Delhi-NCR Weather Update News: ਦਿੱਲੀ-ਐਨਸੀਆਰ `ਚ ਭਾਰੀ ਮੀਂਹ ਤੇ ਗੜ੍ਹੇਮਾਰੀ ਨਾਲ ਤਾਪਮਾਨ `ਚ ਗਿਰਾਵਟ
Delhi-NCR Weather Update News: ਦਿੱਲੀ ਤੇ ਉੱਤਰ ਭਾਰਤ ਦੇ ਹੋਰ ਰਾਜਾਂ ਵਿੱਚ ਮੌਸਮ `ਚ ਇਕਦਮ ਵੱਡੀ ਤਬਦੀਲੀ ਆਈ ਹੈ। ਦਿੱਲੀ ਵਿੱਚ ਸ਼ਨਿੱਚਰਵਾਰ ਨੂੰ ਭਾਰੀ ਮੀਂਹ ਤੇ ਗੜ੍ਹੇਮਾਰੀ ਹੋਈ। ਇਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
Delhi-NCR Weather Update News: ਦਿੱਲੀ-ਐਨਸੀਆਰ ਸਮੇਤ ਉੱਤਰੀ ਭਾਰਤ ਵਿੱਚ ਸ਼ਨਿੱਚਰਵਾਰ ਨੂੰ ਮੌਸਮ ਨੇ ਅਚਾਨਕ ਕਰਵਟ ਲੈ ਲਈ। ਦਿੱਲੀ-ਐੱਨਸੀਆਰ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ 'ਚ ਕੁਝ ਇਲਾਕਿਆਂ 'ਚ ਹਲਕੀ ਤੋਂ ਭਾਰੀ ਬਾਰਿਸ਼ ਤੇ ਗੜੇਮਾਰੀ ਵੀ ਹੋਈ। ਇਸ ਕਾਰਨ ਮੌਸਮ ਸੁਹਾਵਣਾ ਹੋ ਗਿਆ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਸਵੇਰ ਤੋਂ ਸ਼ਾਮ ਤੱਕ ਰੁਕ-ਰੁਕ ਕੇ ਹਲਕੀ ਬਾਰਿਸ਼ ਤੇ ਤੇਜ਼ ਹਵਾਵਾਂ ਨਾਲ ਵੀ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ।
ਮੌਸਮ ਵਿੱਚ ਆਈ ਇਸ ਤਬਦੀਲੀ ਕਾਰਨ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਪੰਜ ਡਿਗਰੀ ਡਿੱਗ ਗਿਆ ਹੈ। ਦਿੱਲੀ-ਐੱਨ.ਸੀ.ਆਰ 'ਚ ਸਵੇਰ ਤੋਂ ਹੀ ਆਸਮਾਨ 'ਚ ਕਾਲੇ ਬੱਦਲਾਂ ਨੇ ਡੇਰੇ ਲਾਏ ਹੋਏ ਸਨ। ਇਸ ਦੇ ਨਾਲ ਹੀ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਚੱਲੀ। ਰਾਤ 10 ਵਜੇ ਤੋਂ ਬਾਅਦ ਕਈ ਇਲਾਕਿਆਂ 'ਚ ਤੇਜ਼ ਬਾਰਿਸ਼ ਹੋਈ ਅਤੇ ਕੁਝ 'ਚ ਹਲਕੀ ਬਾਰਿਸ਼ ਹੋਈ। ਇਸ ਕਾਰਨ ਸ਼ਨਿੱਚਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 25.3 ਡਿਗਰੀ ਤੱਕ ਪੁੱਜ ਗਿਆ। ਜਦਕਿ ਘੱਟੋ-ਘੱਟ ਤਾਪਮਾਨ ਆਮ ਨਾਲੋਂ ਦੋ ਡਿਗਰੀ ਵੱਧ 18.2 ਡਿਗਰੀ ਦਰਜ ਕੀਤਾ ਗਿਆ। ਜਦੋਂ ਕਿ ਸ਼ੁੱਕਰਵਾਰ ਤੱਕ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਤੋਂ ਉੱਪਰ ਸੀ। ਤਾਪਮਾਨ ਵਿੱਚ ਗਿਰਾਵਟ ਕਾਰਨ ਠੰਢ ਦਾ ਅਹਿਸਾਸ ਹੋ ਰਿਹਾ ਹੈ। ਆਮ ਤੌਰ 'ਤੇ 18 ਮਾਰਚ ਤੋਂ 21 ਮਾਰਚ ਤੱਕ ਤਾਪਮਾਨ 30.6 ਡਿਗਰੀ ਸੈਲਸੀਅਸ ਰਹਿੰਦਾ ਹੈ।
ਇਹ ਵੀ ਪੜ੍ਹੋ : Amritpal Singh arrest news: ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ; ਪਿੱਛਾ ਕਰਨ ਮਗਰੋਂ ਹਿਰਾਸਤ 'ਚ ਲਿਆ
ਦਿੱਲੀ ਵਿੱਚ ਸਵੇਰੇ 8:30 ਵਜੇ ਤੋਂ ਸ਼ਾਮ 5:30 ਵਜੇ ਤੱਕ 2.2 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਸਭ ਤੋਂ ਵੱਧ ਬਾਰਿਸ਼ ਅਯਾਨਗਰ 8.4, ਪਾਲਮ 3.3, ਲੋਦੀ ਰੋਡ 3 ਮਿਲੀਮੀਟਰ ਦਰਜ ਕੀਤੀ ਗਈ। ਐਨਸੀਆਰ ਦੀ ਗੱਲ ਕਰੀਏ ਤਾਂ ਗੁਰੂਗ੍ਰਾਮ ਵਿੱਚ ਸਭ ਤੋਂ ਵੱਧ 38.5 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਨੋਇਡਾ ਵਿੱਚ 4.5 ਮਿਲੀਮੀਟਰ, ਫਰੀਦਾਬਾਦ ਵਿੱਚ 1.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : CM Bhagwant mann News: ਕੋਟਕਪੂਰਾ ਗੋਲੀ ਕਾਂਡ 'ਤੇ ਸੀਐਮ ਭਗਵੰਤ ਮਾਨ ਤੇ ਸੁਖਬੀਰ ਬਾਦਲ ਆਹਮੋ-ਸਾਹਮਣੇ