Machhiwara News: ਸੁਨਹਿਰੀ ਭਵਿੱਖ ਦੇ ਸੁਪਨੇ ਪੂਰੇ ਕਰਨ ਲਈ ਵਿਦੇਸ਼ ਗਏ ਇੱਕ ਹੋਰ ਨੌਜਵਾਨ ਨੂੰ ਮੌਤ ਨੇ ਹਮੇਸ਼ਾ ਲਈ ਖਾਮੋਸ ਕਰ ਦਿੱਤਾ ਹੈ। ਪਿੱਛੇ ਬੈਠੇ ਉਸ ਦੇ ਪਰਿਵਾਰ ਨੂੰ ਇਸ ਅਣਹੋਣੀ ਦਾ ਅਜੇ ਵੀ ਯਕੀਨ ਨਹੀਂ ਹੋ ਰਿਹਾ ਹੈ। ਮਾਛੀਵਾੜਾ ਨੇੜਲੇ ਪਿੰਡ ਲੁਬਾਣਗੜ੍ਹ ਦੇ ਨੌਜਵਾਨ ਦੀ ਇਟਲੀ ਵਿੱਚ ਬੀਤੇ ਦਿਨ ਮੌਤ ਹੋ ਗਈ ਸੀ। ਮਾਛੀਵਾੜਾ ਸਾਹਿਬ ਦੇ ਪਿੰਡ ਲੁਬਾਣਗੜ੍ਹ ਵਿਚ ਉਸ ਸਮੇਂ ਮਾਹੌਲ ਗ਼ਮਗੀਨ ਹੋ ਗਿਆ ਜਦੋਂ ਪਿੰਡ ਦੇ ਨੌਜਵਾਨ ਅਵਤਾਰ ਸਿੰਘ ਦੀ ਇਟਲੀ ਵਿੱਚ ਇੱਕ ਹਾਦਸੇ ਦੌਰਾਨ ਮੌਤ ਹੋ ਗਈ। ਅਵਤਾਰ ਸਿੰਘ ਆਪਣੇ ਘਰ ਵਿੱਚ ਇਕਲੌਤਾ ਕਮਾਊ ਪੁੱਤ ਸੀ ਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ।


COMMERCIAL BREAK
SCROLL TO CONTINUE READING

ਪਰਿਵਾਰ ਦੇ ਜੀਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਨ੍ਹਾਂ ਨੇ ਅਜੇ ਵੀ ਇਸ ਅਣਹੋਣੀ ਉਤੇ ਯਕੀਨ ਨਹੀਂ ਹੋ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਖੇਤੀਬਾੜੀ ਕਰਦੇ ਬਹਾਦਰ ਸਿੰਘ ਦਾ ਇਕਲੌਤਾ ਪੁੱਤਰ ਅਵਤਾਰ ਸਿੰਘ ਆਪਣੀ ਪਤਨੀ ਅਤੇ ਦੋ ਸਾਲ ਦੇ ਆਪਣੇ ਬੱਚੇ ਨਾਲ ਇਟਲੀ ਦੇ ਸ਼ਹਿਰ ਮੈਂਟੂਆ ਵਿੱਚ ਰੋਜ਼ੀ ਰੋਟੀ ਕਮਾਉਣ ਲਈ ਗਿਆ ਹੋਇਆ ਸੀ।


ਬਿਲਡਿੰਗਾਂ ਵਿੱਚ ਕੰਸਟ੍ਰਕਸ਼ਨ ਦਾ ਕੰਮ ਕਰਦਾ ਅਵਤਾਰ ਸਿੰਘ ਰੋਜ਼ਾਨਾ ਦੀ ਤਰ੍ਹਾਂ ਆਪਣੀ ਡਿਊਟੀ ਉਤੇ ਗਿਆ ਸੀ ਜਿੱਥੇ ਉਹ ਇੱਕ ਬਿਲਡਿੰਗ ਦੀ ਤੀਜੀ ਮੰਜ਼ਿਲ ਉਤੇ ਕੰਮ ਕਰ ਰਿਹਾ ਸੀ ਕਿ ਅਚਾਨਕ ਉਸ ਦਾ ਪੈਰ ਤਿਲਕ ਗਿਆ। ਤੀਜੀ ਮੰਜ਼ਿਲ ਤੋਂ ਧਰਤੀ ਉਤੇ ਡਿੱਗਣ ਨਾਲ ਉਸਦੀ ਮੌਤ ਹੋ ਗਈ। ਉਸ ਦੀ ਦੇਹ ਨੂੰ ਪੋਸਟਮਾਰਟਮ ਲਈ ਹਸਪਤਾਲ ਵਿੱਚ ਰਖਵਾ ਦਿੱਤਾ ਗਿਆ ਹੈ।


ਇਹ ਵੀ ਪੜ੍ਹੋ : Breaking News: ਜਲੰਧਰ ਨੇੜੇ ਜੰਮੂ-ਕਟੜਾ NH 'ਤੇ 60 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ ਇੰਜੀਨੀਅਰ!


ਇਟਲੀ ਵਿੱਚ ਅਵਤਾਰ ਸਿੰਘ ਦੇ ਸਾਥੀ ਉਸਦੇ ਮ੍ਰਿਤਕ ਸਰੀਰ ਨੂੰ ਪਿੰਡ ਭੇਜਣ ਦਾ ਪ੍ਰਬੰਧ ਕਰ ਰਹੇ ਹਨ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਪਿੰਡ ਲੁਬਾਣਗੜ੍ਹ ਵਿੱਚ ਕੀਤਾ ਜਾ ਸਕੇ। ਅਵਤਾਰ ਸਿੰਘ ਦੀ ਮੌਤ ਨਾਲ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਮਾਪਿਆਂ ਦਾ ਇਕਲੌਤਾ ਪੁੱਤ ਅਵਤਾਰ ਸਿੰਘ ਆਪਣੇ ਪਿੱਛੇ ਪਤਨੀ ਤੇ ਦੋ ਸਾਲ ਦਾ ਬੱਚਾ ਛੱਡ ਗਿਆ ਹੈ।


ਇਹ ਵੀ ਪੜ੍ਹੋ : Punjab News: ਹੁਣ ਘਰ ਉਗਾਓ ਤੇ ਖਾਓ ਔਰਗੈਨਿਕ ਫਲ! PAU ਦੀ ਵਿਕਸਿਤ ਛੋਟੀ ਬਗੀਚੀ 21 ਕਿਸਮਾਂ ਦੇ ਦੇਵੇਗੀ ਫਲ