ਪਟਿਆਲਾ : ਮਕਬੂਲ ਕਲਾਕਾਰ ਗੁਰਦਾਸ ਮਾਨ ਦੇ ਪੁੱਤਰ ਗੁਰਿਕ  ਮਾਨ ਦੇ ਵਿਆਹ ਦੀਆਂ ਰੌਣਕਾਂ ਪਟਿਆਲਾ ਦੇ ਹੋਟਲ ’ਚ ਦੇਖਣ ਨੂੰ ਮਿਲੀਆਂ, ਗੁਰਿਕ ਮਾਨ ਦਾ ਵਿਆਹ ਸਾਬਕਾ ਫੇਮਿਨਾ ਮਿਸ ਇੰਡੀਆ ਸਿਮਰਨ ਕੌਰ ਨਾਲ ਹੋਇਆ ਹੈ, ਵਿਆਹ ਸਿੱਖ ਰੀਤੀ ਰਿਵਾਜਾ ਨਾਲ ਕੀਤਾ ਗਿਆ, ਮਾਲ ਰੋਡ 'ਤੇ ਸਥਿਤ ਗੁਰਦੁਆਰਾ ਸਿੰਘ ਸਭਾ ’ਚ ਅਨੰਦ ਕਾਰਜ ਦੀ ਰਸਮ ਪੂਰੀ ਕੀਤੀ ਗਈ, ਇਸ ਮੌਕੇ ਪੰਜਾਬੀ ਅਤੇ ਹਿੰਦੀ ਫਿਲਮ ਦੇ ਕਈ ਅਦਾਕਾਰ ਨੇ ਸ਼ਿਰਕਤ ਕੀਤੀ 


COMMERCIAL BREAK
SCROLL TO CONTINUE READING

ਵਿਆਹ ਵਿੱਚ ਸਿਆਸੀ ਆਗੂ ਵੀ ਪਹੁੰਚੇ 


ਗੁਰਦਾਸ ਮਾਨ ਦੇ ਪੁੱਤਰ ਗੁਰਿਕ  ਮਾਨ ਦੇ ਵਿਆਹ ’ਚ ਸਿਆਸੀ ਆਗੂ  ਵੀ ਪਹੁੰਚੇ ਸਨ, ਜਿਨ੍ਹਾਂ ਵਿੱਚ ਗੁਰਦਾਸ ਮਾਨ ਦੇ ਸਭ ਤੋਂ ਕਰੀਬੀ ਦੋਸਤ ਅਤੇ ਕਾਂਗਰਸ ਦੇ ਵਿਧਾਇਕ ਰਾਜਾ ਵੜਿੰਗ ਸਨ  ..... ਗੁਰਿਕ  ਮਾਨ ਪਿਛਲੇ ਲੰਮੇ ਸਮੇਂ ਤੋਂ ਮੁੰਬਈ ‘ਚ ਰਹਿ ਰਿਹਾ ਹੈ,,,  ਗੁਰਿਕ ਮਾਨ ਨੇ  ਗੁਰਦਾਸ ਮਾਨ ਵਲੋਂ ਗਾਏ ਗੀਤ ਦੀ ਡਾਇਰੈਕਸ਼ਨ ਵੀ ਕੀਤੀ ਸੀ,ਜਦਕਿ ਉਨ੍ਹਾਂ ਦੀ ਪਤਨੀ  ਸਿਮਰਨ ਕੌਰ ਨੇ ਫ਼ੈਮਿਨਾ ਮਿਸ ਇੰਡੀਆ, ਮਿਸ ਯੂਨੀਵਰਸ ਸਮੇਤ ਕਈ ਖਿਤਾਬ ਆਪਣੇ ਨਾਂ ਕੀਤੇ ਸਨ, ਸਿਮਰਨ ਕੌਰ ਨੇ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ,ਸਿਮਰਨ ਨੇ ਪੰਜਾਬੀ ਫਿਲਮ 'ਬੈਸਟ ਆਫ਼ ਲੱਕ’ ਅਤੇ ‘ਮੁੰਡਿਆਂ ਤੋਂ ਬਚਕੇ ਰਹੀ’ ਵਿੱਚ ਆਪਣੀ ਅਦਾਕਾਰੀ ਦੇ ਜ਼ੋਹਰ ਵਿਖਾਏ ਸਨ