TikTok Banned In UK:  ਬ੍ਰਿਟੇਨ ਨੇ ਸਰਕਾਰੀ ਕਰਮਚਾਰੀਆਂ ਨੂੰ ਸਰਕਾਰੀ ਡਿਵਾਈਸਾਂ 'ਤੇ ਚੀਨੀ ਐਪ Tik-Tok ਦੀ ਵਰਤੋਂ ਕਰਨ 'ਤੇ ਪਾਬੰਦੀ ਲਗਾਉਣ ਦੀ ਤਿਆਰੀ ਕਰ ਲਈ ਹੈ। ਯੂਕੇ ਨੇ ਵੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਇਸ ਪਾਬੰਦੀ ਦਾ ਐਲਾਨ ਕੀਤਾ ਹੈ। ਬ੍ਰਿਟੇਨ ਨੇ ਇਹ ਕਦਮ ਅਜਿਹੇ ਸਮੇਂ 'ਚ ਚੁੱਕਿਆ ਹੈ ਜਦੋਂ ਦੁਨੀਆ ਦੇ ਕਈ ਦੇਸ਼ਾਂ 'ਚ ਖਾਸਕਰ ਪੱਛਮੀ ਦੇਸ਼ਾਂ 'ਚ TikTok ਦੇ ਡਾਟਾ ਦੀ ਸੁਰੱਖਿਆ ਨੂੰ ਲੈ ਕੇ ਬਹਿਸ ਚੱਲ ਰਹੀ ਹੈ। 


COMMERCIAL BREAK
SCROLL TO CONTINUE READING

ਸਰਕਾਰੀ ਕਰਮਚਾਰੀਆਂ ਨੂੰ ਚੀਨੀ ਐਪਸ (TikTok) ਦੀ ਵਰਤੋਂ ਕਰਨ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਡਾਟਾ ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਹੈ। ਬ੍ਰਿਟੇਨ ਦੇ ਕੈਬਨਿਟ ਦਫਤਰ ਦੇ ਮੰਤਰੀ ਓਲੀਵਰ ਡਾਊਡੇਨ ਨੇ ਇਸ ਫੈਸਲੇ 'ਤੇ ਕਿਹਾ ਕਿ ਇਹ ਪਾਬੰਦੀ ਸਰਕਾਰੀ ਕਰਮਚਾਰੀਆਂ ਦੇ ਨਿੱਜੀ ਉਪਕਰਨਾਂ 'ਤੇ ਲਾਗੂ ਨਹੀਂ ਹੋਵੇਗੀ ਪਰ ਸਰਕਾਰੀ ਫੋਨਾਂ 'ਤੇ ਟਿਕਟੋਕ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾ ਰਿਹਾ ਹੈ।


ਇਹ ਵੀ ਪੜ੍ਹੋ: Sana Khan Pregnant: ਵਿਆਹ ਦੇ 3 ਸਾਲ ਬਾਅਦ ਗਰਭਵਤੀ ਹੋਈ ਸਨਾ ਖਾਨ; ਇਸਲਾਮ ਲਈ ਛੱਡਿਆ ਸੀ ਕਰੀਅਰ  

ਓਲੀਵਰ ਡਾਇਡਨ ਨੇ ਇਸ ਨੂੰ ਸੁਰੱਖਿਆ ਦੇ ਲਿਹਾਜ਼ ਨਾਲ ਬਹੁਤ ਮਹੱਤਵਪੂਰਨ ਕਦਮ ਦੱਸਿਆ ਹੈ। ਉਸ ਨੇ ਕਿਹਾ, 'ਬ੍ਰਿਟੇਨ ਅਜਿਹੀ ਪ੍ਰਣਾਲੀ ਵੱਲ ਵੱਧ ਰਿਹਾ ਹੈ ਜਿੱਥੇ ਸਿਰਫ਼ ਪਹਿਲਾਂ ਤੋਂ ਪ੍ਰਵਾਨਿਤ ਥਰਡ-ਪਾਰਟੀ ਐਪਸ ਹੀ ਸਰਕਾਰੀ ਡਿਵਾਈਸਾਂ 'ਤੇ ਚੱਲ ਸਕਣਗੇ। ਇਹ ਪ੍ਰਣਾਲੀ ਪਹਿਲਾਂ ਹੀ ਕਈ ਵਿਭਾਗਾਂ ਵਿੱਚ ਲਾਗੂ ਹੈ, ਹੁਣ ਪੂਰੀ ਸਰਕਾਰ ਵਿੱਚ ਲਾਗੂ ਕੀਤੀ ਜਾ ਰਹੀ ਹੈ।  ਇਸ ਤੋਂ ਪਹਿਲਾਂ ਅਮਰੀਕਾ ਅਤੇ ਭਾਰਤ ਨੇ ਚੀਨ ਦੇ ਵੀਡੀਓ ਪਲੇਟਫਾਰਮ Tik-Tok ਨੂੰ ਰਾਸ਼ਟਰੀ ਸੁਰੱਖਿਆ ਲਈ ਖਤਰਾ ਦੱਸਦੇ ਹੋਏ ਉਸ 'ਤੇ ਕਾਰਵਾਈ ਕੀਤੀ ਸੀ। ਹੁਣ ਬ੍ਰਿਟੇਨ ਨੇ ਸਰਕਾਰੀ ਉਪਕਰਨਾਂ 'ਚ TikTok ਦੀ ਵਰਤੋਂ 'ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲੱਗਾ ਦਿੱਤੀ ਹੈ।