ਤੁਰਕੀ ਤੋਂ ਬਾਅਦ ਅਫ਼ਗਾਨਿਸਤਾਨ `ਚ ਭੂਚਾਲ ਦੇ ਝਟਕੇ ਹੋਏ ਮਹਿਸੂਸ; ਕੀ ਹੈ ਇਸਦੇ ਪਿੱਛੇ ਕਾਰਨ?
Earthquake In Afghanistan: ਅਫਗਾਨਿਸਤਾਨ `ਚ ਇਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ `ਤੇ ਭੂਚਾਲ ਦੀ ਤੀਬਰਤਾ 4.7 ਮਾਪੀ ਗਈ ਹੈ।
Earthquake In Afghanistan: ਅਫਗਾਨਿਸਤਾਨ 'ਚ ਇਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਇਸ ਭੂਚਾਲ ਦੀ ਤੀਬਰਤਾ 4.7 ਸੀ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਵੀਰਵਾਰ ਸਵੇਰੇ 7:06 ਵਜੇ ਆਏ ਇਸ ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦੇ ਫੈਜ਼ਾਬਾਦ 'ਚ ਸੀ।ਫਿਲਹਾਲ ਭੂਚਾਲ 'ਚ ਕਿਸੇ ਜਾਨੀ ਜਾਂ ਮਾਲੀ (Earthquake In Afghanistan) ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਪਿਛਲੇ ਕੁਝ ਦਿਨਾਂ ਤੋਂ ਅਫਗਾਨਿਸਤਾਨ 'ਚ ਲਗਾਤਾਰ ਭੂਚਾਲ ਦੇ ਝਟਕੇ ਆ ਰਹੇ ਹਨ। ਮੰਗਲਵਾਰ ਨੂੰ ਵੀ ਅਫਗਾਨਿਸਤਾਨ 'ਚ 4.2 ਤੀਬਰਤਾ ਦਾ ਭੂਚਾਲ ਆਇਆ।
ਇਹ ਵੀ ਪੜ੍ਹੋ: 67 ਸਾਲ ਦੀ ਉਮਰ 'ਚ ਮਸ਼ਹੂਰ ਐਕਟਰ-ਡਾਇਰੈਕਟਰ ਸਤੀਸ਼ ਕੌਸ਼ਿਕ ਦਾ ਹੋਇਆ ਦਿਹਾਂਤ, ਅਨੁਪਮ ਖੇਰ ਨੇ ਦਿੱਤੀ ਜਾਣਕਾਰੀ
ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ) ਦੇ ਅਨੁਸਾਰ, ਇਸ (Earthquake In Afghanistan) ਤੋਂ ਪਹਿਲਾਂ ਮੰਗਲਵਾਰ ਨੂੰ ਅਫਗਾਨਿਸਤਾਨ ਵਿੱਚ 4.1 ਤੀਬਰਤਾ ਦਾ ਭੂਚਾਲ ਆਇਆ ਸੀ। ਦੂਜੇ ਪਾਸੇ 2 ਮਾਰਚ ਨੂੰ ਅਫਗਾਨਿਸਤਾਨ ਦੇ ਫੈਜ਼ਾਬਾਦ ਖੇਤਰ 'ਚ 4.1 ਤੀਬਰਤਾ ਦਾ ਭੂਚਾਲ ਆਇਆ। ਦੋਵਾਂ ਭੂਚਾਲਾਂ 'ਚ ਕੋਈ ਨੁਕਸਾਨ ਨਹੀਂ ਹੋਇਆ।
ਦੱਸ ਦਈਏ ਕਿ ਫਰਵਰੀ ਮਹੀਨੇ 'ਚ ਹੀ ਤੁਰਕੀ 'ਚ ਭਿਆਨਕ ਭੂਚਾਲ ਆਇਆ ਸੀ, ਜਿਸ 'ਚ ਜਾਨੀ-ਮਾਲੀ ਦਾ ਭਾਰੀ ਨੁਕਸਾਨ ਹੋਇਆ ਸੀ। ਇਸ ਭੂਚਾਲ 'ਚ ਕਈ ਇਮਾਰਤਾਂ ਢਹਿ-ਢੇਰੀ ਹੋ ਗਈਆਂ ਸਨ ਜਦਕਿ 50 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 7.8 ਮਾਪੀ ਗਈ। ਭੂਚਾਲ ਦਾ ਕੇਂਦਰ ਦੱਖਣੀ ਤੁਰਕੀ ਦਾ ਗਾਜ਼ੀਅਨਟੇਪ ਸੀ। ਇਸ ਤੋਂ ਉਭਰਨ ਤੋਂ ਥੋੜ੍ਹੀ ਦੇਰ ਬਾਅਦ ਇਕ ਹੋਰ (Earthquake In Afghanistan) ਭੂਚਾਲ ਆਇਆ, ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 6.4 ਤੀਬਰਤਾ ਸੀ।
ਭਾਰਤ ਵਿੱਚ ਅਕਸਰ ਭੂਚਾਲ ਕਿਉਂ ਆਉਂਦੇ ਹਨ? Earthquakes in India
ਭੁਚਾਲ ਧਰਤੀ ਦੀਆਂ ਟੈਕਟੋਨਿਕ ਪਲੇਟਾਂ ਦੀ ਗਤੀ ਦੇ ਕਾਰਨ ਹੋਣ ਵਾਲੇ ਹਿੱਲਣ ਕਾਰਨ ਹੁੰਦੇ ਹਨ। ਇਹ ਪਲੇਟਾਂ ਧਰਤੀ ਦੀ ਸਭ ਤੋਂ ਉਪਰਲੀ ਪਰਤ ਦੇ ਅੰਦਰ ਡੂੰਘੀਆਂ ਪਈਆਂ ਹਨ ਜਿਸ ਨੂੰ ਕ੍ਰਸਟ ਕਿਹਾ ਜਾਂਦਾ ਹੈ। ਜਦੋਂ ਧਰਤੀ ਦੀ ਸਤ੍ਹਾ ਦੇ ਦੋ ਬਲਾਕ ਇੱਕ ਦੂਜੇ ਦੇ ਵਿਰੁੱਧ ਜਾਂਦੇ ਹਨ, ਤਾਂ ਇਹ ਭੂਚਾਲ ਦਾ ਕਾਰਨ ਬਣਦਾ ਹੈ।