Morocco Earthquake Updates: ਬੀਤੀ ਰਾਤ ਮੋਰੱਕੋ ਵਿੱਚ ਆਏ ਸ਼ਕਤੀਸ਼ਾਲੀ ਭੂਚਾਲ ਤੋਂ ਬਾਅਦ ਘੱਟੋ-ਘੱਟ 1000 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ।ਮੱਧ ਮੋਰੱਕੋ 'ਚ ਸਥਿਤ ਦੇਸ਼ ਦੇ ਚੌਥੇ ਸਭ ਤੋਂ ਵੱਡੇ ਸ਼ਹਿਰ ਮਾਰਾਕੇਸ਼ 'ਚ 6.8 ਤੀਬਰਤਾ ਦਾ ਭੂਚਾਲ ਆਇਆ, ਜਿਸ ਤੋਂ ਬਾਅਦ ਦੇਸ਼ ਦੇ ਕਈ ਸ਼ਹਿਰਾਂ 'ਚ ਲੋਕ ਸੜਕਾਂ 'ਤੇ ਨਿਕਲ ਆਏ। ਮੋਰੋਕੋ ਦੇ ਗ੍ਰਹਿ ਮੰਤਰਾਲੇ ਨੇ 1,037 ਮੌਤਾਂ ਅਤੇ 1,200 ਤੋਂ ਵੱਧ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ। ਮੰਤਰਾਲੇ ਨੇ ਕਿਹਾ ਹੈ ਕਿ ਜ਼ਖਮੀਆਂ 'ਚੋਂ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।


COMMERCIAL BREAK
SCROLL TO CONTINUE READING

ਸ਼ੁਰੂਆਤੀ ਰਿਪੋਰਟਾਂ ਦੇ ਅਨੁਸਾਰ, ਜ਼ਿਆਦਾਤਰ ਮੌਤਾਂ ਦੇਸ਼ ਦੇ ਦੂਰ-ਦੁਰਾਡੇ ਪਹਾੜੀ ਖੇਤਰਾਂ ਵਿੱਚ ਹੋਈਆਂ ਹਨ ਜਿੱਥੇ ਪਹੁੰਚਣਾ ਮੁਸ਼ਕਲ ਹੈ। ਮੋਰੋਕੋ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 1,037 ਹੋ ਗਈ ਹੈ। ਇੱਥੇ 1200 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਪੀਐਮ ਮੋਦੀ ਨੇ ਵੀ ਟਵੀਟ ਕਰਕੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਅਤੇ ਮੋਰੱਕੋ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।


ਇਹ ਵੀ ਪੜ੍ਹੋ: Morocco Earthquake Today: ਮੋਰੱਕੋ ਵਿੱਚ ਭੂਚਾਲ, ਘੱਟੋ-ਘੱਟ 296 ਲੋਕਾਂ ਦੀ ਮੌਤ 


ਇਹ ਭੂਚਾਲ ਸਥਾਨਕ ਸਮੇਂ ਅਨੁਸਾਰ ਬੀਤੀ ਰਾਤ 11:11 ਵਜੇ ਆਇਆ। ਭੂਚਾਲ ਦਾ ਕੇਂਦਰ ਮਾਰਾਕੇਸ਼ ਤੋਂ ਲਗਭਗ 71 ਕਿਲੋਮੀਟਰ ਦੱਖਣ-ਪੱਛਮ ਵਿਚ ਉੱਚ ਐਟਲਸ ਪਹਾੜਾਂ ਵਿਚ ਜ਼ਮੀਨ ਤੋਂ 18.5 ਕਿਲੋਮੀਟਰ ਹੇਠਾਂ ਸੀ।ਭੂਚਾਲ ਦੇ 19 ਮਿੰਟ ਬਾਅਦ 4.9 ਤੀਬਰਤਾ ਦਾ ਇੱਕ ਹੋਰ ਝਟਕਾ ਲੱਗਾ।


ਪਹਿਲਾਂ ਮੋਰੱਕੋ ਵਿੱਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 632 ਦੱਸੀ ਜਾ ਰਹੀ ਸੀ ਪਰ ਹੁਣ ਇਹ ਅੰਕੜਾ ਵੱਧ ਕੇ 820 ਹੋ ਗਿਆ ਹੈ। ਮਰਨ ਵਾਲਿਆਂ 'ਚੋਂ ਅੱਧੇ ਤੋਂ ਵੱਧ ਅਲ-ਹੌਜ਼ ਅਤੇ ਤਰੁਦੰਤ ਸੂਬਿਆਂ ਦੇ ਸਨ। ਇਸ ਤੋਂ ਇਲਾਵਾ ਮੋਰੱਕੋ ਦੇ ਔਰਜ਼ਾਜ਼ੇਟ, ਚਿਚੌਆ, ਅਜੀਲਾਲ ਅਤੇ ਯੂਸਫੀਆ ਸੂਬਿਆਂ ਦੇ ਨਾਲ-ਨਾਲ ਮਾਰਾਕੇਸ਼, ਅਗਾਦਿਰ ਅਤੇ ਕੈਸਾਬਲਾਂਕਾ ਖੇਤਰਾਂ ਵਿੱਚ ਵੀ ਮੌਤਾਂ ਦਰਜ ਕੀਤੀਆਂ ਗਈਆਂ। ਇਨ੍ਹਾਂ ਥਾਵਾਂ 'ਤੇ ਜ਼ਖਮੀਆਂ ਦੀ ਗਿਣਤੀ 329 ਦਰਜ ਕੀਤੀ ਗਈ ਹੈ, ਜਦਕਿ 51 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।


ਰਿਪੋਰਟਾਂ ਮੁਤਾਬਕ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ ਕਾਫੀ ਵੱਧ ਸਕਦੀ ਹੈ। ਭੂਚਾਲਾਂ 'ਤੇ ਨਜ਼ਰ ਰੱਖਣ ਵਾਲੀ ਮੋਰੱਕੋ ਦੀ ਸੰਸਥਾ ਨੇ ਭੂਚਾਲ ਦੀ ਤੀਬਰਤਾ ਸੱਤ ਤੋਂ ਪਾਰ ਦੱਸੀ ਹੈ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਮੁਤਾਬਕ ਭੂਚਾਲ ਦਾ ਕੇਂਦਰ ਸੈਰ-ਸਪਾਟਾ ਸ਼ਹਿਰ ਮਾਰਾਕੇਸ਼ ਤੋਂ 71 ਕਿਲੋਮੀਟਰ ਦੱਖਣ-ਪੱਛਮ 'ਚ 18.5 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਭੂਚਾਲ ਦੇ ਝਟਕੇ ਸਥਾਨਕ ਸਮੇਂ ਅਨੁਸਾਰ ਰਾਤ ਕਰੀਬ 11.11 ਵਜੇ ਮਹਿਸੂਸ ਕੀਤੇ ਗਏ। ਕੁਝ ਸਮੇਂ ਬਾਅਦ ਇਨ੍ਹਾਂ ਥਾਵਾਂ 'ਤੇ ਭੂਚਾਲ ਦੇ ਝਟਕੇ ਵੀ ਮਹਿਸੂਸ ਕੀਤੇ ਗਏ, ਜਿਨ੍ਹਾਂ ਦੀ ਤੀਬਰਤਾ 4.9 ਮਾਪੀ ਗਈ।