Twitter: ਮਾਈਕ੍ਰੋ ਬਲੌਗਿੰਗ ਪਲੇਟਫਾਰਮ ਟਵਿੱਟਰ ਦੇ ਮਾਲਕ ਐਲੋਨ ਮਸਕ ਹੁਣ ਆਮ ਯੂਜ਼ਰਸ ਤੋਂ ਵੀ ਪੈਸੇ ਲੈਣ ਦੀ ਤਿਆਰੀ ਕਰ ਰਹੇ ਹਨ। ਮਸਕ ਨੇ ਐਲਾਨ ਕੀਤਾ ਹੈ ਕਿ ਟਵਿੱਟਰ ਅਗਲੇ ਮਹੀਨੇ ਤੋਂ ਯੂਜ਼ਰਸ ਨੂੰ ਪਲੇਟਫਾਰਮ 'ਤੇ ਖ਼ਬਰਾਂ ਜਾਂ ਲੇਖਾਂ ਨੂੰ ਪੜ੍ਹਨ ਲਈ ਚਾਰਜ ਕਰਨ ਦੀ ਮਨਜ਼ੂਰੀ ਦੇਵੇਗਾ। ਮਸਕ ਦਾ ਕਹਿਣਾ ਹੈ ਕਿ ਜਿਹੜੇ ਯੂਜ਼ਰਸ ਮਹੀਨਾਵਾਰ ਮੈਂਬਰਸ਼ਿੱਪ ਲਈ ਸਾਈਨਅੱਪ ਨਹੀਂ ਕਰਦੇ ਹਨ ਉਨ੍ਹਾਂ ਨੂੰ ਲੇਖਾਂ ਨੂੰ ਪੜ੍ਹਨ ਲਈ ਉੱਚ ਕੀਮਤ ਅਦਾ ਕਰਨੀ ਪਵੇਗੀ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਮਸਕ ਨੇ ਟਵਿੱਟਰ ਤੋਂ ਫ੍ਰੀ ਬਲੂ ਟਿੱਕ ਹਟਾ ਦਿੱਤਾ ਹੈ।


COMMERCIAL BREAK
SCROLL TO CONTINUE READING

ਕੰਪਨੀ ਦੇ ਨਵੇਂ ਮਾਲਕ ਐਲੋਨ ਮਸਕ ਨੇ ਆਪਣੇ ਟਵਿੱਟਰ 'ਤੇ ਇੱਕ ਨਵਾਂ ਐਲਾਨ ਕੀਤਾ ਹੈ। ਐਲੋਨ ਮਸਕ ਨੇ ਇਸ ਨੂੰ ਮੀਡੀਆ ਸੰਸਥਾਵਾਂ ਅਤੇ ਜਨਤਾ ਦੋਵਾਂ ਦੀ ਜਿੱਤ ਕਿਹਾ ਹੈ। ਉਸ ਨੇ ਲਿਖਿਆ, "ਅਗਲੇ ਮਹੀਨੇ ਤੋਂ ਪਲੇਟਫਾਰਮ ਮੀਡੀਆ ਪ੍ਰਕਾਸ਼ਕਾਂ ਨੂੰ ਇੱਕ ਲੇਖ ਦੇ ਆਧਾਰ 'ਤੇ ਪ੍ਰਤੀ ਕਲਿੱਕ ਯੂਜ਼ਰਸ ਨੂੰ ਚਾਰਜ ਕਰਨ ਦੀ ਆਗਿਆ ਦੇਵੇਗਾ। ਇਹ ਉਨ੍ਹਾਂ ਯੂਜ਼ਰਸ ਲਈ ਹੋਵੇਗਾ ਜੋ ਮਹੀਨਾਵਾਰ ਮੈਂਬਰਸ਼ਿੱਪ ਲਈ ਸਾਈਨਅੱਪ ਨਹੀਂ ਕਰਦੇ ਹਨ ਜਦੋਂ ਉਹ ਕਦੇ-ਕਦਾਈਂ ਲੇਖ ਪੜ੍ਹਨਾ ਚਾਹੁੰਦੇ ਹਨ ਤਾਂ ਪ੍ਰਤੀ ਲੇਖ ਦੇ ਹਿਸਾਬ ਨਾਲ ਜ਼ਿਆਦਾ ਅਦਾਇਗੀ ਕਰਨਗੇ। ਮੀਡੀਆ ਸੰਸਥਾਵਾਂ ਤੇ ਜਨਤਾ ਦੋਵਾਂ ਲਈ ਇੱਕ ਵੱਡੀ ਜਿੱਤ ਹੋਣੀ ਚਾਹੀਦੀ ਹੈ।"


ਇਹ ਵੀ ਪੜ੍ਹੋ : Ludhiana Gas Leak: ਲੁਧਿਆਣਾ 'ਚ ਵਾਪਰਿਆ ਵੱਡਾ ਹਾਦਸਾ; ਗੈਸ ਲੀਕ ਹੋਣ ਕਰਕੇ ਕਈ ਲੋਕਾਂ ਦੀ ਮੌਤ, ਕਈ ਜ਼ਖ਼ਮੀ


ਮਸਕ ਨੇ ਪਹਿਲਾਂ ਕੰਟੈਂਟ ਸਬਸਕ੍ਰਿਪਸ਼ਨ ਨੂੰ 10 ਫੀਸਦੀ ਤੱਕ ਘਟਾਉਣ ਦੀ ਗੱਲ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਪਲੇਟਫਾਰਮ ਪਹਿਲੇ ਸਾਲ ਤੋਂ ਬਾਅਦ ਕੰਟੈਂਟ ਸਬਸਕ੍ਰਿਪਸ਼ਨ 'ਤੇ 10 ਫੀਸਦੀ ਦੀ ਕਟੌਤੀ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਦੇ ਨਾਲ ਹੀ, ਮਸਕ ਮਾਲੀਆ ਸਰੋਤ ਨੂੰ ਵਧਾਉਣ ਲਈ ਸਮੱਗਰੀ ਦੇ ਮੁਦਰੀਕਰਨ 'ਤੇ ਵੀ ਵਿਚਾਰ ਕਰ ਰਿਹਾ ਹੈ।
ਕਾਬਿਲੇਗੌਰ ਹੈ ਕਿ ਟਵਿੱਟਰ ਨੇ 20 ਅਪ੍ਰੈਲ ਤੋਂ ਬਲੂ ਟਿੱਕਸ ਤੇ ਵੈਰੀਫਿਕੇਸ਼ਨ ਲਈ ਪੇਡ ਸਰਵਿਸ ਲਾਗੂ ਕੀਤੀ ਹੈ। ਜਿਸ ਤੋਂ ਬਾਅਦ ਫ੍ਰੀ ਬਲਿਊ ਟਿੱਕ ਦੀ ਛੁੱਟੀ ਕਰ ਦਿੱਤੀ ਗਈ। ਟਵਿੱਟਰ ਨੇ ਵਿਰਾਸਤੀ ਪ੍ਰਮਾਣਿਤ ਨੀਲੇ ਚੈੱਕਮਾਰਕ ਨੂੰ ਵੀ ਹਟਾ ਦਿੱਤਾ ਹੈ। ਹਾਲਾਂਕਿ ਸੇਵਾ ਅਜੇ ਵੀ ਬਹੁਤ ਸਾਰੇ ਲੋਕਾਂ ਲਈ ਮੁਫ਼ਤ ਹੈ, ਜਿਸ ਵਿੱਚ 10 ਲੱਖ ਤੋਂ ਵੱਧ ਫਾਲੋਅਰਸ ਅਤੇ ਹੋਰ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਸ਼ਾਮਲ ਹਨ।


ਇਹ ਵੀ ਪੜ੍ਹੋ : CRPF Recruitment 2023: CRPF 'ਚ ਨੌਕਰੀ ਲੈਣ ਦਾ ਸੁਨਹਿਰੀ ਮੌਕਾ, ਇਸ ਤਰੀਕ ਤੋਂ ਸ਼ੁਰੂ ਹੋਵੇਗੀ ਅਰਜ਼ੀ ਦੀ ਪ੍ਰਕਿਰਿਆ