Kotkapura Firing Incident News: ਕੋਟਕਪੂਰਾ ਗੋਲ਼ੀ ਕਾਂਡ `ਚ ਐਸਆਈਟੀ ਨੇ ਵਟਸਐਪ ਨੰਬਰ ਤੇ ਈ-ਮੇਲ ਜਾਰੀ ਕਰਕੇ ਕੀਤੀ ਅਪੀਲ
Kotkapura Firing Incident News: ਕੋਟਕਰਪੂਰਾ ਗੋਲ਼ੀ ਕਾਂਡ ਨੂੰ ਲੈ ਕੇ ਸਪੈਸ਼ਲ ਜਾਂਚ ਟੀਮ ਨੇ ਆਮ ਲੋਕਾਂ ਕੋਲੋਂ ਨੂੰ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਨਿੱਜੀ ਤੌਰ ਉਤੇ ਜਾਣਕਾਰੀ ਦੇ ਸਕਦਾ ਹੈ ਜਿਸ ਨਾਲ ਕੇਸ ਉੇਤੇ ਪ੍ਰਭਾਵ ਪੈਂਦਾ ਹੋਵੇ।
Kotkapura Firing Incident News: ਕੋਟਕਪੂਰਾ ਗੋਲ਼ੀ ਕਾਂਡ ਦੀ ਜਾਂਚ ਨੂੰ ਲੈ ਕੇ ਗਠਿਤ ਐਸਆਈਟੀ ਨੇ ਆਮ ਲੋਕਾਂ ਨੂੰ ਅਹਿਮ ਅਪੀਲ ਕੀਤੀ ਹੈ। ਕੋਟਕਪੂਰਾ ਗੋਲ਼ੀ ਕਾਂਡ ਦੀ ਜਾਂਚ ਜਿਵੇਂ-ਜਿਵੇਂ ਆਪਣੇ ਆਖਰੀ ਪੜਾਅ ਉਤੇ ਪੁੱਜ ਰਹੀ ਹੈ।
ਇਸ ਦਰਮਿਆਨ ਏਡੀਜੀਪੀ ਐਲਕੇ ਯਾਦਵ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਸਖ਼ਸ਼ ਕੋਲ ਇਸ ਕੇਸ ਸਬੰਧੀ ਜਾਣਕਾਰੀ ਹੈ, ਜਿਸ ਨਾਲ ਕੇਸ ਉਪਰ ਪ੍ਰਭਾਵ ਪੈ ਸਕਦਾ ਹੈ ਤਾਂ ਉਹ ਵਿਅਕਤੀ ਨਿੱਜੀ ਤੌਰ ਉਤੇ ਉਨ੍ਹਾਂ ਨਾਲ ਪੁਲਿਸ ਹੈੱਡਕੁਆਰਟਰ ਸੈਕਟਰ 9-ਸੀ, 6ਵੀਂ ਮੰਜ਼ਿਲ ਵਿਖੇ ਸਥਿਤ ਉਨ੍ਹਾਂ ਦੇ ਦਫ਼ਤਰ ਵਿੱਚ ਆਉਣ ਵਾਲੇ ਤਿੰਨ ਵੀਰਵਾਰ 16 ਮਾਰਚ, 23 ਮਾਰਚ ਤੇ 30 ਮਾਰਚ 2023 ਨੂੰ ਸਵੇਰੇ 10.30 ਵਜੇ ਤੋਂ ਦੁਪਹਿਰ 1.30 ਵਜੇ ਤੱਕ ਮਿਲ ਸਕਦੇ ਹਨ।
ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕੋਈ ਵੀ ਸਖ਼ਸ਼ ਵਟਸਐਪ ਨੰਬਰ 9875983237 'ਤੇ ਮੈਸੇਜ ਭੇਜ ਕੇ ਜਾਂ newsit2021kotkapuracase@gmail.com 'ਤੇ ਈਮੇਲ ਰਾਹੀਂ ਵੀ ਜਾਣਕਾਰੀ ਸਾਂਝੀ ਕਰ ਸਕਦਾ ਹੈ। ਇਸ ਪੜਾਅ 'ਤੇ, ਕਿਸੇ ਵੀ ਜ਼ਿੰਮੇਵਾਰ ਵਿਅਕਤੀ ਵੱਲੋਂ ਦਿੱਤੀ ਗਈ ਕੋਈ ਵੀ ਜਾਣਕਾਰੀ ਐਸਆਈਟੀ ਲਈ ਜਾਂਚ ਦੌਰਾਨ ਕਾਨੂੰਨੀ ਪ੍ਰਕਿਰਿਆ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ 'ਚ ਮਦਦਗਾਰ ਸਾਬਤ ਹੋ ਸਕਦੀ ਹੈ। ਏਡੀਜੀਪੀ ਨੇ ਐਸਆਈਟੀ ਨੂੰ ਸੌਂਪੀ ਗਈ ਇਸ ਜ਼ਿੰਮੇਵਾਰੀ ਨੂੰ ਨਿਭਾਉਣ 'ਚ ਪੰਜਾਬ ਦੇ ਲੋਕਾਂ ਵੱਲੋਂ ਐਸਆਈਟੀ ਨੂੰ ਦਿੱਤੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ।
ਇਹ ਵੀ ਪੜ੍ਹੋ : Punjab Government: ਗੰਨ ਕਲਚਰ ਖਿਲਾਫ਼ ਐਕਸ਼ਨ ਮੋਡ 'ਚ ਮਾਨ ਸਰਕਾਰ, 813 ਆਰਮਜ਼ ਲਾਇਸੈਂਸ ਕੀਤੇ ਰੱਦ
ਕਾਬਿਲੇਗੌਰ ਹੈ ਕਿ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ 'ਤੇ ਸੂਬਾ ਸਰਕਾਰ ਨੇ ਏਡੀਜੀਪੀ ਐਲਕੇ ਯਾਦਵ, ਆਈਜੀ ਰਾਕੇਸ਼ ਅਗਰਵਾਲ ਤੇ ਐਸਐਸਪੀ ਮੋਗਾ ਗੁਲਨੀਤ ਸਿੰਘ ਖੁਰਾਣਾ ਸਮੇਤ ਤਿੰਨ ਸੀਨੀਅਰ ਅਧਿਕਾਰੀਆਂ ਵਾਲੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਸੀ। ਐਸਆਈਟੀ ਵੱਲੋਂ 24 ਫਰਵਰੀ 2023 ਨੂੰ ਅਦਾਲਤ 'ਚ ਆਪਣਾ ਪਹਿਲਾ ਚਲਾਨ ਪੇਸ਼ ਕੀਤਾ ਗਿਆ ਸੀ।
ਇਹ ਵੀ ਪੜ੍ਹੋ : PM Modi Security Breach: ਪੰਜਾਬ 'ਚ PM ਦੀ ਸੁਰੱਖਿਆ 'ਚ ਕੁਤਾਹੀ ਦਾ ਮਾਮਲਾ, ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਲਿਖੀ ਚਿੱਠੀ