Mutiny in Russia: ਰੂਸ ਵਿੱਚ ਗ੍ਰਹਿ ਯੁੱਧ ਵਰਗੇ ਹਾਲਾਤ ਬਣ ਗਏ ਹਨ ਉੱਥੇ ਹੀ ਪ੍ਰਾਈਵੇਟ ਫੌਜ ਵੈਗਨਰ ਨੇ ਆਪਣੀ ਹੀ ਸਰਕਾਰ ਖਿਲਾਫ ਬਗਾਵਤ ਕਰ ਦਿੱਤੀ ਹੈ। ਵੈਗਨਰ ਦੀ ਫ਼ੌਜ ਨੇ ਰੋਸਟੋਵ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਹੈ। ਇਸ ਤੋਂ ਬਾਅਦ ਵੈਗਨਰ ਦੇ ਮੁਖੀ ਯੇਵਗੇਨੀ ਪ੍ਰਿਗੋਜਿਨ ਆਪਣੇ 25 ਹਜ਼ਾਰ ਸੈਨਿਕਾਂ ਨਾਲ ਰਾਜਧਾਨੀ ਮਾਸਕੋ ਵੱਲ ਵਧ ਰਹੇ ਹਨ।


COMMERCIAL BREAK
SCROLL TO CONTINUE READING

ਇਸ ਸਮੇਂ ਮਾਸਕੋ ਵਿੱਚ ਤਾਲਾਬੰਦੀ ਹੈ, ਕਿਉਂਕਿ ਸੈਨਿਕ ਸ਼ਹਿਰ ਦੀ ਰੱਖਿਆ ਦੀ ਤਿਆਰੀ ਵਿੱਚ ਰੁੱਝੇ ਹੋਏ ਹਨ। ਇਸ ਦੌਰਾਨ ਪ੍ਰਿਗੋਜਿਨ ਨੇ ਰਾਸ਼ਟਰਪਤੀ ਪੁਤਿਨ ਦੇ ਉਸ ਬਿਆਨ ਦਾ ਵੀ ਮਜ਼ਾਕ ਉਡਾਇਆ ਹੈ, ਜਿਸ 'ਚ ਪੁਤਿਨ ਨੇ ਪ੍ਰਿਗੋਜਿਨ ਨੂੰ ਗੱਦਾਰ ਕਿਹਾ ਸੀ। ਪੁਤਿਨ ਨੇ ਸ਼ਨਿੱਚਰਵਾਰ ਨੂੰ ਰੂਸੀ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਚਿਤਾਵਨੀ ਦਿੱਤੀ ਕਿ ਫੌਜੀ ਨੇਤਾ ਨੇ 'ਉਨ੍ਹਾਂ ਦੀ ਪਿੱਠ 'ਚ ਛੁਰਾ ਮਾਰਿਆ ਹੈ'।


ਪ੍ਰਿਗੋਜ਼ਿਨ ਤੇ ਉਸਦੀ 25,000-ਮਜ਼ਬੂਤ ​​ਵੈਗਨਰ ਫੌਜਾਂ ਨੇ ਦੱਖਣੀ ਰੂਸੀ ਸ਼ਹਿਰ ਰੋਸਟੋਵ-ਆਨ-ਡੌਨ ਨੂੰ ਆਪਣੇ ਕੰਟਰੋਲ ਵਿੱਚ ਲੈ ਲਿਆ ਹੈ। ਉਸ ਦਾ ਕਹਿਣਾ ਹੈ ਕਿ ਉਹ ਮਰਨ ਲਈ ਤਿਆਰ ਹੈ। ਪ੍ਰਿਗੋਜਿਨ ਦੀਆਂ ਫੌਜਾਂ ਨੇ ਪੁਤਿਨ ਦੀਆਂ ਫੌਜਾਂ ਦੁਆਰਾ ਕੀਤੇ ਗਏ ਫ਼ੌਜੀ ਹਮਲੇ ਦਾ ਬਦਲਾ ਲੈਣ ਦੀ ਸਹੁੰ ਖਾਧੀ ਹੈ। ਪ੍ਰਿਗੋਜਿਨ ਦਾ ਕਹਿਣਾ ਹੈ ਕਿ ਰੂਸੀ ਫੌਜ ਦੇ ਹਮਲੇ ਵਿਚ ਵੈਗਨਰ ਦੀ ਫੌਜ ਦੇ ਕੁਝ ਲੋਕ ਮਾਰੇ ਗਏ ਹਨ।


ਜਾਣਕਾਰੀ ਮੁਤਾਬਕ ਵੈਗਨਰ ਫੌਜ ਦੇ ਲੜਾਕੂ ਜਹਾਜ਼ਾਂ, ਟੈਂਕਾਂ ਤੇ ਬਖਤਰਬੰਦ ਵਾਹਨਾਂ ਦਾ ਕਾਫਲਾ ਮਾਸਕੋ ਤੋਂ ਕਰੀਬ ਛੇ ਘੰਟੇ ਦੀ ਦੂਰੀ 'ਤੇ ਲਿਪੇਤਸਕ ਖੇਤਰ ਪਹੁੰਚ ਗਿਆ ਹੈ। ਇਸ ਦੌਰਾਨ ਵੈਗਨਰ ਦੀ ਫ਼ੌਜ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਫ਼ੌਜ ਮਾਸਕੋ ਵੱਲ ਵਧਦੇ ਹੋਏ ਵੋਰੋਨੇਜ਼ ਸ਼ਹਿਰ ਦੇ ਅੱਧੇ ਹਿੱਸੇ ਵਿੱਚੋਂ ਲੰਘਦੀ ਹੈ। ਇਸ ਦੌਰਾਨ ਵੋਰੋਨੇਜ਼ ਸ਼ਹਿਰ ਵਿੱਚ ਇੱਕ ਵਿਸ਼ਾਲ ਤੇਲ ਡਿਪੂ ਅੱਗ ਦੀ ਲਪੇਟ ਵਿੱਚ ਨਜ਼ਰ ਆਇਆ। ਉਸ ਸਮੇਂ ਇੱਕ ਹੈਲੀਕਾਪਟਰ ਹਵਾ ਵਿੱਚ ਸੀ।


ਸੋਸ਼ਲ ਮੀਡੀਆ 'ਤੇ ਫੁਟੇਜ 'ਚ ਫੌਜੀਆਂ ਦਾ ਵੱਡਾ ਕਾਫਲਾ ਵੋਰੋਨੇਜ਼ ਤੋਂ ਉੱਤਰ ਵੱਲ ਜਾਂਦਾ ਦੇਖਿਆ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਵੈਗਨਰ ਦੀ ਫ਼ੌਜ ਦੇ ਲੋਕ ਕ੍ਰਾਸਨੋਡਾਰ ਅਤੇ ਵੋਲਗੋਗਰਾਡ ਸਮੇਤ ਹੋਰ ਵੱਡੇ ਸ਼ਹਿਰਾਂ ਵੱਲ ਵਧ ਰਹੇ ਹਨ।


ਕਾਬਿਲੇਗੌਰ ਹੈ ਕਿ ਇਸ ਖਤਰੇ ਨੂੰ ਦੇਖਦੇ ਹੋਏ ਰੂਸ ਨੇ ਮਾਸਕੋ 'ਚ ਸੁਰੱਖਿਆ ਵਧਾ ਦਿੱਤੀ ਹੈ। ਘੁਸਪੈਠ ਨੂੰ ਰੋਕਣ ਲਈ ਸ਼ਹਿਰ ਦੀ ਸਰਹੱਦ 'ਤੇ ਫ਼ੌਜ ਤਾਇਨਾਤ ਕੀਤੀ ਗਈ ਹੈ। ਰਾਸ਼ਟਰਪਤੀ ਪੁਤਿਨ ਦੇ ਆਲੇ-ਦੁਆਲੇ ਫੌਜ ਨੂੰ ਇਕੱਠਾ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ। ਇਹ ਉਹੀ ਪ੍ਰਿਗੋਜ਼ਿਨ ਹੈ ਜਿਸ ਨੇ ਵਲਾਦੀਮੀਰ ਪੁਤਿਨ ਦੇ ਵਿਸ਼ਵਾਸਪਾਤਰ, ਮਾਸਕੋ ਦੀ ਫ਼ੌਜੀ ਲੀਡਰਸ਼ਿਪ ਖ਼ਿਲਾਫ਼ ਲੜਾਈ ਦਾ ਐਲਾਨ ਕਰਨ ਤੋਂ ਪਹਿਲਾਂ ਰਾਤ ਤੱਕ ਪ੍ਰਿਗੋਜਿਨ ਨੇ ਇੱਕ ਵੀਡੀਓ ਵਿੱਚ ਕਿਹਾ ਕਿ ਕਮਾਂਡ ਪੋਸਟ 'ਤੇ ਉੱਚ ਅਧਿਕਾਰੀ ਨੂੰ ਜਿਵੇਂ ਹੀ ਪਤਾ ਲੱਗਾ ਕਿ ਵੈਗਨਰ ਦੀ ਫੌਜ ਆ ਰਹੀ ਹੈ ਤਾਂ ਉਹ ਭੱਜ ਗਿਆ।


ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਅੱਜ ਮੀਂਹ ਦੀ ਸੰਭਾਵਨਾ! IMD ਵੱਲੋਂ ਯੈਲੋ ਅਲਰਟ ਜਾਰੀ