Punjab News: ਵਿਦੇਸ਼ਾਂ ਵਿੱਚ ਚੰਗੇ ਭਵਿੱਖ ਲਈ ਗਏ ਨੌਜਵਾਨਾਂ ਦੀ ਮੌਤਾਂ ਦਾ ਸਿਲਸਲਾ ਜਾਰੀ ਹੈ। ਅੱਜ ਤਾਜਾ ਮਾਮਲਾ ਅਮਰੀਕਾ ਦੇ ਓਕਲਾਹੋਮਾ ਤੋਂ ਸਾਹਮਣੇ ਆਇਆ ਜਿੱਥੇ ਰੋਜ਼ੀ-ਰੋਟੀ ਕਮਾਉਣ ਗਏ ਨੌਜਵਾਨ ਦੀ ਮੌਤ ਹੋ ਗਈ। ਦੱਸ ਦੇਈਏ ਕਿ ਇਹ ਨੌਜਵਾਨ ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਗੰਧੜ ਦਾ ਰਹਿਣ ਵਾਲਾ ਹੈ ਅਤੇ ਇਸ ਨੌਜਵਾਨ ਦਾ ਨਾਂਅ ਮਨਦੀਪ ਸਿੰਘ ਮਨੀ ਸਰਾਂ ਹੈ ਅਤੇ 29 ਸਾਲ ਦਾ ਹੈ। 


COMMERCIAL BREAK
SCROLL TO CONTINUE READING

ਅਮਰੀਕਾ ਦੇ ਓਕਲਾਹੋਮਾ ਵਿਖੇ ਮਨਦੀਪ ਸਿੰਘ ਮਨੀ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਇਹ ਨੌਜਵਾਨ ਕਰੀਬ ਦੋ ਸਾਲ ਪਹਿਲਾ ਅਮਰੀਕਾ ਗਿਆ ਸੀ। ਟਰੱਕ ਡਰਾਈਵਰ ਵਜੋਂ ਉਥੇ ਕੰਮ ਕਰ ਰਿਹਾ ਸੀ। ਧੁੰਦ ਕਾਰਨ ਹੋਏ ਸੜਕ ਹਾਦਸੇ ਦੌਰਾਨ ਮੌਤ ਹੋਈ। ਮਨਦੀਪ 2015 ਵਿਚ ਚਿੱਲੀ ਗਿਆ ਸੀ ਅਤੇ ਉਥੋਂ 2021 ਵਿਚ ਅਮਰੀਕਾ ਗਿਆ ਚਲਾ ਸੀ ਮਨਦੀਪ ਜਿੱਥੇ ਹੁਣ ਉਹ ਟਰੱਕ ਡਰਾਈਵਰੀ ਕਰਦਾ ਸੀ।


ਇਹ ਵੀ ਪੜ੍ਹੋ: Punjabi News: ਰੋਜ਼ੀ-ਰੋਟੀ ਕਮਾਉਣ ਕੈਨੇਡਾ ਗਏ ਨੌਜਵਾਨ ਦੀ ਹੋਈ ਮੌਤ, ਪਰਿਵਾਰ ਦਾ ਰੋ- ਰੋ ਕੇ ਬੁਰਾ ਹਾਲ


(ਸ੍ਰੀ ਮੁਕਤਸਰ ਸਾਹਿਬ ਤੋਂ ਅਨਮੋਲ ਸਿੰਘ ਵੜਿੰਗ ਦੀ ਰਿਪੋਰਟ)