Former MLA Kuldeep Singh Vaid News: ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਖ਼ਿਲਾਫ਼ ਪਰਮਿਟ ਤੋਂ ਵੱਧ ਸ਼ਰਾਬ ਰੱਖਣ ਉਤੇ ਮਾਮਲਾ ਦਰਜ ਕੀਤਾ ਗਿਆ ਹੈ। 13 ਮਾਰਚ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਉਸ ਦੇ ਘਰ ਤੇ ਰੈਸਟੋਰੈਂਟ 'ਤੇ ਛਾਪੇਮਾਰੀ ਕੀਤੀ ਗਈ ਸੀ। ਜਾਇਦਾਦ ਦੀ ਪੜਤਾਲ ਤੇ ਜਾਂਚ ਦੌਰਾਨ ਉਨ੍ਹਾਂ ਕੋਲੋਂ ਵੱਡੀ ਮਾਤਰਾ ਵਿੱਚ ਦਰਾਮਦ/ਵਿਦੇਸ਼ੀ ਸ਼ਰਾਬ ਸਮੇਤ ਬ੍ਰਾਂਡਿਡ ਵਿਸਕੀ ਬਰਾਮਦ ਕੀਤੀ ਗਈ। ਆਬਕਾਰੀ ਅਤੇ ਕਰ ਵਿਭਾਗ ਦੇ ਇੰਸਪੈਕਟਰ ਦੁਆਰਾ ਜਾਂਚ ਕਰਨ 'ਤੇ ਇਹ ਪਾਇਆ ਗਿਆ ਕਿ ਸਾਬਕਾ ਵਿਧਾਇਕ ਅਤੇ ਉਸਦੇ ਪੁੱਤਰ ਕੋਲ ਐਲ-50 ਲਾਇਸੈਂਸ ਸਨ, ਉਨ੍ਹਾਂ ਵਿੱਚੋਂ ਹਰੇਕ ਨੂੰ 24 ਬੋਤਲਾਂ ਵਿਸਕੀ ਰੱਖਣ ਦਾ ਅਧਿਕਾਰ ਦਿੱਤਾ ਗਿਆ ਸੀ।


COMMERCIAL BREAK
SCROLL TO CONTINUE READING

ਹਾਲਾਂਕਿ ਜਾਂਚ ਕਰਨ ਉਤੇ ਪਤਾ ਲੱਗਾ ਕਿ ਦਰਾਮਦ ਵਿਸਕੀ ਦੀ ਡੇਢ ਬੋਤਲ, ਸ਼ਰਾਬ ਦੀਆਂ 7 ਬੋਤਲਾਂ ਦੇ ਨਾਲ-ਨਾਲ ਵਿਸਕੀ ਦੀਆਂ 7 ਬੋਤਲਾਂ ਤੋਂ ਜ਼ਿਆਦਾ ਸੀ, ਜੋ ਚੰਡੀਗੜ੍ਹ ਵਿੱਚ ਹੀ ਵੇਚੀ ਜਾ ਸਕਦੀ ਸੀ। ਕੁੱਲ ਮਿਲਾ ਕੇ ਸਾਢੇ 15 ਬੋਤਲਾਂ ਅਧਿਕਾਰਤ ਮਾਤਰਾ ਤੋਂ ਵੱਧ ਸਨ।
ਇਸ ਸਬੰਧੀ ਕੁਲਦੀਪ ਸਿੰਘ ਵੈਦ ਖਿਲਾਫ਼ ਲੁਧਿਆਣਾ ਦੀ ਥਾਣਾ ਡਵੀਜ਼ਨ ਨੰਬਰ 5 ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ।


ਇਹ ਵੀ ਪੜ੍ਹੋ : Ludhiana Kinner Viral Video: ਪੰਜਾਬ 'ਚ ਕਿੰਨਰਾਂ ਦੀ ਬੇਰਹਿਮੀ ਨਾਲ ਕੁੱਟਮਾਰ, ਦੂਜੇ ਦੇ ਇਲਾਕੇ 'ਚ ਵਧਾਈਆਂ ਮੰਗਣ 'ਤੇ ਹੋਇਆ ਵਿਵਾਦ


ਅਧਿਕਾਰੀ ਨੇ ਦੱਸਿਆ ਕਿ ਕੁਲਦੀਪ ਵੈਦ ਨੇ ਐੱਲ 50 ਦਾ ਲਾਇਸੈਂਸ ਵੀ ਲਿਆ ਹੋਇਆ ਹੈ ਜਿਸ ਕਰ ਕੇ ਉਹ 24 ਬੋਤਲਾਂ ਰੱਖ ਸਕਦੇ ਹਨ। ਉਹਨਾਂ ਨੇ ਦੱਸਿਆਂ ਕਿ 24 ਬੋਤਲਾਂ ਚੰਡੀਗੜ੍ਹ ਦੀ ਸ਼ਰਾਬ ਦੀਆਂ ਵੀ ਬਰਾਮਦ ਕੀਤੀਆਂ ਹਨ ਜੋ ਕਿ ਰੱਖ ਨਹੀਂ ਸਕਦੇ ਹਾਂ। ਤੈਅ ਲਿਮਟ ਤੋਂ 15 ਬੋਤਲਾਂ ਵੱਧ ਮਿਲੀਆਂ ਹਨ।
ਜ਼ਿਕਰਯੋਗ ਹੈ ਕਿ 73 ਬੋਤਲਾਂ ਵਿੱਚੋਂ 26 ਬੋਤਲਾਂ ਬ੍ਰਾਂਡਿਡ ਇੰਪੋਰਟਿਡ ਵਿਸਕੀ ਤੇ ਸਕਾਚ ਦੀਆਂ ਸਨ ਤੇ ਇਸ ਸ਼ਰਾਬ ਦੀ ਕੀਮਤ ਲਗਭਗ 4 ਲੱਖ 10 ਹਜ਼ਾਰ ਰੁਪਏ ਬਣਦੀ ਹੈ। ਕਾਬਿਲੇਗੌਰ ਹੈ ਕਿ ਸਾਬਕਾ ਵਿਧਾਇਕ ਕੁਲਦੀਪ ਵੈਦ ਦੀ ਜਾਇਦਾਦ ਦੀ ਪੈਮਾਇਸ਼ ਦੂਜੇ ਦਿਨ ਵੀ ਜਾਰੀ ਰਹੀ। ਵਿਜੀਲੈਂਸ ਨੇ ਪੱਖੋਵਾਲ ਰੋਡ 'ਤੇ ਸਥਿਤ ਰੈਸਟੋਰੈਂਟ 'ਤੇ ਪੜਤਾਲ ਸ਼ੁਰੂ ਕਰ ਦਿੱਤੀ ਹੈ, ਜਿਸ 'ਚ ਸਾਬਕਾ ਵਿਧਾਇਕ ਵੈਦ ਦਾ ਵੀ ਹੱਥ ਦੱਸਿਆ ਜਾਂਦਾ ਹੈ।


ਇਹ ਵੀ ਪੜ੍ਹੋ : Kotkapura Firing Case: ਕੋਟਕਪੂਰਾ ਗੋਲੀਕਾਂਡ ਮਾਮਲੇ 'ਤੇ SIT ਨੇ ਜਾਰੀ ਕੀਤੀਆਂ ਤਸਵੀਰਾਂ