Indian High Commission attack: 2023 ਵਿਚ ਲੰਡਨ ਵਿਚ ਭਾਰਤੀ ਹਾਈ ਕਮਿਸ਼ਨ 'ਤੇ ਹੋਏ ਹਿੰਸਕ ਹਮਲਿਆਂ ਦੀ ਜਾਂਚ ਵਿਚ ਇਕ ਵੱਡਾ ਕਦਮ ਚੁੱਕਦੇ ਹੋਏ, ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਵੀਰਵਾਰ ਨੂੰ ਇਸ ਘਟਨਾ ਵਿਚ ਸ਼ਾਮਲ ਇਕ ਮੁੱਖ ਦੋਸ਼ੀ ਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ।


COMMERCIAL BREAK
SCROLL TO CONTINUE READING

ਜਾਂਚ ਏਜੰਸੀ ਦੀ ਚਾਰਜਸ਼ੀਟ ਵਿੱਚ ਭਾਰਤੀ ਮੂਲ ਦੇ ਬ੍ਰਿਟਿਸ਼ ਨਾਗਰਿਕ ਇੰਦਰਪਾਲ ਸਿੰਘ ਗਾਬਾ ਦਾ ਨਾਂ ਸ਼ਾਮਲ ਹੈ। ਹਾਉਂਸਲੋ ਦੇ ਰਹਿਣ ਵਾਲੇ ਇੰਦਰਪਾਲ 'ਤੇ ਭਾਰਤੀ ਹਾਈ ਕਮਿਸ਼ਨ 'ਚ ਪ੍ਰਦਰਸ਼ਨ ਕਰ ਰਹੇ ਅੰਦੋਲਨਕਾਰੀਆਂ 'ਚੋਂ ਇਕ ਹੋਣ ਦਾ ਦੋਸ਼ ਹੈ, ਜਿਸ ਨੇ ਖਾਲਿਸਤਾਨੀ ਏਜੰਡੇ ਤਹਿਤ ਪਿਛਲੇ ਸਾਲ 22 ਮਾਰਚ ਨੂੰ ਲੰਡਨ 'ਚ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ਹੋਏ ਭਾਰਤ ਵਿਰੋਧੀ ਪ੍ਰਦਰਸ਼ਨ 'ਚ ਸਰਗਰਮੀ ਨਾਲ ਹਿੱਸਾ ਲਿਆ ਸੀ। 


ਇਹ ਵੀ ਪੜ੍ਹੋ: Punjab Breaking Live Updates: ਅੱਜ ਹਰਿਆਣਾ ਦੇ ਦੌਰੇ 'ਤੇ ਰਹਿਣਗੇ ਪੰਜਾਬ CM ਭਗਵੰਤ ਮਾਨ ਤੇ ਇੱਥੇ ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
 


 


ਮੁਲਜ਼ਮ ਨੂੰ ਐਨਆਈਏ ਨੇ ਪੂਰੀ ਜਾਂਚ ਤੋਂ ਬਾਅਦ ਇਸ ਸਾਲ 25 ਅਪਰੈਲ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਵਿੱਚ ਵੱਖਵਾਦੀ ਗਤੀਵਿਧੀਆਂ ਵਿੱਚ ਉਸ ਦੀ ਭੂਮਿਕਾ ਦਾ ਪਤਾ ਲੱਗਿਆ ਸੀ। ਇਸ ਤੋਂ ਪਹਿਲਾਂ ਦਸੰਬਰ 2023 ਵਿੱਚ, ਉਸਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਅਟਾਰੀ ਬਾਰਡਰ 'ਤੇ ਉਸ ਦੇ ਖਿਲਾਫ ਜਾਰੀ ਲੁੱਕ ਆਊਟ ਸਰਕੂਲਰ ਦੇ ਅਧਾਰ 'ਤੇ ਲੰਡਨ ਤੋਂ ਪਾਕਿਸਤਾਨ ਦੇ ਰਸਤੇ ਆਉਂਦੇ ਸਮੇਂ ਹਿਰਾਸਤ ਵਿੱਚ ਲਿਆ ਸੀ। ਇਸ ਤੋਂ ਬਾਅਦ ਇੰਦਰਪਾਲ ਖਿਲਾਫ ਜਾਂਚ ਸ਼ੁਰੂ ਕੀਤੀ ਗਈ ਅਤੇ ਜਾਂਚ ਜਾਰੀ ਰਹਿਣ ਤੱਕ ਉਸ ਨੂੰ ਦੇਸ਼ ਨਾ ਛੱਡਣ ਲਈ ਕਿਹਾ ਗਿਆ।


ਮਹੀਨਿਆਂ ਤੱਕ ਚੱਲੀ ਜਾਂਚ ਦੌਰਾਨ, ਐਨਆਈਏ ਨੇ ਉਸਦਾ ਮੋਬਾਈਲ ਫੋਨ ਜ਼ਬਤ ਕੀਤਾ ਅਤੇ ਘਟਨਾ ਦੇ ਕਈ ਅਪਰਾਧਕ ਵੀਡੀਓ/ਫੋਟੋਆਂ ਸਮੇਤ ਡੇਟਾ ਦੀ ਜਾਂਚ ਕੀਤੀ ਅਤੇ ਆਖਰਕਾਰ ਘਟਨਾ ਵਿੱਚ ਉਸਦੀ ਸ਼ਮੂਲੀਅਤ ਨੂੰ ਸਥਾਪਿਤ ਕੀਤਾ।