Viral Video: ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ 1 ਅਪ੍ਰੈਲ ਨੂੰ ਸੁਰੇਸ਼ ਚੰਦਰ ਨਿਵਾਸੀ ਮੁਹੱਲਾ ਤਰੀਨਪੁਰ ਨਗਰ ਕੋਤਵਾਲੀ ਖੇਤਰ ਨੂੰ ਛਾਤੀ 'ਚ ਦਰਦ ਦੀ ਸਮੱਸਿਆ ਕਾਰਨ ਇਲਾਜ ਲਈ ਸੀਤਾਪੁਰ ਜ਼ਿਲ੍ਹਾ ਹਸਪਤਾਲ 'ਚ ਲਿਆਂਦਾ ਗਿਆ ਸੀ। ਜਿੱਥੇ ਡਾਕਟਰਾਂ ਨੇ ਦੱਸਿਆ ਕਿ ਸੁਰੇਸ਼ ਨੂੰ ਦਿਲ ਦਾ ਦੌਰਾ ਪਿਆ ਸੀ, ਜਿਸ ਕਾਰਨ ਡਾਕਟਰਾਂ ਨੇ ਸੁਰੇਸ਼ ਨੂੰ ਤੁਰੰਤ ਐਂਬੂਲੈਂਸ ਰਾਹੀਂ ਲਖਨਊ ਦੇ ਲੌਰੀ ਹਸਪਤਾਲ ਲਈ ਰੈਫਰ ਕਰ ਦਿੱਤਾ। ਮਰੀਜ਼ ਨੂੰ ਇੱਕ ਐਂਬੂਲੈਂਸ ਵਿੱਚ ਬਿਠਾਇਆ ਗਿਆ ਪਰ ਜ਼ਿਲ੍ਹਾ ਹਸਪਤਾਲ ਨੂੰ ਜਾਂਦੇ ਸਮੇਂ ਰਸਤੇ ਵਿੱਚ ਭਾਜਪਾ ਆਗੂ ਉਮੇਸ਼ ਮਿਸ਼ਰਾ ਆਪਣੀ ਵੈਗਨ ਆਰ ਕਾਰ ਖੜ੍ਹੀ ਕਰਕੇ ਮੌਕੇ ਤੋਂ ਗਾਇਬ ਹੋ ਗਏ।


COMMERCIAL BREAK
SCROLL TO CONTINUE READING

ਅੱਧੇ ਘੰਟੇ ਤੱਕ ਐਂਬੂਲੈਂਸ ਨਹੀਂ ਚੱਲ ਸਕੀ ਅਤੇ ਐਂਬੂਲੈਂਸ ਵਿੱਚ ਹੀ ਤੜਫਦੇ ਹੋਏ ਸੁਰੇਸ਼ ਦੀ ਮੌਤ ਹੋ ਗਈ। ਕਾਫੀ ਦੇਰ ਬਾਅਦ ਜਦੋਂ ਕਾਰ ਮਾਲਕ ਭਾਜਪਾ ਆਗੂ ਆਪਣੀ ਕਾਰ ਲੈਣ ਆਇਆ ਤਾਂ ਐਂਬੂਲੈਂਸ ਚਾਲਕ ਤੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਇਸ ਮਾਮਲੇ ਨੂੰ ਲੈ ਕੇ ਰੋਸ ਜਤਾਇਆ। ਇਸ ਤੋਂ ਬਾਅਦ ਨੇਤਾ ਦੀ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ। ਇਨਸਾਨੀਅਤ ਨੂੰ ਸ਼ਰਮਸਾਰ ਕਰਦੇ ਹੋਏ ਭਾਜਪਾ ਨੇਤਾ ਨੇ ਆਪਣੇ ਆਪ ਨੂੰ ਸੀਤਾਪੁਰ ਦੇ ਮਿਸਰੀਖ ਇਲਾਕੇ ਦੇ ਬਲਾਕ ਪ੍ਰਧਾਨ ਰਾਮਕਿੰਕਰ ਪਾਂਡੇ ਦਾ ਭਰਾ ਦੱਸਿਆ। ਜਿਸ ਸਮੇਂ ਨੇਤਾ ਜੀ ਗਾਲ੍ਹਾਂ ਕੱਢ ਰਹੇ ਸਨ, ਉਸ ਸਮੇਂ ਪੁਲਿਸ ਵਾਲੇ ਵੀ ਮੌਕੇ 'ਤੇ ਮੌਜੂਦ ਸਨ ਪਰ ਨੇਤਾ ਦੇ ਗੁੱਸੇ ਕਾਰਨ ਕੋਈ ਵੀ ਅੱਗੇ ਨਹੀਂ ਆਇਆ। ਨੇਤਾ ਉਥੇ ਖੜ੍ਹੇ ਲੋਕਾਂ ਉਪਰ ਆਪਣਾ ਰੌਅਬ ਝਾੜਿਆ। ਇਸ ਮੌਕੇ ਉਥੇ ਖੜ੍ਹੇ ਲੋਕਾਂ ਨੇ ਇਸ ਸਾਰੀ ਘਟਨਾ ਦੀ ਵੀਡੀਓ ਬਣਾ ਲਈ। ਇਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੋ ਗਈ। ਇਸ ਕਾਰਨ ਨੇਤਾ ਦੀ ਕਾਫੀ ਨਿਖੇਧੀ ਹੋ ਰਹੀ ਹੈ।


ਇਹ ਵੀ ਪੜ੍ਹੋ : Coronavirus Punjab: ਪੰਜਾਬ 'ਚ ਦੋ ਕੋਰੋਨਾ ਪੀੜਤਾਂ ਦੀ ਮੌਤ, ਜਾਣੋ ਕੀ ਕਹਿੰਦੇ ਨੇ ਪੰਜਾਬ ਦੇ ਅੰਕੜੇ


ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਇਹ ਵੀਡੀਓ ਸੀਤਾਪੁਰ ਦੇ ਮਿਸਰੀਖ ਦਾ ਦੱਸਿਆ ਜਾ ਰਿਹਾ ਹੈ। ਜਿੱਥੇ ਇੱਕ ਮਰੀਜ਼ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ। ਮਰੀਜ਼ ਐਂਬੂਲੈਂਸ ਵਿੱਚ ਸੀ ਅਤੇ ਐਂਬੂਲੈਂਸ ਦੇ ਸਾਹਮਣੇ ਇੱਕ ਕਾਰ ਖੜ੍ਹੀ ਸੀ। ਵੀਡੀਓ ਦੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਸਥਿਤੀ ਅਜਿਹੀ ਸੀ ਕਿ ਕਾਰ ਨੂੰ ਹਟਾਉਣ ਤੋਂ ਬਾਅਦ ਹੀ ਐਂਬੂਲੈਂਸ ਜਾ ਸਕਦੀ ਸੀ ਪਰ ਜਦੋਂ ਤੱਕ ਕਾਰ ਨੂੰ ਹਟਾਇਆ ਗਿਆ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਮਰੀਜ਼ ਦੀ ਐਂਬੂਲੈਂਸ ਵਿੱਚ ਹੀ ਮੌਤ ਹੋ ਗਈ ਸੀ।


 


ਇਹ ਵੀ ਪੜ੍ਹੋ : Delhi News: ਕੌਣ ਹੈ ਗੈਂਗਸਟਰ ਦੀਪਕ ਬਾਕਸਰ? ਜਿਸ ਨੂੰ FBI ਦੀ ਮਦਦ ਨਾਲ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ