Georgia Incident: ਜਾਰਜੀਆ ਦੇ ਗੁਡੌਰੀ ਦੇ ਪਹਾੜੀ ਰਿਜ਼ੋਰਟ ਵਿੱਚ ਇੱਕ ਰੈਸਟੋਰੈਂਟ ਵਿੱਚ 11 ਭਾਰਤੀ ਨਾਗਰਿਕ ਮ੍ਰਿਤਕ ਪਾਏ ਗਏ। ਇੱਥੇ ਸਥਿਤ ਭਾਰਤੀ ਮਿਸ਼ਨ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਜਾਰਜੀਆ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਸ਼ੁਰੂਆਤੀ ਜਾਂਚ ਵਿੱਚ ਕੋਈ ਸੱਟ ਜਾਂ ਹਿੰਸਾ ਦੇ ਲੱਛਣ ਨਹੀਂ ਮਿਲੇ ਹਨ।


COMMERCIAL BREAK
SCROLL TO CONTINUE READING

ਸਥਾਨਕ ਮੀਡੀਆ ਨੇ ਪੁਲਿਸ ਦੇ ਹਵਾਲੇ ਨਾਲ ਕਿਹਾ ਕਿ ਹਰ ਕਿਸੇ ਦੀ ਮੌਤ ਕਾਰਬਨ ਮੋਨੋਆਕਸਾਈਡ ਜ਼ਹਿਰ ਨਾਲ ਹੋਈ ਹੈ। ਭਾਰਤੀ ਮਿਸ਼ਨ ਨੇ ਇੱਥੇ ਜਾਰੀ ਇੱਕ ਬਿਆਨ ਵਿੱਚ ਦੁਖੀ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ। ਮਿਸ਼ਨ ਨੇ ਕਿਹਾ ਕਿ ਉਹ ਮਾਰੇ ਗਏ ਭਾਰਤੀ ਨਾਗਰਿਕਾਂ ਬਾਰੇ ਜਾਣਕਾਰੀ ਲੈਣ ਲਈ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ ਅਤੇ ਇਸ ਮਾਮਲੇ ਵਿੱਚ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗਾ।


ਇਹ ਵੀ ਪੜ੍ਹੋ: Amritsar Blast: ਅੰਮ੍ਰਿਤਸਰ ਦੇ ਇਸਲਾਮਾਬਾਦ ਪੁਲਿਸ ਥਾਣੇ 'ਚ ਧਮਾਕਾ!
 


ਇਸ ਤੋਂ ਪਹਿਲਾਂ ਦਿਨ ਵਿੱਚ, ਤਬਿਲਿਸੀ ਵਿੱਚ ਭਾਰਤੀ ਮਿਸ਼ਨ ਨੇ ਕਿਹਾ ਸੀ ਕਿ ਸਾਰੇ 12 ਮ੍ਰਿਤਕ ਭਾਰਤੀ ਨਾਗਰਿਕ ਸਨ। ਬਿਆਨ ਮੁਤਾਬਕ ਸਾਰੇ ਮ੍ਰਿਤਕ ਉਕਤ ਭਾਰਤੀ ਰੈਸਟੋਰੈਂਟ 'ਚ ਕਰਮਚਾਰੀ ਵਜੋਂ ਕੰਮ ਕਰਦੇ ਸਨ ਅਤੇ ਉਨ੍ਹਾਂ ਦੀਆਂ ਲਾਸ਼ਾਂ ਦੂਜੀ ਮੰਜ਼ਿਲ 'ਤੇ ਸਥਿਤ ਬੈੱਡਰੂਮ 'ਚ ਮਿਲੀਆਂ ਹਨ। ਸੂਤਰਾਂ ਨੇ ਦੱਸਿਆ ਕਿ ਮਰਨ ਵਾਲੇ ਲੋਕ ਉੱਤਰੀ ਭਾਰਤ ਨਾਲ ਸਬੰਧਤ ਸਨ। ਜਾਰਜੀਆ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮਰਨ ਵਾਲਿਆਂ ਵਿੱਚ 11 ਵਿਦੇਸ਼ੀ ਸਨ ਜਦਕਿ ਇੱਕ ਜਾਰਜੀਆ ਦਾ ਨਾਗਰਿਕ ਸੀ।


ਸਥਾਨਕ ਪੁਲਿਸ ਨੇ ਜਾਰਜੀਆ ਕ੍ਰਿਮੀਨਲ ਕੋਡ ਦੀ ਧਾਰਾ 116 ਦੇ ਤਹਿਤ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਧਾਰਾ ਲਾਪਰਵਾਹੀ ਨਾਲ ਸਬੰਧਤ ਮੌਤ ਦਾ ਮਾਮਲਾ ਹੈ। ਪੁਲਿਸ ਨੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਬੈੱਡਰੂਮ ਦੇ ਨੇੜੇ ਇਕ ਬੰਦ ਜਗ੍ਹਾ 'ਤੇ ਇਕ ਇਲੈਕਟ੍ਰਿਕ ਜਨਰੇਟਰ ਰੱਖਿਆ ਹੋਇਆ ਸੀ, ਜੋ ਸ਼ੁੱਕਰਵਾਰ ਰਾਤ ਨੂੰ ਬਿਜਲੀ ਸਪਲਾਈ ਕੱਟਣ ਤੋਂ ਬਾਅਦ ਚਾਲੂ ਹੋ ਗਿਆ ਸੀ। ਇਸ 'ਚ ਕਿਹਾ ਗਿਆ ਹੈ ਕਿ 'ਮੌਤ ਦੇ ਸਹੀ ਕਾਰਨ' ਦਾ ਪਤਾ ਲਗਾਉਣ ਲਈ ਫੋਰੈਂਸਿਕ ਜਾਂਚ ਵੀ ਕਰਵਾਈ ਜਾ ਰਹੀ ਹੈ।


ਇਹ ਵੀ ਪੜ੍ਹੋ:   Punjab Weather Update: ਸੀਤ ਲਹਿਰ ਨੇ ਠੰਡਾ ਠਾਰ ਕੀਤਾ ਪੰਜਾਬ ਅਤੇ ਰਾਜਧਾਨੀ ਚੰਡੀਗੜ੍ਹ, ਲੋਕਾਂ 'ਚ ਹੋਈ ਠੂਰ- ਠੂਰ