Canada News: ਕੈਨੇਡਾ `ਚ ਵਿਦਿਆਰਥੀ ਨੇ ਪਰਿਵਾਰਕ ਮੈਂਬਰਾਂ `ਤੇ ਚਾਕੂ ਨਾਲ ਕੀਤਾ ਹਮਲਾ, 4 ਬੱਚਿਆਂ ਸਮੇਤ 6 ਦੀ ਮੌਤ
Canada News: ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਸ੍ਰੀਲੰਕਾ ਦੇ ਨਾਗਰਿਕ ਸਨ ਜੋ ਹਾਲ ਹੀ ਵਿੱਚ ਕੈਨੇਡਾ ਆਏ ਸਨ।
Canada Mass Murder: ਕੈਨੇਡਾ ਦੀ ਰਾਜਧਾਨੀ ਓਟਾਵਾ ‘ਚ ਚਾਕੂ ਮਾਰਨ ਦੀ ਘਟਨਾ ‘ਚ 6 ਲੋਕਾਂ ਦੀ ਮੌਤ ਹੋ ਗਈ। ਓਟਾਵਾ ਪੁਲਿਸ ਨੇ ਇੱਕ 19 ਸਾਲਾ ਸ੍ਰੀਲੰਕਾਈ ਵਿਦਿਆਰਥੀ ਨੂੰ ਆਪਣੇ ਛੇ ਕਮਰੇ ਦੇ ਸਾਥੀਆਂ ਦੀ ਚਾਕੂ ਮਾਰ ਕੇ ਹੱਤਿਆ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਸ੍ਰੀਲੰਕਾ ਦੇ ਇੱਕ ਪਰਿਵਾਰ ਦੇ ਚਾਰ ਬੱਚੇ ਵੀ ਮਰਨ ਵਾਲਿਆਂ ਵਿੱਚ ਸ਼ਾਮਲ ਹਨ।
ਓਟਾਵਾ ਦੇ ਪੁਲਿਸ ਮੁਖੀ ਐਰਿਕ ਸਟੱਬਸ ਨੇ ਕਿਹਾ ਕਿ ਦੋਸ਼ੀ, ਜਿਸ ਦੀ ਪਛਾਣ ਫੈਬਰੀਸੀਓ ਡੀ-ਜ਼ੋਏਸਾ ਵਜੋਂ ਹੋਈ ਹੈ, ਨੇ ਲੋਕਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਉਸ 'ਤੇ ਪਹਿਲੇ ਦਰਜੇ ਦੇ ਕਤਲ ਦੇ ਛੇ ਅਤੇ ਕਤਲ ਦੀ ਕੋਸ਼ਿਸ਼ ਦੇ ਇੱਕ ਮਾਮਲੇ ਦਾ ਦੋਸ਼ ਹੈ।
ਇਹ ਵੀ ਪੜ੍ਹੋ: Kisan Andolan: ਕਿਸਾਨ ਸ਼ੰਭੂ ਤੇ ਖਨੌਰੀ ਸਰਹੱਦ 'ਤੇ ਮਨਾਉਣਗੇ ਮਹਿਲਾ ਕੌਮਾਂਤਰੀ ਦਿਵਸ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਸ੍ਰੀਲੰਕਾ ਦੇ ਨਾਗਰਿਕ ਸਨ ਜੋ ਹਾਲ ਹੀ ਵਿੱਚ ਕੈਨੇਡਾ ਆਏ ਸਨ। ਇਨ੍ਹਾਂ ਵਿੱਚ 35 ਸਾਲਾ ਮਾਂ, ਸੱਤ ਸਾਲਾ ਪੁੱਤਰ, ਚਾਰ ਸਾਲ ਦੀ ਧੀ, ਢਾਈ ਸਾਲ ਦੀ ਧੀ ਅਤੇ ਢਾਈ ਮਹੀਨੇ ਦੀ ਬੱਚੀ ਸ਼ਾਮਲ ਹੈ। ਨਾਲ ਹੀ, ਇੱਕ 40 ਸਾਲਾ ਵਿਅਕਤੀ, ਜੋ ਕਿ ਪਰਿਵਾਰ ਦਾ ਇੱਕ ਜਾਣਕਾਰ ਸੀ, ਦੀ ਮੌਤ ਹੋ ਗਈ ਹੈ।
ਪੁਲਿਸ ਮੁਖੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਬੱਚਿਆਂ ਦੇ ਪਿਤਾ ਘਰ ਤੋਂ ਬਾਹਰ ਆ ਗਏ ਅਤੇ ਲੋਕਾਂ ਨੂੰ 911 'ਤੇ ਕਾਲ ਕਰਨ ਲਈ ਕਿਹਾ। ਪਤੀ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਹ ਹਸਪਤਾਲ ਵਿੱਚ ਭਰਤੀ ਹੈ। ਉਨ੍ਹਾਂ ਕਿਹਾ ਕਿ ਇਹ ਬੇਕਸੂਰ ਲੋਕਾਂ 'ਤੇ ਜ਼ੁਲਮ ਕਰਨ ਦੀ ਕੋਝੀ ਕਾਰਵਾਈ ਹੈ। ਓਟਾਵਾ ਸਥਿਤ ਸ੍ਰੀਲੰਕਾ ਹਾਈ ਕਮਿਸ਼ਨ ਨੇ ਕਿਹਾ ਕਿ ਪੀੜਤ ਪਰਿਵਾਰ ਸ੍ਰੀਲੰਕਾ ਦਾ ਰਹਿਣ ਵਾਲਾ ਸੀ। ਪਿਤਾ ਤਾਂ ਬਚ ਗਿਆ, ਪਰ ਉਸ ਦੀ ਪਤਨੀ ਅਤੇ ਬੱਚੇ ਮਰ ਗਏ।
ਇਹ ਵੀ ਪੜ੍ਹੋ: International Women Day 2024: ਅੱਜ ਦੀ ਔਰਤ ਨੂੰ ਸਲਾਮ... ਇਹਨਾਂ ਸ਼ਾਨਦਾਰ ਮੈਸੇਜ ਨਾਲ ਦਿਓ ਮਹਿਲਾ ਦਿਵਸ ਦੀਆਂ ਮੁਬਾਰਕਾਂ
ਇੱਕ ਵਿਅਕਤੀ ਹਸਪਤਾਲ ਵਿੱਚ ਦਾਖਲ
ਪੁਲਿਸ ਮੁਖੀ ਨੇ ਕਿਹਾ ਕਿ ਜਦੋਂ ਪਹਿਲੇ ਅਧਿਕਾਰੀ ਘਰ ਪਹੁੰਚੇ ਤਾਂ ਪਰਿਵਾਰ ਦਾ ਇੱਕ ਮੈਂਬਰ ਬਾਹਰ ਸੀ ਅਤੇ ਕਿਸੇ ਨੂੰ 911 'ਤੇ ਕਾਲ ਕਰਨ ਲਈ ਚੀਕ ਰਿਹਾ ਸੀ। ਪੁਲਿਸ ਨੂੰ ਰਾਤ 10:52 ਵਜੇ ਦੋ ਐਮਰਜੈਂਸੀ ਕਾਲਾਂ ਆਈਆਂ ਸਨ। ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੈ ਅਤੇ ਹਸਪਤਾਲ 'ਚ ਭਰਤੀ ਹੈ।