Kuldeep Singh Dhaliwal blocks MLA Sukhpal Khaira on Twitter news: ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਟਵਿੱਟਰ ਅਕਾਊਂਟ ਨੂੰ ਬਲਾਕ ਕਰਨ ਦਾ ਵਿਵਾਦ ਪੰਜਾਬ ਸਭਾ ਇਜਲਾਸ ਵਿੱਚ ਵੀ ਉੱਠਿਆ। ਧਾਲੀਵਾਲ ਵੱਲੋਂ ਸੁਖਪਾਲ ਖਹਿਰਾ ਉਪਰ ਲਗਾਏ ਗਏ ਦੋਸ਼ਾਂ ਤੋਂ ਬਾਅਦ ਦੋਵਾਂ ਵਿਚਾਲੇ ਸ਼ਬਦੀ ਜੰਗ ਤੇਜ਼ ਹੁੰਦੀ ਜਾ ਰਹੀ ਹੈ। ਉਥੇ ਹੀ ਹੁਣ ਵਿਧਾਇਕ ਖਹਿਰਾ ਨੇ ਪੰਜਾਬ ਵਿਧਾਨ ਸਭਾ ਦੇ ਇਜਲਾਸ ਦੌਰਾਨ ਸਪੀਕਰ ਕੋਲੋਂ ਮੰਤਰੀ ਧਾਲੀਵਾਲ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।


COMMERCIAL BREAK
SCROLL TO CONTINUE READING

ਇਸ ਤੋਂ ਬਾਅਦ ਸੁਖਪਾਲ ਖਹਿਰਾ ਨੇ ਇਕ ਟਵੀਟ ਕਰਕੇ ਕਿਹਾ ਹੈ ਕਿ, ''ਕੀ ਸਪੀਕਰ ਹੁਣ ਮੰਤਰੀ ਕੁਲਦੀਪ ਵਿਰੁੱਧ ਵਿਧਾਨ ਸਭਾ ਵਿੱਚ ਝੂਠ ਬੋਲਣ 'ਤੇ ਕਾਰਵਾਈ ਕਰਨਗੇ? ਕੱਲ੍ਹ ਉਸ ਨੇ ਸਦਨ ਵਿਚ ਕਿਹਾ ਸੀ ਕਿ ਨਾ ਉਹ ਟਵੀਟ ਕਰਦਾ ਹੈ ਤਾ ਨਾ ਹੀ ਉਸ ਨੂੰ ਟਵਿੱਟਰ ਬਾਰੇ ਜਾਣਕਾਰੀ ਹੈ ਪਰ ਅਸਲ ਵਿਚ ਉਹ ਨਾ ਸਿਰਫ਼ ਟਵਿੱਟਰ ਦੀ ਵਰਤੋਂ ਕਰਦਾ ਹੈ ਬਲਕਿ ਉਸ ਨੇ ਕੱਲ੍ਹ ਮੇਰੇ ਖ਼ਿਲਾਫ਼ 3-4 ਟਵੀਟ ਵੀ ਕੀਤੇ ਸਨ।''


ਗ਼ੌਰਤਲਬ ਹੈ ਕਿ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਟਵਿੱਟਰ ਖਾਤੇ ਉਤੇ ਸੁਖਪਾਲ ਖਹਿਰਾ ਉਤੇ ਗੰਭੀਰ ਦੋਸ਼ ਲਗਾਏ ਸਨ। ਉਨ੍ਹਾਂ ਕਿਹਾ ਕਿ ਖਹਿਰਾ ਦੇ ਰਿਸ਼ਤੇਦਾਰਾਂ ਨੇ ਪਿੰਡ ਦੀ 10 ਏਕੜ ਜ਼ਮੀਨ ਉਪਰ ਕਬਜ਼ਾ ਕੀਤਾ ਹੋਇਆ ਹੈ, ਜਿਸ ਨੂੰ ਜਲਦੀ ਛੁਡਵਾਇਆ ਜਾਵੇ ਤੇ ਉਹ ਖ਼ੁਦ ਵਿਧਾਇਕ ਖਹਿਰਾ ਨੂੰ ਜ਼ਮੀਨ ਦੀ ਫਾਈਲ ਸੌਂਪ ਰਹੇ ਹਨ। ਇਸ ਤੋਂ ਬਾਅਦ ਦੋਵਾਂ ਵਿਚਾਲੇ ਸ਼ਬਦੀ ਜੰਗ ਸ਼ੁਰੂ ਹੋ ਗਈ ਸੀ। ਵਿਧਾਇਕ ਖਹਿਰਾ ਨੇ ਇਸ ਵਿਵਾਦ ਨੂੰ ਵਿਧਾਨ ਸਭਾ ਵਿੱਚ ਵੀ ਚੁੱਕਿਆ ਜਿਸ 'ਤੇ ਮੰਤਰੀ ਧਾਲੀਵਾਲ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਨਾ ਤਾਂ ਟਵਿੱਟਰ ਨੂੰ ਜਾਣਦੇ ਹਨ ਤਾ ਨਾ ਹੀ ਉਹ ਟਵੀਟ ਕਰਦੇ ਹਨ।



ਇਹ ਵੀ ਪੜ੍ਹੋ : Shaliza Dhami: ਪੰਜਾਬ ਦੀ ਜੰਮਪਲ ਸ਼ੈਲੀਜਾ ਧਾਮੀ ਔਰਤਾਂ ਲਈ ਬਣੀ ਮਿਸਾਲ, IAF ਨੇ ਫਰੰਟਲਾਈਨ ਲੜਾਕੂ ਯੂਨਿਟ ਦੀ ਵਾਗਡੋਰ ਸੌਂਪੀ


ਇਸ ਦੇ ਨਾਲ ਹੀ ਸੁਖਪਾਲ ਸਿੰਘ ਖਹਿਰਾ ਨੇ ਕੁਲਦੀਪ ਧਾਲੀਵਾਲ ਉਤੇ ਇਕ ਹੋਰ ਦੋਸ਼ ਲਗਾ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਟਵਿੱਟਰ ਮੁੱਦੇ ਉਤੇ ਝੂਠ ਬੋਲਣ ਤੋਂ ਬਾਅਦ ਮੰਤਰੀ ਧਾਲੀਵਾਲ ਨੇ ਹੁਣ ਉਨ੍ਹਾਂ ਨੂੰ ਟਵਿੱਟ ਉਤੇ ਬਲਾਕ ਵੀ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਧਾਲੀਵਾਲ ਨੇ ਵਿਧਾਨ ਸਭਾ ਨੂੰ ਗੁੰਮਰਾਹ ਕੀਤਾ ਹੈ। ਉਨ੍ਹਾਂ ਨੇ ਟਵਿੱਟਰ ਅਕਾਊਂਟ ਬਣਾਇਆ ਬਲਕਿ ਅਲੋਚਨਾ ਤੋਂ ਬਚਣ ਲਈ ਉਨ੍ਹਾਂ ਨੂੰ ਬਲਾਕ ਕਰ ਦਿੱਤਾ।


ਇਹ ਵੀ ਪੜ੍ਹੋ : Holi 2023: ਹੋਲੀ ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ