Patiala News: ਪਿਛਲੇ ਮਹੀਨੇ ਕਰਜ਼ਾ ਚੁੱਕ ਕੇ ਕੈਨੇਡਾ ਭੇਜੇ ਪੁੱਤ ਦੀ ਲਾਸ਼ ਮੰਗਵਾਉਣ ਲਈ ਲਗਾਈ ਗੁਹਾਰ
Patiala News: ਸੁਨਹਿਰੀ ਭਵਿੱਖ ਲਈ ਪਿਛਲੇ ਮਹੀਨੇ ਕੈਨੇਡਾ ਭੇਜੇ ਪੁੱਤਰ ਦੀ ਮੌਤ ਦੀ ਖਬਰ ਆਉਣ ਮਗਰੋਂ ਹੱਸਦੇ-ਵੱਸਦੇ ਟੱਬਰ ਉਪਰ ਦੁੱਖਾਂ ਦਾ ਪਹਾੜ ਟੁੱਟ ਪਿਆ।
Patiala News: ਪੰਜਾਬ ਦੇ ਵਿੱਚੋਂ ਲਗਾਤਾਰ ਨੌਜਵਾਨਾਂ ਦਾ ਵਿਦੇਸ਼ ਵਿੱਚ ਜਾਣ ਦਾ ਸਿਲਸਿਲਾ ਜਾਰੀ ਹੈ ਅਤੇ ਕਈ ਵਾਰ ਵਿਦੇਸ਼ਾਂ ਵਿੱਚ ਅਜਿਹੀ ਮੰਦਭਾਗੀ ਖ਼ਬਰ ਸਾਹਮਣੇ ਆਉਂਦੀ ਹੈ ਜਿਸ ਨਾਲ ਹਰ ਇੱਕ ਮਨੁੱਖ ਦੀ ਰੂਹ ਕੰਬ ਜਾਂਦੀ ਹੈ। ਪਿਛਲੇ ਕੁਝ ਸਮੇਂ ਤੋਂ ਵਿਦੇਸ਼ਾਂ ਵਿਚੋਂ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ ਜਿਨ੍ਹਾਂ ਵਿੱਚ ਹਾਰਟ ਅਟੈਕ ਕਾਰਨ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਚੰਗੇ ਭਲੇ ਪਰਿਵਾਰਾਂ ਉਤੇ ਦੁੱਖਾਂ ਦੇ ਪਹਾੜ ਟੁੱਟ ਰਹੇ ਹਨ।
ਇਸੇ ਤਰ੍ਹਾਂ ਦਾ ਮਾਮਲਾ ਹਲਕਾ ਘਨੌਰ ਦੇ ਪਿੰਡ ਸ਼ੰਭੂ ਖ਼ੁਰਦ ਤੋਂ ਸਾਹਮਣੇ ਆਇਆ ਹੈ ਜਿਸ ਵਿਚ ਇੱਕ 19 ਸਾਲਾਂ ਨੌਜਵਾਨ ਮਨਜੋਤ ਸਿੰਘ ਸੱਤ ਅਗਸਤ ਨੂੰ ਕੈਨੇਡਾ ਦੇ ਸਰੀ ਵਿੱਚ ਪੜ੍ਹਾਈ ਲਈ ਭਾਰਤ ਤੋਂ ਗਿਆ ਸੀ ਅਤੇ ਸੋਮਵਾਰ ਨੂੰ ਸਵੇਰੇ ਜਦੋਂ ਕਾਲਜ ਦੇ ਵਿੱਚ ਪਹਿਲੀ ਦਿਨ ਦੀ ਕਲਾਸ ਲਈ ਪਹੁੰਚਿਆ ਤਾਂ ਕਾਲਜ ਦੇ ਬਾਥਰੂਮ ਵਿਚ ਹਾਰਟ ਅਟੈਕ ਆਉਣ ਕਾਰਨ ਉਸਦੇ ਮੌਤ ਹੋ ਗਈ। ਖੁਸ਼ੀਆਂ ਦੀ ਬਜਾਏ ਗਮ ਦੇ ਸਥਰ ਵਿਛ ਰਹੇ ਹਨ।
ਮ੍ਰਿਤਕ ਮਨਜੋਤ ਸਿੰਘ ਤੇ ਪਿਤਾ ਕਰਮਜੀਤ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਉਨ੍ਹਾਂ ਦੇ ਭਤੀਜੇ ਅਮਨਦੀਪ ਸਿੰਘ ਜੋ ਕੈਨੇਡਾ ਦੇ ਵਿੱਚ ਹੀ ਰਹਿੰਦਾ ਹੈ ਉਸਨੂੰ ਕੈਨੇਡਾ ਪੁਲਿਸ ਦਾ ਫੋਨ ਆਇਆ ਕੀ ਉਨ੍ਹਾਂ ਦੇ ਰਿਸ਼ਤੇਦਾਰ ਮਨਜੋਤ ਸਿੰਘ ਦੀ ਹਾਰਟ ਅਟੈਕ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਹਲੇ ਤੱਕ ਮਨਜੋਤ ਦੀ ਲਾਸ਼ ਵੀ ਨਹੀਂ ਦਿਖਾਈ ਗਈ।
ਸ਼ਨਿੱਚਰਵਾਰ ਨੂੰ ਪੁਲਿਸ ਵੱਲੋਂ ਮਨਜੋਤ ਦੀ ਲਾਸ਼ ਉਸ ਦੇ ਭਰਾ ਨੂੰ ਦਿਖਾਈ ਜਾਵੇਗੀ। ਉਨ੍ਹਾਂ ਕਿਹਾ ਕਿ ਮਨਜੋਤ ਦੀ ਲਾਸ਼ ਪੰਜਾਬ ਲੈਣ ਲਈ 18 ਤੋਂ 20 ਲੱਖ ਰੁਪਏ ਲੱਗ ਰਹੇ ਹਨ। ਅਸੀਂ ਮੱਧ ਵਰਗੀ ਪਰਿਵਾਰ ਵਿੱਚੋਂ ਹਾਂ ਪਹਿਲਾ ਲੱਖਾਂ ਰੁਪਏ ਦੇ ਕਰਜ਼ ਲੈ ਕੇ ਬੇਟੇ ਨੂੰ ਪੜ੍ਹਾਈ ਲਈ ਬਾਹਰ ਭੇਜਿਆ ਸੀ। ਹੁਣ ਉਸ ਦੀ ਲਾਸ਼ ਮੰਗਵਾਉਣ ਲਈ ਵੀ ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਹਨ।
ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਤੇ ਪੰਜਾਬ ਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਬੇਟੇ ਦੀ ਲਾਸ਼ ਕੈਨੇਡਾ ਤੋਂ ਪੰਜਾਬ ਲਿਆਉਣ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ। ਜਦੋਂ ਪਰਿਵਾਰ ਨੂੰ ਆਪਣੇ ਜਵਾਨ ਪੁੱਤਰ ਦੀ ਮੌਤ ਦਾ ਪਤਾ ਲੱਗਾ ਤਾਂ ਪੂਰੇ ਪਰਿਵਾਰ ਸਮੇਤ ਸਮੂਹ ਪਿੰਡ ਵਿੱਚ ਮਾਤਮ ਛਾ ਗਿਆ।
ਇਹ ਵੀ ਪੜ੍ਹੋ : Nangal Flyover News: ਨੰਗਲ ਦਾ ਫਲਾਈਓਵਰ ਜਲਦ ਹੋਵੇਗਾ ਸ਼ੁਰੂ, ਰਾਹਗੀਰਾਂ ਨੂੰ ਮਿਲੇਗੀ ਲੰਬੇ ਜਾਮ ਤੋਂ ਰਾਹਤ