Donald Trump Firing: `ਮੈਂ ਸੁਰੱਖਿਅਤ ਤੇ ਤੰਦਰੁਸਤ ਹਾਂ, ਕੋਈ ਵੀ ਮੈਨੂੰ ਹਿਲਾ ਨਹੀਂ ਸਕਦਾ, ਅਮਰੀਕਾ `ਚ ਡੋਨਾਲਡ ਟਰੰਪ `ਤੇ ਫਿਰ ਹਮਲਾ
Attack on Donald Trump in America: ਫਲੋਰੀਡਾ ਦੇ ਵੈਸਟ ਪਾਮ ਬੀਚ `ਚ ਟਰੰਪ ਨੈਸ਼ਨਲ ਗੋਲਫ ਕਲੱਬ ਨੇੜੇ ਉਸ ਸਮੇਂ ਗੋਲੀਆਂ ਚਲਾਈਆਂ ਗਈਆਂ, ਜਦੋਂ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਗੋਲਫ ਖੇਡ ਰਹੇ ਸਨ। ਯੂਐਸ ਸੀਕ੍ਰੇਟ ਸਰਵਿਸ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਫਿਲਹਾਲ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਸੁਰੱਖਿਅਤ ਹਨ।
Donald Trump Firing: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫਲੋਰੀਡਾ ਸਥਿਤ ਗੋਲਫ ਕੋਰਸ ਨੇੜੇ ਐਤਵਾਰ ਦੁਪਹਿਰ ਨੂੰ ਗੋਲੀਬਾਰੀ ਕੀਤੀ ਗਈ। ਜਾਣਕਾਰੀ ਮੁਤਾਬਕ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਸੁਰੱਖਿਅਤ ਹਨ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਗੋਲੀਬਾਰੀ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਟਰੰਪ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਸੀ ਜਾਂ ਨਹੀਂ। ਯੂਐਸ ਸੀਕ੍ਰੇਟ ਸਰਵਿਸ ਨੇ ਕਿਹਾ ਕਿ ਉਹ ਜਾਂਚ ਕਰ ਰਹੀ ਹੈ। ਘਟਨਾ ਦੁਪਹਿਰ 2 ਵਜੇ (ਸਥਾਨਕ ਸਮੇਂ) ਤੋਂ ਥੋੜ੍ਹੀ ਦੇਰ ਪਹਿਲਾਂ ਵਾਪਰੀ। ਸੀਕਰੇਟ ਸਰਵਿਸ ਮੁਤਾਬਕ ਸਾਬਕਾ ਰਾਸ਼ਟਰਪਤੀ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐਫਬੀਆਈ) ਨੇ ਇਸ ਸਬੰਧ ਵਿੱਚ ਇੱਕ ਬਿਆਨ ਜਾਰੀ ਕੀਤਾ ਹੈ। ਐਫਬੀਆਈ ਨੇ ਇਸ ਨੂੰ ਉਸ ਦੀ ਹੱਤਿਆ ਦੀ ਕੋਸ਼ਿਸ਼ ਮੰਨਿਆ। ਇਸ ਦੌਰਾਨ ਸਾਬਕਾ ਰਾਸ਼ਟਰਪਤੀ ਅਤੇ ਵ੍ਹਾਈਟ ਹਾਊਸ ਦੇ ਉਮੀਦਵਾਰ ਟਰੰਪ ਨੇ ਖੁਦ ਦੱਸਿਆ ਕਿ ਉਹ ਸੁਰੱਖਿਅਤ ਅਤੇ ਸਿਹਤਮੰਦ ਹਨ।
ਇਸ ਤੋਂ ਇਲਾਵਾ ਡੋਨਾਲਡ ਟਰੰਪ ਨੇ ਵੱਡਾ ਬਿਆਨ ਦਿੱਤਾ ਹੈ।
ਇਹ ਵੀ ਪੜ੍ਹੋ: Punjab Breaking Live Updates: ਪੰਜਾਬ ਦੀਆਂ ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
ਟਰੰਪ ਨੇ ਕੀ ਕਿਹਾ?
ਆਪਣੇ ਸਮਰਥਕਾਂ ਨੂੰ ਦਿੱਤੇ ਸੰਦੇਸ਼ ਵਿੱਚ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਸੁਰੱਖਿਅਤ ਹਨ। ਮੇਰੇ ਆਲੇ-ਦੁਆਲੇ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ, ਪਰ ਘਟਨਾ ਬਾਰੇ ਅਫਵਾਹਾਂ ਫੈਲਣ ਤੋਂ ਪਹਿਲਾਂ, ਮੈਂ ਚਾਹੁੰਦਾ ਸੀ ਕਿ ਤੁਸੀਂ ਇਹ ਸੁਣੋ ਕਿ ਮੈਂ ਠੀਕ ਅਤੇ ਸੁਰੱਖਿਅਤ ਹਾਂ। ਉਨ੍ਹਾਂ ਕਿਹਾ ਕਿ ਮੈਨੂੰ ਕੋਈ ਵੀ ਚੋਣ ਪ੍ਰਚਾਰ ਤੋਂ ਪਿੱਛੇ ਨਹੀਂ ਹਟ ਸਕੇਗਾ। ਮੈਂ ਕਦੇ ਸਮਰਪਣ ਨਹੀਂ ਕਰਾਂਗਾ। ਮੈਨੂੰ ਸਮਰਥਨ ਦੇਣ ਲਈ ਮੈਂ ਹਮੇਸ਼ਾ ਤੁਹਾਡਾ ਧੰਨਵਾਦੀ ਹਾਂ
ਇਸ ਤੋਂ ਪਹਿਲਾਂ 14 ਜੁਲਾਈ ਨੂੰ ਪੈਨਸਿਲਵੇਨੀਆ 'ਚ ਟਰੰਪ ਦੀ ਰੈਲੀ ਦੌਰਾਨ ਗੋਲੀਬਾਰੀ ਹੋਈ ਸੀ। ਇਸ ਘਟਨਾ 'ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖਮੀ ਹੋ ਗਏ। ਹਮਲਾਵਰ ਦੀ ਪਛਾਣ 20 ਸਾਲਾ ਥਾਮਸ ਮੈਥਿਊ ਕਰੂਕਸ ਵਜੋਂ ਹੋਈ ਹੈ, ਜਿਸ ਨੂੰ ਹਮਲੇ ਤੋਂ ਤੁਰੰਤ ਬਾਅਦ ਸੀਕਰੇਟ ਸਰਵਿਸ ਦੇ ਸਨਾਈਪਰਾਂ ਨੇ ਮਾਰ ਦਿੱਤਾ ਸੀ। ਟਰੰਪ ਇਸ ਹਮਲੇ ਤੋਂ ਬਚ ਗਏ ਅਤੇ ਗੋਲੀ ਉਨ੍ਹਾਂ ਦੇ ਕੰਨ 'ਤੇ ਲੱਗੀ।