Iran Israel War News: ਮੱਧ ਪੂਰਬ ਵਿਚ ਇਕ ਵਾਰ ਫਿਰ ਜੰਗ ਦੀ ਅੱਗ ਭੜਕ ਗਈ ਹੈ। ਇਜ਼ਰਾਈਲ ਨੇ ਈਰਾਨ 'ਤੇ ਹਮਲਾ ਕਰਕੇ ਜੰਗ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ, ਈਰਾਨ ਨੇ ਵੀ ਇਜ਼ਰਾਈਲ ਦੇ ਹਮਲੇ ਦਾ ਜਵਾਬੀ ਹਮਲਾ ਕੀਤਾ ਹੈ ਅਤੇ ਜਵਾਬੀ ਕਾਰਵਾਈ 'ਚ ਮਿਜ਼ਾਈਲਾਂ ਦਾਗੀਆਂ ਹਨ। ਨਿਊਜ਼ ਏਜੰਸੀ ਮੁਤਾਬਿਕ ਕਿਹਾ ਕਿ ਇਜ਼ਰਾਈਲ ਨੇ ਈਰਾਨ ਦੇ ਪ੍ਰਮਾਣੂ ਪਲਾਂਟਾਂ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲ ਹਮਲਾ ਕੀਤਾ ਹੈ। 


COMMERCIAL BREAK
SCROLL TO CONTINUE READING

ਇਸ ਤੋਂ ਬਾਅਦ ਈਰਾਨ ਨੇ ਕਈ ਸੂਬਿਆਂ 'ਚ ਹਵਾਈ ਰੱਖਿਆ ਬੈਟਰੀਆਂ ਵੀ ਦਾਗੀਆਂ ਹਨ। ਈਰਾਨ ਨੇ ਇਹ ਜਵਾਬੀ ਕਾਰਵਾਈ ਉਸ ਸਮੇਂ ਕੀਤੀ ਹੈ ਜਦੋਂ ਇਸਫਹਾਨ ਸ਼ਹਿਰ 'ਚ ਧਮਾਕਿਆਂ ਦੀ ਖਬਰ ਸੀ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਜ਼ਰਾਈਲ ਨੇ ਈਰਾਨ 'ਤੇ ਹਮਲਾ ਕਿੱਥੇ ਕੀਤਾ ਹੈ।


ਇਹ ਵੀ ਪੜ੍ਹੋ: Punjab Lok Sabha Election: CM ਭਗਵੰਤ ਮਾਨ ਖੁਦ ਸੰਭਾਲਣਗੇ ਮੋਰਚਾ! ਅੱਜ ਫਤਿਹਗੜ੍ਹ ਸਾਹਿਬ 'ਚ ਜਨ ਸਭਾ ਤੇ ਰਾਜਪੁਰਾ 'ਚ ਕਰਨਗੇ ਰੋਡ ਸ਼ੋਅ

ਈਰਾਨ 'ਤੇ ਹਮਲੇ ਦੇ ਮੱਦੇਨਜ਼ਰ ਯੇਰੂਸ਼ਲਮ ਸਥਿਤ ਅਮਰੀਕੀ ਦੂਤਾਵਾਸ ਨੇ ਸੁਰੱਖਿਆ ਅਲਰਟ ਜਾਰੀ ਕੀਤਾ ਹੈ। ਅਮਰੀਕੀ ਦੂਤਘਰ ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਤੇਲ ਅਵੀਵ, ਯੇਰੂਸ਼ਲਮ ਅਤੇ ਬੇਰਸ਼ੇਬਾ ਦੇ ਇਲਾਕਿਆਂ 'ਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਈਰਾਨ ਅਤੇ ਇਜ਼ਰਾਈਲ ਵਿਚਾਲੇ ਵਧਦੇ ਤਣਾਅ ਦੇ ਵਿਚਕਾਰ ਤੇਲ ਦੀਆਂ ਕੀਮਤਾਂ ਵਿੱਚ 4% ਦਾ ਵਾਧਾ ਹੋਇਆ ਹੈ। ਅਮਰੀਕੀ ਤੇਲ ਦੀਆਂ ਕੀਮਤਾਂ 3.7% ਵਧ ਕੇ 85.80 ਡਾਲਰ ਪ੍ਰਤੀ ਬੈਰਲ ਹੋ ਗਈਆਂ।


ਈਰਾਨ ਦਾ ਦਾਅਵਾ- ਪ੍ਰਮਾਣੂ ਟਿਕਾਣਾ ਸੁਰੱਖਿਅਤ, ਡਰੋਨ ਡੇਗੇ ਗਏ
ਈਰਾਨ ਨੇ ਇਰਾਨ 'ਤੇ ਇਜ਼ਰਾਈਲ ਦੇ ਮਿਜ਼ਾਈਲ ਹਮਲੇ ਦੀ ਖ਼ਬਰ ਨੂੰ ਖਾਰਜ ਕਰ ਦਿੱਤਾ ਹੈ। ਟਾਈਮਜ਼ ਆਫ ਇਜ਼ਰਾਈਲ ਮੁਤਾਬਕ ਈਰਾਨ ਦੀ ਪੁਲਾੜ ਏਜੰਸੀ ਦੇ ਬੁਲਾਰੇ ਹੁਸੈਨ ਦਲੇਰੀਅਨ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਰਾਹੀਂ ਕਿਹਾ ਕਿ ਈਰਾਨ ਨੇ ਕਈ ਇਜ਼ਰਾਇਲੀ ਡਰੋਨਾਂ ਨੂੰ ਡੇਗ ਦਿੱਤਾ ਹੈ।


ਫਿਲਹਾਲ ਕਿਸੇ ਵੀ ਸ਼ਹਿਰ 'ਚ ਮਿਜ਼ਾਈਲ ਹਮਲੇ ਦੀ ਸੂਚਨਾ ਨਹੀਂ ਮਿਲੀ ਹੈ। ਈਰਾਨ ਦੇ ਸਥਾਨਕ ਮੀਡੀਆ ਤਸਨੀਮ ਨਿਊਜ਼ ਨੇ ਦਾਅਵਾ ਕੀਤਾ ਹੈ ਕਿ ਇਸਫਹਾਨ ਸ਼ਹਿਰ ਵਿਚ ਪ੍ਰਮਾਣੂ ਕੇਂਦਰ ਪੂਰੀ ਤਰ੍ਹਾਂ ਸੁਰੱਖਿਅਤ ਹਨ।