Ramleela in Mohali: ਮੁਹਾਲੀ ਦੇ ਵੇਵ ਅਸਟੇਟ `ਚ ਰਾਮਲੀਲਾ ਨੂੰ ਸਮਰਪਿਤ ਕੱਢੀ ਮਨਮੋਹਕ ਝਾਕੀ; ਲੋਕਾਂ `ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ
Ramleela in Mohali: ਕੱਲ੍ਹ 19 ਅਕਤੂਬਰ ਤੋਂ 6 ਦਿਨਾਂ ਲਈ ਰਾਮਲੀਲਾ ਹੋਵੇਗੀ ਜਿਸ ਵਿੱਚ ਭਗਵਾਨ ਰਾਮ ਅਤੇ ਰਾਵਣ ਦੀ ਜਿੰਦਗੀ ਦੀਆਂ ਵੱਖ-ਵੱਖ ਘਟਨਾਵਾਂ ਉੱਤੇ ਚਾਨਣਾ ਪਾਇਆ ਜਾਵੇਗਾ।
Ramleela in Mohali: ਪੰਜਾਬ ਦੇ ਜ਼ਿਲ੍ਹੇ ਮੋਹਾਲੀ ਦੇ ਸੈਕਟਰ 85 ਸਥਿਤ ਵੇਵ ਅਸਟੇਟ ਵਿਖੇ ਰਾਮਲੀਲਾ ਦੀ ਸ਼ੁਰੂਆਤ ਤੋਂ ਪਹਿਲਾਂ ਸ੍ਰੀ ਰਾਮ ਅਤੇ ਲਕਸ਼ਮਣ ਅਤੇ ਮਾਤਾ ਸੀਤਾ ਦੀਆਂ ਮਨਮੋਹਕ ਝਾਕੀਆ ਕੱਢੀਆਂ ਗਈਆਂ। ਇਸ ਰੋਡ ਸ਼ੋਅ ਵਿੱਚ ਲੋਕਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਰੋਡ ਸ਼ੋਅ ਦਾ ਮੁੱਖ ਮਕਸਦ 19 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਰਾਮਲੀਲਾ ਲਈ ਲੋਕਾਂ ਨੂੰ ਵੱਧ ਤੋਂ ਵੱਧ ਜੋੜਨਾ ਹੈ।
ਇਸ ਦੇ ਨਾਲ ਹੀ ਭਗਵਾਨ ਰਾਮ, ਸੀਤਾ, ਲਕਸ਼ਮਣ, ਹਨੂੰਮਾਨ, ਰਾਵਣ ਦੇ ਰੂਪ ਵਿੱਚ ਸਜੇ ਕਲਾਕਾਰਾਂ ਦਾ ਸ਼ਰਧਾ ਤੇ ਭਾਵਨਾ ਨਾਲ ਸਵਾਗਤ ਕੀਤਾ ਹੈ। ਦੱਸ ਦਈਏ ਕਿ ਮੋਹਾਲੀ ਦੇ ਸੈਕਟਰ 85 ਸਥਿਤ ਵੇਵ ਅਸਟੇਟ ਵਿਖੇ ਰਾਮਲੀਲਾ ਦੀਆਂ ਝਾਕੀਆ ਵਿੱਚ ਲੋਕਾਂ ਵਿੱਚ ਉਤਸ਼ਾਹ ਦੇਖਿਆ ਗਿਆ ਹੈ। ਇਸ ਦੌਰਾਨ ਸੜਕਾਂ ਨੂੰ ਵੀ ਸਜਾਇਆ ਗਿਆ ਸੀ ਅਤੇ ਲੋਕਾਂ ਨੇ ਝਾਕੀਆਂ ਉੱਤੇ ਫੁੱਲਾਂ ਦੀ ਵਰਖਾ ਕੀਤੀ।
ਰੋਡ ਸ਼ੋਅ ਦੌਰਾਨ ਭਗਵਾਨ ਰਾਮ ਦੇ ਜੀਵਨ ਨੂੰ ਦਰਸਾਉਂਦੀਆਂ ਕਈ ਝਾਕੀਆਂ ਕੱਢੀਆਂ ਗਈਆ ਸਨ ਜਿਨ੍ਹਾਂ ਨੂੰ ਲੈ ਕੇ ਆਮ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ।
ਦਰਅਸਲ ਭਲਕੇ 19 ਅਕਤੂਬਰ ਤੋਂ 6 ਦਿਨਾਂ ਲਈ ਰਾਮਲੀਲਾ ਹੋਵੇਗੀ ਜਿਸ ਵਿੱਚ ਭਗਵਾਨ ਰਾਮ ਅਤੇ ਰਾਵਣ ਦੀ ਜਿੰਦਗੀ ਉੱਤੇ ਚਾਨਣਾ ਪਾਇਆ ਜਾਵੇਗਾ। 19 ਅਕਤੂਬਰ ਤੋਂ ਸ਼ੁਰੂ ਹੋ ਕੇ ਛੇ ਰੋਜ਼ਾ ਰਾਮਲੀਲਾ ਵੇਵ ਅਸਟੇਟ, ਸੈਕਟਰ 85, ਮੋਹਾਲੀ ਵਿਖੇ ਕਰਵਾਈ ਜਾਵੇਗੀ। ਇਸ ਸਮਾਗਮ ਵਿੱਚ ਮੋਹਾਲੀ ਵਿੱਚ ਆਪ ਵਿਧਾਇਕ ਕੁਲਵੰਤ ਸਿੰਘ, ਡੀਸੀ ਆਸ਼ਿਕਾ ਜੈਨ, ਐਸਐਸਪੀ ਮੁਹਾਲੀ, ਸੰਦੀਪ ਕੁਮਾਰ ਗਰਗ ਅਤੇ ਐਸਡੀਐਮ ਚੰਦਰਜੋਤੀ ਸਿੰਘ ਹਾਜ਼ਰ ਹੋਣਗੇ।