Pakistan News: ਪਾਕਿਸਤਾਨ ਵੱਲੋਂ ਇੱਕ ਸਾਲ ਬਾਅਦ ਤਿੰਨ ਭਾਰਤੀ ਕੈਦੀ ਕੀਤੇ ਗਏ ਰਿਹਾਅ, ਦੋ ਮਹੀਨੇ ਦੀ ਸੀ ਸਜ਼ਾ
India-Pakistan News: ਇਹ ਲੋਕ ਪਾਕਿਸਤਾਨ ਵਿੱਚ 21 ਜੁਨ 2022 ਨੂੰ ਇੱਕ ਮਹੀਨੇ ਦੇ ਵੀਜੇ `ਤੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਗਏ ਸਨ।
India-Pakistan News, 3 Indians released from Pak Jail, returns home: ਪਾਕਿਸਤਾਨ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ 21 ਜੁਨ 2022 ਨੂੰ ਇੱਕ ਮਹੀਨੇ ਦੇ ਵੀਜੇ 'ਤੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਗਏ 3 ਭਾਰਤੀਆਂ ਨੂੰ, ਜਿਨ੍ਹਾਂ ਨੂੰ ਭਾਰਤੀ ਪਰਿਵਾਰ ਦੇ ਸਾਮਾਨ 'ਚੋਂ ਪਿਸਟਲ ਮਿਲਣ 'ਤੇ ਗ੍ਰਿਫਤਾਰ ਕੀਤਾ ਗਿਆ ਸੀ, ਪਾਕਿ ਸਰਕਾਰ ਵੱਲੋਂ ਰਿਹਾਅ ਕਰ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਦੇ ਮੁਤਾਬਕ ਇਨ੍ਹਾਂ ਨੂੰ ਪਾਕਿਸਤਾਨ ਦੇ ਵਿੱਚ ਦੋ ਮਹੀਨੇ ਦੀ ਸਜਾ ਹੋਈ ਸੀ ਹਾਲਾਂਕਿ ਕਾਗਜ਼ਾਤ ਪੂਰੇ ਹੋਣ ਤੋਂ ਬਾਅਦ ਹੁਣ ਇੱਕ ਸਾਲ ਦੀ ਸਜ਼ਾ ਪੂਰੀ ਕਰਕੇ ਭਾਰਤ ਵਾਪਿਸ ਪਰਤੇ ਹਨ। ਭਾਰਤ ਪੁੱਜਣ ਤੋਂ ਬਾਅਦ ਇਨ੍ਹਾਂ ਲੋਕਾਂ ਨੇ ਕਿਹਾ ਕਿ ਸਾਨੂੰ ਪਾਕਿਸਤਾਨ ਵਿੱਚ ਸਮਾਨ ਜਿਆਦਾ ਹੋਣ ਕਰਕੇ ਦੋ ਮਹੀਨੇ ਦੀ ਸਜਾ ਸੁਣਾਈ ਗਈ ਸੀ ਪਰ ਸਾਨੂੰ ਇੱਕ ਸਾਲ ਜੇਲ੍ਹ ਵਿੱਚ ਹੀ ਰਹਿਣਾ ਪਿਆ।
ਉਨ੍ਹਾਂ ਕਿਹਾ ਕਿ ਉਹ ਆਪਣੇ ਵਤਨ ਭਾਰਤ ਵਾਪਿਸ ਪੁੱਜੇ ਹਾਂ ਤਾਂ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਪੰਜਾਬ ਦੇ ਗੁਆਂਢੀ ਮੁਲਕ ਪਾਕਿਸਤਾਨ ਸਰਕਾਰ ਵਲੋਂ ਇੱਕੋ ਪਰਿਵਾਰ ਦੇ 3 ਮੈਂਬਰਾਂ ਨੂੰ ਭਾਰਤ-ਪਾਕਿ ਦੇਸ਼ਾਂ ਦੀ ਸਾਂਝੀ ਕੌਮਾਂਤਰੀ ਅਟਾਰੀ ਵਰਗਾ ਸਰਹੱਦ ਰਾਹੀਂ ਰਿਹਾਅ ਕੀਤਾ ਗਿਆ।
ਇਸ ਮੌਕੇ ਪ੍ਰੋਟੋਕੋਲ ਅਧੀਕਾਰੀ ਅਰੁਣ ਮਾਹਲ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਰਿਹਾਅ ਕੀਤੇ ਗਏ ਭਾਰਤੀ ਮੂਲ ਦੇ ਮੁਸਲਮਾਨ ਪਰਿਵਾਰ ਦੇ ਤਿੰਨ ਮੈਂਬਰ ਡੇਢ ਸਾਲ ਪਹਿਲਾ ਅਟਾਰੀ-ਵਾਹਗਾ ਸਰਹੱਦ ਰਸਤੇ ਪਾਕਿਸਤਾਨ ਰਿਸ਼ਤੇਦਾਰਾਂ ਨੂੰ ਮਿਲਣ ਲਈ ਗਏ ਸਨ, ਜਿੱਥੇ ਕਿ ਰਿਸ਼ਤੇਦਾਰਾਂ ਨੂੰ ਮਿਲਣ ਉਪਰੰਤ ਭਾਰਤੀ ਪਰਿਵਾਰ ਦੇ ਮੈਂਬਰ — ਨਾਫੀਸ ਅਹਿਮਦ, ਅਮੀਨਾ ਅਹਿਮਦ ਤੇ ਕਾਲੀਮ — ਪਾਕਿਸਤਾਨ ਤੋਂ ਭਾਰਤ ਆਉਣ ਵਾਲੇ ਹੀ ਸਨ ਕਿ ਪਾਕਿਸਤਾਨ ਦੇ ਸਰਹੱਦ ਵਿਖੇ ਸਮਾਨ ਦੀ ਚੈਕਿੰਗ ਦੌਰਾਨ ਇਹਨਾਂ ਦੇ ਸਾਮਾਨ ਵਿੱਚੋਂ ਤਿੰਨ ਪਿਸਟਲ ਜਰਮਨ ਮਾਰਕਾ ਮਿਲੇ ਸਨ।
ਇਸ ਕਰਕੇ ਪਾਕਿਸਤਾਨ ਕਸਟਮ ਵੱਲੋਂ ਕਾਰਵਾਈ ਕਰਦਿਆਂ ਇਨ੍ਹਾਂ 'ਤੇ ਪਰਚਾ ਦਰਜ ਕਰਕੇ ਭਾਰਤੀ ਪਰਿਵਾਰ ਦੇ ਤਿੰਨੇ ਮੈਂਬਰਾਂ ਨੂੰ ਲਾਹੌਰ ਵਿਖੇ ਦੋ ਮਹੀਨੇ ਦੀ ਸਜ਼ਾ ਕੱਟਣ ਵਾਸਤੇ ਭੇਜ ਦਿੱਤਾ ਗਿਆ ਸੀ ਪਰ ਇਹ ਲੋਕ ਜੇਲ੍ਹ ਵਿੱਚ ਇੱਕ ਸਾਲ ਦੀ ਸਜ਼ਾ ਪੂਰੀ ਕਰਕੇ ਭਾਰਤ ਵਾਪਿਸ ਪਰਤੇ ਹਨ। ਇਹ ਲੋਕ ਯੂਪੀ ਦੇ ਸ਼ਾਮਲੀ ਪਿੰਡ ਦੇ ਰਿਹਣ ਵਾਲ਼ੇ ਹਨ।
ਇਹ ਭਾਰਤੀ ਪਰਿਵਾਰ ਇੱਕ ਸਾਲ ਦੀ ਜੇਲ੍ਹ ਕੱਟਣ ਤੋਂ ਬਾਅਦ ਆਪਣੇ ਵਤਨ ਆ ਕੇ ਬਹੁਤ ਖੁਸ਼ ਨਜਰ ਆ ਰਹੇ ਹਨ। ਇਨ੍ਹਾਂ ਨੇ ਗੱਲਬਾਤ ਦੋਰਾਨ ਦੱਸਿਆ ਕਿ ਉਨ੍ਹਾਂ ਕੋਲ ਸਮਾਨ ਜਿਆਦਾ ਹੋਣ ਕਰਕੇ ਉਨ੍ਹਾਂ ਨੂੰ ਸਜਾ ਸੁਣਾਈ ਗਈ ਤੇ ਉਨ੍ਹਾਂ ਕੋਲੋਂ ਕੋਈ ਪਿਸਤੋਲ ਨਹੀਂ ਮਿਲ਼ਿਆ ਸੀ।
ਇਹ ਵੀ ਪੜ੍ਹੋ: NIA news: ਐਨਆਈਏ ਨੇ ਫਿਲੀਪੀਨਜ਼ ਤੋਂ ਦਿੱਲੀ ਪਹੁੰਚਣ 'ਤੇ ਕੈਨੇਡਾ ਦੇ 'ਅੱਤਵਾਦੀ' ਅਰਸ਼ ਡਾਲਾ ਦੇ 2 ਮੁੱਖ ਸੰਚਾਲਕਾਂ ਨੂੰ ਕੀਤਾ ਗ੍ਰਿਫਤਾਰ
(For more news apart from India-Pakistan News, 3 Indians released from Pak Jail, returns home, stay tuned to Zee PHH)