Ludhiana crime news: ਡੈਂਟਲ ਕਾਲਜ ਦੇ ਹੋਸਟਲ `ਚ ਵੜ੍ਹ ਕੇ ਸ਼ੱਕੀ ਨੌਜਵਾਨ ਨੇ ਲੜਕੀ ਦੀ ਗਰਦਨ `ਤੇ ਰੱਖਿਆ ਚਾਕੂ
Ludhiana Baba Jaswant Dental College Crime News : ਸਨਅਤੀ ਸ਼ਹਿਰ ਲੁਧਿਆਣਾ ਵਿੱਚ ਸਥਿਤ ਬਾਬਾ ਜਸਵੰਤ ਡੈਂਟਲ ਕਾਲਜ ਵਿੱਚ ਹੋਲੀ ਦੌਰਾਨ ਵੱਡੀ ਘਟਨਾ ਵਾਪਰ ਗਈ। ਇੱਕ ਸ਼ੱਕੀ ਨੌਜਵਾਨ ਨੇ ਕੁੜੀਆਂ ਦੇ ਹੋਸਟਲ ਵਿੱਚ ਵੜ੍ਹ ਕੇ ਲੜਕੀ ਦੀ ਗਰਦਨ ਉਤੇ ਚਾਕੂ ਰੱਖ ਦਿੱਤਾ। ਇਸ ਮਗਰੋਂ ਰੋਸ ਵਜੋਂ ਲੜਕੀਆਂ ਨੇ ਅੱਜ ਪ੍ਰਸ਼ਾਸਨ ਖ਼ਿਲਾਫ਼ ਧਰਨਾ ਲਗਾ ਦਿੱਤਾ।
Ludhiana Baba Jaswant Dental College Crime News : ਪੂਰਾ ਦੇਸ਼ ਜਿਥੇ ਹੋਲੀ ਦਾ ਤਿਉਹਾਰ ਮਨਾ ਰਿਹਾ ਸੀ ਉਥੇ ਹੀ ਲੁਧਿਆਣਾ ਵਿੱਚ ਸਥਿਤ ਇਕ ਡੈਂਟਲ ਕਾਲਜ ਵਿੱਚ ਇੱਕ ਘਟਨਾ ਵਾਪਰ ਗਈ, ਜਿਸ ਨਾਲ ਲੜਕੀਆਂ ਵਿੱਚ ਭਾਰੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਲੁਧਿਆਣਾ ਦੇ ਬਾਬਾ ਜਸਵੰਤ ਡੈਂਟਲ ਕਾਲਜ ਵਿੱਚ ਹੋਲੀ ਵਾਲੇ ਦਿਨ ਸ਼ੱਕੀ ਨੌਜਵਾਨ ਕੁੜੀਆਂ ਦੇ ਹੋਸਟਲ ਵਿੱਚ ਵੜ੍ਹ ਗਿਆ ਤੇ ਲੜਕੀ ਦੀ ਗਰਦਨ ਉਪਰ ਚਾਕੂ ਰੱਖ ਕੇ ਮਨਮਾਨੀ ਦੀ ਕੋਸ਼ਿਸ਼ ਕੀਤੀ।
ਇਸ ਘਟਨਾ ਨੇ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧਾਂ ਉਤੇ ਸਵਾਲੀਆਂ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਹਾਲਾਂਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਬਾਬਾ ਜਸਵੰਤ ਡੈਂਟਲ ਕਾਲਜ ਦੇ ਲੜਕੀਆਂ ਦੇ ਹੋਸਟਲ ਵਿੱਚ ਸ਼ੱਕੀ ਨੌਜਵਾਨ ਨੇ ਵੜ੍ਹ ਕੇ ਭਾਰੀ ਹੰਗਾਮਾ ਕੀਤਾ, ਜਿਸ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਇਸ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਕ ਸਖ਼ਸ਼ ਪੌੜੀਆਂ ਰਾਹੀਂ ਹੋਸਟਲ ਵਿੱਚ ਵੜ੍ਹ ਰਿਹਾ ਹੈ।
ਕਾਲਜ ਦੀਆਂ ਲੜਕੀਆਂ ਨੇ ਦੱਸਿਆ ਕਿ ਲੜਕੇ ਨੇ ਹੋਸਟਲ ਵਿੱਚ ਵੜ੍ਹ ਕੇ ਇੱਕ ਲੜਕੀ ਦੀ ਗਰਦਨ ਉਪਰ ਚਾਕੂ ਰੱਖਿਆ ਤੇ ਉਸ ਨਾਲ ਮਨਮਾਨੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਮਗਰੋਂ ਉਹ ਉਥੋਂ ਫ਼ਰਾਰ ਹੋ ਗਿਆ। ਅੱਜ ਕਾਲਜ ਲੱਗਦੇ ਹੀ ਸਾਰੀਆਂ ਲੜਕੀਆਂ ਨੇ ਕਾਲਜ ਵਿੱਚ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਕਿ ਲੜਕੀਆਂ ਹੋਸਟਲ ਵਿੱਚ ਸੁਰੱਖਿਅਤ ਨਹੀਂ ਹਨ।
ਇਹ ਵੀ ਪੜ੍ਹੋ : ਨੌਜਵਾਨਾਂ ਲਈ ਖੁਸ਼ਖਬਰੀ! ਆਸਟ੍ਰੇਲੀਆ 'ਚ ਵੀ ਮਿਲੇਗੀ ਭਾਰਤ ਦੀ ਡਿਗਰੀ ਨੂੰ ਮਾਨਤਾ
ਇਸ ਹੰਗਾਮੇ ਨੂੰ ਲੈ ਕੇ ਕਾਲਜ ਦਾ ਪ੍ਰਸ਼ਾਸਨ ਬਿਲਕੁਲ ਚੁੱਪ ਹੈ। ਸੂਚਨਾ ਮਿਲਣ 'ਤੇ ਮੌਕੇ ਉਪਰ ਪੁੱਜੇ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਕਾਲਜ ਦੇ ਬਾਹਰ ਪੁਲਿਸ ਨਫਰੀ ਤਾਇਨਾਤ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ। ਲੜਕੀ ਦੀ ਗਰਦਨ ਉਤੇ ਚਾਕੂ ਰੱਖਿਆ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮ ਦੀ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਜਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
- ਲੁਧਿਆਣਾ ਤੋਂ ਭਾਰਤ ਸ਼ਰਮਾ ਦੀ ਰਿਪੋਰਟ
(For more news apart from Ludhiana Baba Jaswant Dental College Crime, stay tuned to Zee PHH)
ਇਹ ਵੀ ਪੜ੍ਹੋ : Sidhu Moosewala News: ਪੰਜਾਬ ਵਿਧਾਨ ਸਭਾ 'ਚ ਗੂੰਜਿਆ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਦੇ ਵੇਰਵੇ ਲੀਕ ਕਰਨ ਤੇ ਕਤਲ ਦਾ ਮੁੱਦਾ