Canada Immigration News, Ontario college cancel admissions of International students: ਕੈਨੇਡਾ ਦੇ ਓਨਟਾਰੀਓ ਸੂਬੇ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਕਾਲਜ ਵੱਲੋਂ ਸਕੂਲ ਸ਼ੁਰੂ ਹੋਣ ਤੋਂ ਮਹਿਜ਼ ਇੱਕ ਮਹੀਨਾ ਪਹਿਲਾਂ ਦਾਖਲੇ ਦੀਆਂ ਪੇਸ਼ਕਸ਼ਾਂ ਨੂੰ ਰੱਦ ਕਰ ਦਿੱਤਾ ਗਿਆ ਅਤੇ ਇਸ ਕਰਕੇ ਭਾਰਤੀਆਂ ਸਣੇ ਘੱਟੋ-ਘੱਟ 500 ਵਿਦਿਆਰਥੀ ਅੜਿੱਕੇ ਵਿੱਚ ਹਨ। ਸੀਬੀਸੀ ਨਿਊਜ਼ ਦੀ ਇੱਕ ਰਿਪੋਰਟ ਦੇ ਮੁਤਾਬਕ ਕੁਝ ਵਿਦਿਆਰਥੀ ਪਹਿਲਾਂ ਹੀ ਕੈਨੇਡਾ ਪਹੁੰਚ ਚੁੱਕੇ ਸਨ ਪਰ ਉਹਨਾਂ ਨੂੰ ਉਨ੍ਹਾਂ ਦੇ ਕਾਲਜ ਸ਼ੁਰੂ ਹੋਣ ਤੋਂ ਮਹਿਜ਼ ਇੱਕ ਮਹੀਨਾ ਪਹਿਲਾਂ ਹੀ ਪਤਾ ਲੱਗਿਆ ਕਿ ਉਨ੍ਹਾਂ ਦੀਆਂ ਦਾਖਲੇ ਦੀ ਪੇਸ਼ਕਸ਼ ਰੱਦ ਹੋ ਗਈਆਂ ਹਨ।


COMMERCIAL BREAK
SCROLL TO CONTINUE READING

ਇਸ ਦੌਰਾਨ ਰਿਪੋਰਟ ਵਿੱਚ ਦੱਸਿਆ ਗਿਆ ਕਿ ਵਿਦਿਆਰਥੀਆਂ ਵਿੱਚ ਇੱਕ ਐਸ਼ਲੇ ਨਾਮ ਦੇ ਕੁੜੀ ਵੀ ਸੀ। ਐਸ਼ਲੇ ਨੇ ਪਹਿਲਾਂ ਹੀ ਆਪਣੀ ਰਜਿਸਟ੍ਰੇਸ਼ਨ ਫੀਸ ਅਦਾ ਕਰ ਦਿੱਤੀ ਸੀ ਅਤੇ ਪੰਜਾਬ ਤੋਂ ਟੋਰਾਂਟੋ ਲਈ ਆਪਣੀ ਫਲਾਈਟ ਬੁੱਕ ਕਰ ਲਈ ਸੀ। ਹਾਲਾਂਕਿ ਉਸਨੂੰ ਮਹਿਜ਼ ਇੱਕ ਹਫ਼ਤਾ ਪਹਿਲਾਂ ਪਤਾ ਲੱਗਿਆ ਕਿ ਉਸਨੂੰ ਓਨਟਾਰੀਓ ਦੇ ਉੱਤਰੀ ਕਾਲਜ ਵਿੱਚ ਸਵੀਕਾਰ ਨਹੀਂ ਕੀਤਾ ਗਿਆ ਹੈ।


ਐਸ਼ਲੇ ਨੇ ਕਿਹਾ ਕਿ ਇਹ ਉਸਦੇ ਲਈ ਬਹੁਤ ਦਿਲ ਦਹਿਲਾਉਣ ਵਾਲਾ ਸੀ ਅਤੇ ਇਸ ਦਾ ਉਸਦੇ ਜੀਵਨ 'ਤੇ ਬਹੁਤ ਪ੍ਰਭਾਵ ਪਿਆ ਹੈ। ਐਸ਼ਲੇ ਨੂੰ ਸਕਾਰਬਰੋ ਦੇ ਪੁਰੇਸ ਕਾਲਜ ਆਫ਼ ਟੈਕਨਾਲੋਜੀ ਵਿੱਚ ਸਿਹਤ ਸੰਭਾਲ ਪ੍ਰਸ਼ਾਸਨ ਦੀ ਪੜ੍ਹਾਈ ਕਰਨ ਲਈ ਫਰਵਰੀ ਵਿੱਚ ਉਸਦਾ ਸਵੀਕ੍ਰਿਤੀ ਪੱਤਰ ਪ੍ਰਾਪਤ ਹੋਇਆ ਸੀ।  


ਪਰ ਹੁਣ ਐਸ਼ਲੇ ਕੈਨੇਡਾ ਆਉਣ ਲਈ ਆਪਣੇ ਬੈਗ ਪੈਕ ਕਰਨ ਦੀ ਬਜਾਏ, ਊਹ ਭਾਰਤ ਵਿੱਚ ਹੀ ਕੋਈ ਹੱਲ ਲੱਭਣ ਦੀ ਕੋਸ਼ਿਸ਼ ਕਰੇਗੀ। ਐਸ਼ਲੇ ਨੇ ਕਿਹਾ ਕਿ, "ਇਹ ਉਸਦੇ ਲਈ ਇੱਕ ਆਮ ਪ੍ਰਕਿਰਿਆ ਨਹੀਂ ਸੀ ਕਿਉਂਕਿ ਅੰਤਰਰਾਸ਼ਟਰੀ ਵਿਦਿਆਰਥੀ ਨੂੰ ਬਾਹਰ ਜਾਉਣ ਲਈ ਆਪਣੇ ਤੇ ਆਪਣੇ ਪਰਿਵਾਰ ਕੋਲ ਮੌਜੂਦ ਸਾਰੀਆਂ ਬੱਚਤਾਂ ਦੀ ਵਰਤੋਂ ਕਰਨੀ ਪੈਂਦੀ ਹੈ।"


ਇਸ ਦੌਰਾਨ ਪਿਊਰਜ਼ ਕਾਲਜ ਵੱਲੋਂ ਕਿਹਾ ਗਿਆ ਕਿ ਉਹ ਦਾਖਲੇ ਦੇ ਪੱਤਰ ਪ੍ਰਾਪਤ ਕਰਨ ਵਾਲੇ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਵੀਕਾਰ ਕਰਨ ਲਈ ਤਿਆਰ ਵੀ ਸਨ ਤੇ ਸਮਰੱਥ ਵੀ ਸਨ ਪਰ ਉਸਦੇ ਐਫਿਲੀਲੈਟ, ਉੱਤਰੀ ਕਾਲਜ, ਵੱਲੋਂ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਪਿਊਰਸ ਵੱਲੋਂ ਇਹ ਵੀ ਕਿਹਾ ਗਿਆ ਕਿ ਉਨ੍ਹਾਂ ਕੋਲ ਦਾਖਲਾ ਪ੍ਰਕਿਰਿਆ 'ਤੇ ਅੰਤਿਮ ਫੈਸਲੇ ਲੈਣ ਦਾ ਅਧਿਕਾਰ ਨਹੀਂ ਹੈ।


ਇਹ ਵੀ ਪੜ੍ਹੋ: Punjabi Youth Death In Canada: 4 ਸਾਲਾਂ ਤੋਂ ਵਿਦੇਸ਼ੀ ਧਰਤੀ 'ਤੇ ਰਹਿ ਰਹੇ ਪੰਜਾਬੀ ਨੌਜਵਾਨ ਦੀ ਹੋਈ ਮੌਤ


(For more news apart from Canada Immigration News, Ontario college cancel admissions of International students, stay tuned to Zee PHH)