Jasneet Kaur arrested News: ਕਾਰੋਬਾਰੀ ਨੂੰ ਬਲੈਕਮੇਲ ਕਰਨ ਦੇ ਦੋਸ਼ `ਚ ਇੰਸਟਾਗ੍ਰਾਮ ਇੰਫਲੂਐਂਸਰ ਜਸਨੀਤ ਕੌਰ ਗ੍ਰਿਫ਼ਤਾਰ
Instagram Influencer Jasneet Kaur arrested News: ਇੰਸਟਾਗ੍ਰਾਮ ਉਪਰ ਸਰਗਰਮ ਲੜਕੀ ਨੂੰ ਲੁਧਿਆਣਾ ਪੁਲਿਸ ਨੇ ਇੱਕ ਕਾਰੋਬਾਰੀ ਨੂੰ ਬਲੈਕਮੇਲ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।
Instagram Influencer Jasneet Kaur arrested News : ਸੋਸ਼ਲ ਮੀਡੀਆ ਤੇ ਇੰਸਟਾਗ੍ਰਾਮ ਉਪਰ ਸਰਗਰਮ ਲੜਕੀ ਨੂੰ ਲੁਧਿਆਣਾ ਮਾਡਲ ਟਾਊਨ ਥਾਣੇ ਦੀ ਪੁਲਿਸ ਨੇ ਇੱਕ ਕਾਰੋਬਾਰੀ ਨੂੰ ਧਮਕੀਆਂ ਦੇ ਕੇ ਬਲੈਕਮੇਲ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਲੜਕੀ ਦੀ BMW ਕਾਰ ਵੀ ਜ਼ਬਤ ਕਰ ਲਈ ਹੈ। ਥਾਣਾ ਸਦਰ ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਲੜਕੀ ਨੂੰ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਉਸ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਪੁਲਿਸ ਉਸ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕਰੇਗੀ।
ਕਾਰੋਬਾਰੀ ਨੂੰ ਬਲੈਕਮੇਲ ਕਰਨ ਵਾਲੀ ਇੰਸਟਾਗ੍ਰਾਮ ਇੰਫਲੂਐਂਸਰ ਦੀ ਪਛਾਣ ਜਸਨੀਤ ਕੌਰ ਸੈਕਟਰ-88 ਮੋਹਾਲੀ ਵਜੋਂ ਹੋਈ ਹੈ। ਉਹ ਇੱਕ ਕਾਰੋਬਾਰੀ ਗੁਰਬੀਰ ਸਿੰਘ ਨਾਲ ਮੋਬਾਈਲ 'ਤੇ ਕਾਫੀ ਗੱਲਾਂ ਕਰਦੀ ਸੀ। ਦੋਸ਼ ਹੈ ਕਿ ਜਸਨੀਤ ਕੌਰ ਨੇ ਪਹਿਲਾਂ ਕਾਰੋਬਾਰੀ ਨਾਲ ਨੇੜਤਾ ਬਣਾਈ ਤੇ ਫਿਰ ਉਸ ਨੂੰ ਬਲੈਕਮੇਲ ਕਰਕੇ ਪੈਸੇ ਦੇਣ ਦੀ ਮੰਗ ਕੀਤੀ। ਜਸਨੀਤ ਉਪਰ ਬਦਮਾਸ਼ਾਂ ਤੋਂ ਕਾਰੋਬਾਰੀ ਨੂੰ ਧਮਕੀਆਂ ਦਿਵਾਉਣ ਦਾ ਵੀ ਦੋਸ਼ ਹੈ। ਇਸ ਮਾਮਲੇ 'ਚ ਉਸਦੇ ਦੋ ਹੋਰ ਸਾਥੀ ਵੀ ਨਾਮਜ਼ਦ ਹਨ। ਕਾਬਿਲੇਗੌਰ ਹੈ ਕਿ ਕਾਰੋਬਾਰੀ ਗੁਰਬੀਰ ਸਿੰਘ ਦੀ ਸ਼ਿਕਾਇਤ ਉਪਰ ਜਸਨੀਤ ਕੌਰ ਖਿਲਾਫ਼ ਮੋਹਾਲੀ 'ਚ ਇੱਕ ਸਾਲ ਪਹਿਲਾਂ ਮਾਮਲਾ ਦਰਜ ਹੋਇਆ ਸੀ।
ਇਹ ਵੀ ਪੜ੍ਹੋ : Coronavirus Punjab: ਪੰਜਾਬ 'ਚ ਦੋ ਕੋਰੋਨਾ ਪੀੜਤਾਂ ਦੀ ਮੌਤ, ਜਾਣੋ ਕੀ ਕਹਿੰਦੇ ਨੇ ਪੰਜਾਬ ਦੇ ਅੰਕੜੇ
ਇਸ ਮਾਮਲੇ ਵਿੱਚ ਹਲਕਾ ਸਾਹਨੇਵਾਲ ਦੇ ਰਹਿਣ ਵਾਲੇ ਲੱਕੀ ਸੰਧੂ, ਯੂਥ ਕਾਂਗਰਸ ਦੇਹਾਤੀ ਦੇ ਸਾਬਕਾ ਪ੍ਰਧਾਨ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਥਾਣਾ ਮਾਡਲ ਟਾਊਨ ਦੀ ਇੰਚਾਰਜ ਗੁਰਸ਼ਿੰਦਰ ਕੌਰ ਦਾ ਕਹਿਣਾ ਹੈ ਕਿ ਲੱਕੀ ਸੰਧੂ ਤੇ ਜਸਨੀਤ ਕੌਰ ਵਿਚਕਾਰ ਦੋਸਤੀ ਹੈ। ਇਹ ਲੱਕੀ ਸੰਧੂ ਹੀ ਸੀ ਜੋ ਕਾਰੋਬਾਰੀ ਨੂੰ ਗੈਂਗਸਟਰ ਤੋਂ ਧਮਕੀਆਂ ਦਿਵਾ ਰਿਹਾ ਸੀ। ਉਸ ਨੂੰ ਫੜਨ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਸਨੀਤ ਕੌਰ ਕੋਲੋਂ ਪੁਲਿਸ ਨੇ ਜ਼ਬਤ ਕੀਤੀ BMW ਦੀ ਕੀਮਤ ਕਰੀਬ 75 ਲੱਖ ਰੁਪਏ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਲੜਕੀ ਨੇ ਕਿੰਨੇ ਲੋਕਾਂ ਨਾਲ ਇਸ ਤਰ੍ਹਾਂ ਦੀ ਬਲੈਕਮੇਲਿੰਗ ਕੀਤੀ ਹੈ। ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਮਾਡਲ ਟਾਊਨ ਪੁਲਿਸ ਜਸਨੀਤ ਕੌਰ ਦੇ ਪਿਛਲੇ ਰਿਕਾਰਡ ਦੀ ਵੀ ਜਾਂਚ ਕਰ ਰਹੀ ਹੈ। ਜਸਨੀਤ ਕੌਰ ਦਾ ਕਾਲ ਰਿਕਾਰਡ ਵੀ ਖੰਗਾਲ ਰਹੀ ਹੈ। ਪੁਲਿਸ ਨੂੰ ਇਸ ਮਾਮਲੇ ਵਿੱਚ ਹੋਰ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ।
ਇਹ ਵੀ ਪੜ੍ਹੋ : Delhi News: ਕੌਣ ਹੈ ਗੈਂਗਸਟਰ ਦੀਪਕ ਬਾਕਸਰ? ਜਿਸ ਨੂੰ FBI ਦੀ ਮਦਦ ਨਾਲ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ