Brother Save Sister: ਭੈਣ ਆਪਣੀ ਸੁਰੱਖਿਆ ਲਈ ਰੱਖੜੀ ਦੇ ਤਿਉਹਾਰ ਮੌਕੇ ਭਰਾ ਨੂੰ ਰੱਖਰੀ ਬੰਨ੍ਹਦੀ ਹੈ ਤੇ ਭਰਾ ਵੀ ਆਪਣੀ ਭੈਣ ਖ਼ਾਤਰ ਮੌਤ ਨਾਲ ਲੜ ਜਾਂਦਾ ਹੈ। 


COMMERCIAL BREAK
SCROLL TO CONTINUE READING


ਅਜਿਹਾ ਹੀ ਮਾਮਲਾ ਨਾਮੀਬਿਆ ਦੇ ਕਵਾਂਗੋ ਵੈਸਟ (Kavango in Namibia) ਤੋਂ ਸਾਹਮਣੇ ਆਇਆ ਹੈ, ਜਿੱਥੇ ਭਰਾ ਆਪਣੀ ਭੈਣ ਦੀ ਜਾਨ ਬਚਾਉਣ ਦੀ ਮਗਰਮੱਛ ਨਾਲ ਭਿੜ ਗਿਆ ਤੇ ਮੌਤ ਦੇ ਮੂੰਹ ’ਚ ਜਾਣ ਤੋਂ ਭੈਣ ਨੂੰ ਬਚਾ ਲਿਆ। 


ਰਿਪਰੋਟ ਮੁਤਾਬਕ 9 ਸਾਲ ਦੀ ਰੇਜੇਮਿਆ ਹਾਈਕੇਰਾ (Regimiya Haikera) ਬਾਗ ’ਚ ਫੁੱਲਾਂ ਨੂੰ ਪਾਣੀ ਦੇ ਰਹੀ ਸੀ। ਇਸ ਦੌਰਾਨ ਅਚਾਨਕ ਨਦੀ ਕਿਨਾਰੇ ਤੋਂ ਇੱਕ ਮਗਰਮੱਛ ਬਾਹਰ ਆਉਂਦਾ ਹੈ ਤੇ ਰੇਜੇਮਿਆ ਦੇ ਪੈਰਾਂ ਨੂੰ ਖੂੰਖਾਰ ਸ਼ਿਕਾਰੀ ਮਗਰਮੱਛ ਨੇ ਜਬੜੇ ’ਚ ਜਕੜ ਰੱਖਿਆ ਸੀ, ਪਰ ਭਰਾ ਨੇ ਜਾਨ ਦੀ ਪਰਵਾਹ ਨਾ ਕਰਦਿਆਂ ਹੱਥਾਂ ਨਾਲ ਭੈਣ ਦੇ ਪੈਰਾਂ ਨੂੰ ਮਗਰਮੱਛ ਦੇ ਜਬੜੇ ’ਚੋ ਕੱਢਣ ’ਚ ਕਾਮਯਾਬ ਹੋ ਜਾਂਦਾ ਹੈ। 



ਦਰਅਸਲ ਰੇਜੇਮਿਆ ਹਾਈਕੇਰਾ ਦੇ ਘਰ ਨੇੜੇ ਨਦੀ ਪੈਂਦੀ ਹੈ, ਜਿੱਥੋਂ ਅਕਸਰ ਹੀ ਪਾਣੀ ਵਾਲੇ ਜਾਨਵਰ ਮੈਦਾਨੀ ਇਲਾਕੇ ’ਚ ਦਾਖ਼ਲ ਹੋ ਜਾਂਦੇ ਹਨ। ਉਸੇ ਦਾ ਨਤੀਜਾ ਸੀ ਕਿ ਖੂੰਖਾਰ ਮਗਰਮੱਛ ਫੁੱਲਾਂ ਨੂੰ ਪਾਣੀ ਦੇ ਰਹੀ ਕੁੜੀ (Regimiya Haikera) ਤੱਕ ਪਹੁੰਚਣ ’ਚ ਕਾਮਯਾਬ ਹੋ ਗਿਆ।  



ਇਸ ਹਮਲੇ ’ਚ ਰੇਜੇਮੀਆ ਦੇ ਪੈਰ, ਕਮਰ ਅਤੇ ਪਸਲੀਆਂ ’ਚ ਸੱਟਾਂ ਲੱਗੀਆਂ ਹਨ, ਜਿੱਥੇ ਉਸਨੂੰ ਫ਼ੌਰਨ ਹਸਪਤਾਲ ਪਹੁੰਚਾਇਆ ਗਿਆ। ਉੱਥੇ ਹੀ ਭੈਣ ਨੂੰ ਬਚਾਉਣ ਮੌਕੇ ਜੌਹਾਨਸ ਦੇ ਹੱਥਾਂ ’ਚ ਸੱਟਾਂ ਲੱਗੀਆਂ ਹਨ। 



ਜੌਹਾਨਸ (Johannes Ndara) ਨੇ ਘਟਨਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਸਨੇ ਆਪਣੀ ਭੈਣ ਨੂੰ ਚੀਕਾਂ ਮਾਰਦੇ ਵੇਖਿਆ ਤਾਂ ਉਸਨੇ ਵੀ ਪਾਣੀ ’ਚ ਛਲਾਂਗ ਲਗਾ ਦਿੱਤੀ। ਇਸ ਦੌਰਾਨ ਉਹ ਖੂੰਖਾਰ ਜਾਨਵਰ ਨਾਲ ਉਸ ਸਮੇਂ ਤੱਕ ਲੜਦਾ ਰਿਹਾ ਜਦੋਂ ਤੱਕ ਮਗਰਮੱਛ ਨੇ ਉਸਦੀ ਭੈਣ ਦੇ ਪੈਰਾਂ ਨੂੰ ਛੱਡ ਨਹੀਂ ਦਿੱਤਾ। 
ਆਪਣੀ ਭੈਣ ਦੀ ਜਾਨ ਬਚਾਉਣ ਤੋਂ ਬਾਅਦ ਜੌਹਾਨਸ ਉਸਨੂੰ ਨਦੀ ਕਿਨਾਰੇ ਲੈ ਆਇਆ ਤੇ ਉਸ ਨਾਲ ਲਿਪਟ ਕੇ ਰੋਣ ਲੱਗਿਆ। 



ਜੌਹਾਨਸ ਦੀ ਬਹਾਦੁਰੀ ਲਈ ਸਥਾਨਕ ਲੋਕ ਅਤੇ ਲੋਕਲ ਅਥਾਰਟੀ ਉਸਨੂੰ ਸਾਬਾਸ਼ੀ ਦੇ ਰਹੇ ਹਨ, ਉੱਥੇ ਹੀ ਲੋਕਲ ਅਥਾਰਟੀ ਨੇ ਸਥਾਨਕ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। 


ਇਹ ਵੀ ਪੜ੍ਹੋ: ਹਵਾਈ ਜਹਾਜ਼ ’ਚ ਸੱਪ ਲੈਕੇ ਜਾਣ ਦੀ ਫ਼ਿਰਾਕ ’ਚ ਸੀ ਔਰਤ, ਅੱਡੇ ’ਤੇ ਚੈਕਿੰਗ ਦੌਰਾਨ ਹੋਇਆ ਖੁਲਾਸਾ!