ਜੋ ਕਿ ਤਿੰਨ ਧੀਆਂ ਦਾ ਪਿਓ ਸੀ।
ਲਾਸ਼ ਮਿਲਣ ਦੀ ਸੂਚਨਾ ਤੋਂ ਬਾਅਦ ਮੌਕੇ 'ਤੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਪਹੁੰਚੇ। ਮ੍ਰਿਤਕ ਦੇ ਜ਼ਿਆਦਾਤਰ ਰਿਸ਼ਤੇਦਾਰ ਨੰਗਲ ਦੇ ਨਾਲ ਲਗਦੇ ਪਿੰਡ ਦਬੇਟਾ ਦੇ ਹਨ ਜੋ ਕਿ ਪਿਛਲੇ ਹਫ਼ਤੇ ਤੋਂ ਹੀ ਅਰੁਣ ਦੀ ਤਲਾਸ਼ ਵਿਚ ਲੱਗੇ ਹੋਏ ਸਨ ।
ਨੰਗਲ ਦੇ ਨਾਲ ਲਗਦੇ ਪਿੰਡ ਥਲੂ ਦੇ ਕੋਲ ਭਾਖੜਾ ਨਹਿਰ ਵਿਚੋਂ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ, ਜਿਸਦੀ ਪਛਾਣ ਅਰੁਣ ਨਾਮ ਦੇ ਨੌਜਵਾਨ ਵਜੋਂ ਹੋਈ ਹੈ ਜੋ ਕਿ ਹਿਮਾਚਲ ਪ੍ਰਦੇਸ਼ ਦੇ ਊਨਾ ਦਾ ਰਹਿਣ ਵਾਲਾ ਹੈ। ਉਹ ਪਿੱਛਲੇ ਇੱਕ ਹਫ਼ਤੇ ਤੋਂ ਲਾਪਤਾ ਦੱਸਿਆ ਜਾ ਰਿਹਾ ਸੀ ਅਤੇ ਉਸ ਦੀ ਤਲਾਸ਼ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵੱਲੋਂ ਕੀਤੀ ਜਾ ਰਹੀ ਸੀ।
ਪਰਿਵਾਰਿਕ ਮੇਂਬਰਾਂ ਵੱਲੋਂ ਲਾਪਤਾ ਹੋਣ ਦੀ ਸੂਚਨਾ ਹਿਮਾਚਲ ਦੇ ਊਨਾ ਅਤੇ ਨੰਗਲ ਪੁਲਿਸ ਨੂੰ ਦਿੱਤੀ ਗਈ। ਉੱਥੇ ਹੀ ਭਾਖੜਾ ਨਹਿਰ ਵਿੱਚ ਮ੍ਰਿਤਕ ਦੀ ਲਾਸ਼ ਮਿਲਣ ਦੀ ਸੂਚਨਾ ਹਿਮਾਚਲ ਪੁਲਿਸ ਨੂੰ ਵੀ ਮਿਲੀ ਅਤੇ ਮੌਕੇ 'ਤੇ ਪਹੁੰਚੀ। ਹਿਮਾਚਲ ਪੁਲਿਸ ਵੱਲੋਂ ਲਾਸ਼ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਅਤੇ ਪਾਣੀ ਦੇ ਸੈਂਪਲ ਵੀ ਲਏ ਗਏ।
ਇਹ ਵੀ ਪੜ੍ਹੋ: Jalandhar bypoll 2023: ਜਲੰਧਰ ਦੀਆਂ ਜ਼ਿਮਨੀ ਚੋਣਾਂ ਲਈ ਕਾਂਗਰਸ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ, ਜਾਣੋ ਕੌਣ-ਕੌਣ ਸ਼ਾਮਲ
ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ 7 ਸਾਲ ਪਹਿਲਾਂ ਅਰੁਣ ਦਾ ਵਿਆਹ ਹੋਇਆ ਸੀ ਅਤੇ ਉਸ ਦੀ ਉਮਰ 29 ਸਾਲ ਸੀ। ਉਹ ਤਿੰਨ ਧੀਆਂ ਦਾ ਪਿਓ ਸੀ। ਉਸ ਨੇ ਨਹਿਰ ਵਿੱਚ ਛਾਲ ਕਿਉਂ ਮਾਰੀ, ਇਸ ਦੇ ਕਾਰਨਾਂ ਦਾ ਉਨ੍ਹਾਂ ਨੂੰ ਵੀ ਨਹੀਂ ਪਤਾ।
ਹਿਮਾਚਲ ਪੁਲਿਸ ਦੇ ਜਾਂਚ ਅਧਿਕਾਰੀ ਗੁਰਦੀਪ ਸਿੰਘ ਨੇ ਦੱਸਿਆ ਕਿ 12 ਅਪ੍ਰੈਲ ਨੂੰ ਅਰੁਣ ਦੇ ਲਾਪਤਾ ਹੋਣ ਦੀ ਸੂਚਨਾ ਉਨ੍ਹਾਂ ਨੂੰ ਮਿਲੀ ਸੀ ਤੇ ਲਗਾਤਾਰ ਉਸ ਦੀ ਭਾਲ ਕੀਤੀ ਜਾ ਰਹੀ ਸੀ ਤੇ ਅੱਜ ਉਸ ਦੀ ਲਾਸ਼ ਭਾਖੜਾ ਨਹਿਰ ਵਿੱਚ ਮਿਲਣ ਦੀ ਸੂਚਨਾ ਉਹਨਾਂ ਨੂੰ ਮਿਲੀ। ਮ੍ਰਿਤਕ ਦੇ ਪਿਤਾ ਵੱਲੋਂ ਸ਼ਨਾਖਤ ਕੀਤੇ ਜਾਣ ਤੋਂ ਬਾਅਦ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਹਿਮਾਚਲ ਦੇ ਊਨਾ ਵਿਖੇ ਪੋਸਟ ਮਾਰਟਮ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ: Punjab News: ਡਾਕਟਰਾਂ ਦੀ ਘਾਟ ਨਾਲ ਜੂਝ ਰਿਹਾ ਹੈ ਸਰਹੱਦੀ ਕਸਬਾ ਕਲਾਨੌਰ ਦਾ ਸਰਕਾਰੀ ਹਸਪਤਾਲ!
(For more news apart from Punjab's Nangal's Bhakra River News, stay tuned to Zee PHH)