IPL Match in Mohali News: ਮੋਹਾਲੀ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਤੇ ਅੰਮ੍ਰਿਤਪਾਲ ਸਿੰਘ ਉਤੇ ਕਾਰਵਾਈ ਦੇ ਵਿਰੋਧ ਵਿੱਚ ਚੱਲ ਰਹੇ ਰੋਸ ਵਿਖਾਏ ਦੇ ਵਿਚਕਾਰ 1 ਅਪ੍ਰੈਲ ਨੂੰ ਮੋਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਆਈਪੀਐਲ ਦਾ ਮੈਚ ਹੋਵੇਗਾ। ਆਈਐਸ ਬਿੰਦਾ ਪੀਸੀਏ ਸਟੇਡੀਅਮ ਵਿਚ ਆਈਪੀਐਲ ਮੈਚ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਪੰਜਾਬ ਵਿੱਚ ਹਾਈ ਅਲਰਟ ਦੇ ਬਾਵਜੂਦ ਫਿਲਹਾਲ ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਤੇ ਆਰਗਨਾਈਜੇਸ਼ਨ ਨੇ ਇੰਡੀਅਨ ਪ੍ਰੀਮੀਅਮ ਲੀਗ ਯਾਨੀ ਆਈਪੀਐਲ ਦੇ ਸ਼ਡਿਊਲ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਹੈ।


COMMERCIAL BREAK
SCROLL TO CONTINUE READING

ਪੰਜਾਬ ਦੀ ਹੋਮ ਟੀਮ ਕਿੰਗਸ ਇਲੈਵਨ ਦਾ ਕੋਲਕਾਤਾ ਨਾਈਟ ਰਾਈਡਰਸ ਦੇ ਨਾਲ 1 ਅਪ੍ਰੈਲ ਨੂੰ ਮੈਚ ਹਨ। ਉਥੇ ਮੋਹਾਲੀ ਕ੍ਰਿਕਟ ਸਟੇਡੀਅਮ ਵਿੱਚ ਹੋਣ ਵਾਲੇ ਦੋ ਮੈਚਾਂ ਦੀ ਆਨਲਾਈਨ ਟਿਕਟਾਂ ਦੀ ਵਿਕਰੀ ਸ਼ੁਰੂ ਹੋ ਗਈ ਹੈ। ਇਨ੍ਹਾਂ ਟਿਕਟਾਂ ਦੀ ਕੀਮਤ 1250 ਰੁਪਏ ਤੋਂ 9 ਹਜ਼ਾਰ ਰੁਪਏ ਹੈ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪ੍ਰਦਰਸ਼ਨਕਾਰੀ PCA ਸਟੇਡੀਅਮ ਨਾਲ ਸਿਰਫ਼ 2 ਕਿਲੋਮੀਟਰ ਦੀ ਦੂਰੀ ਉਤੇ ਸੈਂਕੜਿਆਂ ਦੀ ਗਿਣਤੀ ਵਿੱਚ ਜੁਟੇ ਹੋਏ ਹਨ। ਉਥੇ ਹੀ ਸੋਹਾਣਾ ਗੁਰਦੁਆਰਾ ਸਾਹਿਬ ਕੋਲ ਅੰਮ੍ਰਿਤਪਾਲ ਦੇ ਸਮਰਥਕ ਡੇਰਾ ਲਗਾਈ ਬੈਠੇ ਹਨ।


ਇਹ ਵੀ ਪੜ੍ਹੋ : Simranjit Singh Mann Twitter: ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦਾ ਟਵਿੱਟਰ ਅਕਾਊਂਟ ਹੋਇਆ ਬੰਦ! ਜਾਣੋ ਕਿਉਂ


ਕਾਬਿਲੇਗੌਰ ਹੈ ਕਿ ਮੋਹਾਲੀ ਪੁਲਿਸ ਤੋਂ ਇਲਾਵਾ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੀ ਪੁਲਿਸ ਟੀਮ ਵੀ ਟੂਰਨਾਮੈਂਟ ਨੂੰ ਲੈ ਕੇ ਸੁਰੱਖਿਆ ਦੇ ਲਿਹਾਜ ਨਾਲ ਤਾਇਨਾਤ ਰਹੇਗੀ। ਮੌਜੂਦਾ ਸਥਿਤੀ ਵਿੱਚ ਪੰਜਾਬ ਪੁਲਿਸ ਹਾਈ ਅਲਰਟ ਉਤੇ ਹੈ ਕਿਉਂਕਿ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਤਲਾਸ਼ ਜਾਰੀ ਹੈ। ਮੋਹਾਲੀ ਸਮੇਤ ਪੰਜਾਬ ਦੇ ਕੁਝ ਹੋਰ ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈਟ ਸੇਵਾਵਾਂ ਤੇ ਐਸਐਮਐਸ ਸਰਵਿਸ ਵੀ ਬੰਦ ਹੈ।


ਇਹ ਵੀ ਪੜ੍ਹੋ : Amritpal Singh: ਹਿਰਾਸਤ ਵਿੱਚ ਹੈ ਅੰਮ੍ਰਿਤਪਾਲ! ਮਾਤਾ ਪਿਤਾ ਨੇ ਕਿਹਾ ਪੁਲਿਸ ਬੋਲ ਰਹੀ ਝੂਠ!