International News: ਵਿਦੇਸ਼ ਵਿੱਚ ਖ਼ਾਲਿਸਤਾਨੀ ਸਮਰਥਕਾਂ ਵੱਲੋਂ ਇੱਕ ਵਾਰ ਫਿਰ ਭਾਰਤੀ ਸਫ਼ੀਰ ਨਾਲ ਬਦਸਲੂਕੀ  ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਅਮਰੀਕਾ ਦੇ ਨਿਊਯਾਰਕ ਵਿੱਚ ਸਥਿਤ ਗੁਰਦੁਆਰਾ ਸਾਹਿਬ ਵਿੱਚ ਸਫ਼ੀਰ ਨਾਲ ਖ਼ਾਲਿਸਤਾਨੀ ਸਮਰਥਕਾਂ ਨੇ ਧੱਕਾਮੁੱਕਾ ਕੀਤੀ ਹੈ। ਇੰਨਾ ਹੀ ਨਹੀਂ ਭੀੜ ਨੇ ਇਸ ਸਮੇਂ ਜਮ ਕੇ ਨਾਅਰੇਬਾਜ਼ੀ ਕੀਤੀ ਹੈ।


COMMERCIAL BREAK
SCROLL TO CONTINUE READING

ਕੈਨੇਡਾ ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਮਗਰੋਂ ਹੁਣ ਖ਼ਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦਾ ਖਦਸ਼ਾ ਮੰਡਰਾ ਹੈ। ਇਸ ਦਰਮਿਆਨ ਖਾਲਿਸਤਾਨੀ ਸਮਰਥਕਾਂ ਨੇ ਅਮਰੀਕੀ ਗੁਰਦੁਆਰਾ ਸਾਹਿਬ ਵਿੱਚ ਭਾਰਤੀ ਸਫ਼ੀਰ ਤਰਨਜੀਤ ਸਿੰਘ ਸੰਧੂ ਨਾਲ ਧੱਕਾ-ਮੁੱਕਾ ਕੀਤੀ। ਭਾਜਪਾ ਦੇ ਕੌਮੀ ਬੁਲਾਰੇ ਆਰਪੀ ਸਿੰਘ ਨੇ ਆਪਣੇ ਐਕਸ ਅਕਾਊਂਟ 'ਤੇ ਵੀਡੀਓ ਵੀ ਸਾਂਝੀ ਕੀਤੀ ਹੈ।


ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰੇ ਆਰਪੀ ਸਿੰਘ ਵੱਲੋਂ ਜਾਰੀ ਵੀਡੀਓ ਵਿੱਚ ਸੁਣਵਾਈ ਦੇ ਰਿਹਾ ਹੈ ਕਿ ਭੀੜ ਸਫ਼ੀਰ ਸੰਧੂ ਨੂੰ ਘੇਰ ਕੇ ਖੜ੍ਹੀ ਹੈ। ਉਨ੍ਹਾਂ ਦੇ ਆਲੇ-ਦੁਆਲੇ ਜਮ ਕੇ ਨਾਅਰੇਬਾਜ਼ੀ ਹੋ ਰਹੀ ਹੈ। ਭੀੜ ਨੂੰ ਇਹ ਕਹਿੰਦੇ ਹੋਏ ਸੁਣਾ ਜਾ ਸਕਦਾ ਹੈ ਕਿ 'ਤੁਸੀਂ ਹਰਦੀਪ ਸਿੰਘ ਨਿੱਝਰ ਦੇ ਕਾਤਲ ਹੋ'। ਨਿੱਝਰ ਦੀ ਕੈਨੇਡਾ ਵਿੱਚ ਜੂਨ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।


ਭੀੜ ਵਿੱਚ ਘਿਰੇ ਸੰਧੂ ਨੂੰ ਬਾਹਰ ਕੱਢਣ ਦੀ ਵੀ ਕਈ ਲੋਕ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਲਿਖਿਆ ਕਿ ਖ਼ਾਲਿਸਤਾਨੀ ਸਮਰਥਕਾਂ ਨੇ ਗੁਰਪਤਵੰਤ ਪੰਨੂੰ ਦੀ ਹੱਤਿਆ ਦੀ ਅਸਫ਼ਲ ਕੋਸ਼ਿਸ਼ ਵਿੱਚ ਉਨ੍ਹਾਂ ਦੀ ਭੂਮਿਕਾ ਅਤੇ ਖ਼ਾਲਿਸਤਾਨੀ ਰਿਫਰੰਡਮ ਮੁਹਿੰਮ ਉਤੇ ਬੇਬੁਨਿਆਦ ਸਵਾਲ ਪੁੱਛਦੇ ਹੋਏ ਭਾਰਤੀ ਸਫ਼ੀਰ ਤਰਨਜੀਤ ਸਿੰਘ ਸੰਧੂ ਦੇ ਨਾਲ ਧੱਕਾ-ਮੁੱਕਾ ਦੀ ਕੋਸ਼ਿਸ਼ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਭੀੜ ਐਸਐਫਜੇ ਵੱਲੋਂ ਭੇਜੀ ਗਈ ਸੀ।


ਇਹ ਵੀ ਪੜ੍ਹੋ : Chandigarh Farmers Protest: ਕਿਸਾਨਾਂ ਨੇ ਚੰਡੀਗੜ੍ਹ, ਮੁਹਾਲੀ 'ਚ ਲਗਾਏ ਡੇਰੇ; ਅੱਜ ਮੀਟਿੰਗ ਕਰ ਉਲੀਕਣਗੇ ਅਗਲੀ ਰੂਪਰੇਖਾ


ਉਨ੍ਹਾਂ ਨੇ ਲਿਖਿਆ ਨਿਊਯਾਰਕ ਵਿੱਚ ਹਿਕਸਵਿਲ ਗੁਰਦੁਆਰਾ ਵਿੱਚ ਖ਼ਾਲਿਸਤਾਨੀ ਸਮਰਥਕਾਂ ਦੀ ਅਗਵਾਈ ਕਰ ਰਹੇ ਹਿੰਮਤ ਸਿੰਘ ਨੇ ਰਾਜਦੂਤ ਸੰਧੂ ਉਤੇ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤ ਦੀ ਭੂਮਿਕਾ ਹੋਣ ਦੇ ਵੀ ਦੋਸ਼ ਲਗਾਏ। ਹਿੰਮਤ ਸਿੰਘ ਸਰੀ ਗੁਰਦੁਆਰਾ ਦਾ ਪ੍ਰਧਾਨ ਹੈ ਅਤੇ ਖ਼ਾਲਿਸਤਾਨੀ ਰਿਫਰੰਡਮ ਦੇ ਕੈਨੇਡਾ ਚੈਪਟਰ ਦੇ ਕੁਆਰਡੀਨੇਟਰ ਵੀ ਹਨ।


ਇਹ ਵੀ ਪੜ੍ਹੋ : Amritsar News: ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਦਰਬਾਰ ਸਾਹਿਬ ਤੋਂ ਸਜਾਇਆ ਅਲੌਕਿਕ ਨਗਰ ਕੀਰਤਨ