Operation Ajay: ਇਜ਼ਰਾਈਲ ਵਿੱਚ ਜੰਗ ਵਿੱਚ ਫਸੇ ਭਾਰਤੀਆਂ ਨੂੰ ਵਤਨ ਵਾਪਸ ਲਿਆਉਣ ਲਈ ਸਰਕਾਰ ਨੇ ਆਪ੍ਰੇਸ਼ਨ ਅਜੇ ਸ਼ੁਰੂ ਕੀਤਾ ਹੈ। ਆਪ੍ਰੇਸ਼ਨ ਅਜੈ ਤਹਿਤ ਉੱਥੇ ਫਸੇ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਭਾਰਤ ਲਿਆਂਦਾ ਜਾਵੇਗਾ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਟਵਿੱਟਰ 'ਤੇ ਲਿਖਿਆ ਕਿ ਇਜ਼ਰਾਈਲ ਤੋਂ ਲਿਆਉਣ ਲਈ ਭਾਰਤੀ ਨਾਗਰਿਕਾਂ ਦੀ ਵਾਪਸੀ ਲਈ ਆਪ੍ਰੇਸ਼ਨ ਅਜੇ ਸ਼ੁਰੂ ਕੀਤਾ ਜਾ ਰਿਹਾ ਹੈ।


COMMERCIAL BREAK
SCROLL TO CONTINUE READING

ਉਨ੍ਹਾਂ ਕਿਹਾ ਕਿ ਇਸ ਲਈ ਵਿਸ਼ੇਸ਼ ਚਾਰਟਰ ਉਡਾਣਾਂ ਤੇ ਹੋਰ ਪ੍ਰਬੰਧ ਕੀਤੇ ਜਾ ਰਹੇ ਹਨ। ਜੈਸ਼ੰਕਰ ਨੇ ਕਿਹਾ ਕਿ ਉਹ ਵਿਦੇਸ਼ਾਂ ਵਿੱਚ ਆਪਣੇ ਨਾਗਰਿਕਾਂ ਦੀ ਸੁਰੱਖਿਆ ਤੇ ਤੰਦਰੁਸਤੀ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਭਾਰਤ ਸਰਕਾਰ ਦੇ ਇਸ ਐਲਾਨ ਦੇ ਵਿਚਕਾਰ ਇਜ਼ਰਾਈਲ ਵਿੱਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਆਪ੍ਰੇਸ਼ਨ ਅਜੇ ਅੱਜ ਤੋਂ ਸ਼ੁਰੂ ਹੋਵੇਗਾ।


ਦੂਤਾਵਾਸ ਨੇ ਕਿਹਾ ਕਿ ਵਿਸ਼ੇਸ਼ ਉਡਾਣ ਲਈ ਰਜਿਸਟਰਡ ਭਾਰਤੀ ਨਾਗਰਿਕਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਦੂਤਾਵਾਸ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਰਕਾਰ ਨੇ ਯੁੱਧ ਖੇਤਰ ਵਿੱਚ ਫਸੇ ਭਾਰਤੀਆਂ ਨੂੰ ਬਚਾਉਣ ਲਈ ਮੁਹਿੰਮ ਚਲਾਈ ਹੈ।


ਭਾਰਤ ਨੇ ਪਹਿਲਾਂ ਆਪਣੇ ਨਾਗਰਿਕਾਂ ਨੂੰ ਯੁੱਧ ਖੇਤਰਾਂ, ਮਹਾਮਾਰੀ ਤੇ ਕੁਦਰਤੀ ਆਫ਼ਤਾਂ ਤੋਂ ਬਾਹਰ ਕੱਢਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ ਯੂਕ੍ਰੇਨ ਤੋਂ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਲਈ 'ਆਪ੍ਰੇਸ਼ਨ ਗੰਗਾ' ਸ਼ੁਰੂ ਕੀਤਾ ਸੀ। ਰੂਸੀ ਯੁੱਧ ਦੌਰਾਨ ਲਗਭਗ 20,000 ਲੋਕ ਯੂਕ੍ਰੇਨ ਵਿੱਚ ਫਸੇ ਹੋਏ ਸਨ, ਜਿਨ੍ਹਾਂ ਨੂੰ ਆਪ੍ਰੇਸ਼ਨ ਗੰਗਾ ਤਹਿਤ ਬਾਹਰ ਕੱਢਿਆ ਗਿਆ ਸੀ।


ਇਹ ਵੀ ਪੜ੍ਹੋ : Punjab News: 1 ਨਵੰਬਰ ਨੂੰ ਹੋ ਸਕਦੀ ਹੈ 'ਪੰਜਾਬ ਐਗਰੀਕਲਚਰਲ ਯੂਨੀਵਰਸਿਟੀ' 'ਚ ਖੁੱਲ੍ਹੀ ਬਹਿਸ!


ਇਜ਼ਰਾਈਲ ਵਿੱਚ ਲਗਭਗ 18,000 ਭਾਰਤੀ ਰਹਿ ਰਹੇ ਹਨ। ਸਰਕਾਰ ਨੇ ਮਦਦ ਲਈ ਫੋਨ ਨੰਬਰ ਜਾਰੀ ਕੀਤਾ ਹੈ। ਦਿੱਲੀ ਕੰਟਰੋਲ ਰੂਮ ਦੇ ਫੋਨ ਨੰਬਰ 18000118797, +91-11 23012113, +91-11-23014104, +91-11-23017905m +919968291988 ਹੈ। ਈਮੇਲ ceneroom@mea.gov.in ਹੈ।


ਇਸ ਤੋਂ ਤੇਲ ਅਵੀਵ ਵਿੱਚ ਭਾਰਤੀ ਸਫਾਰਤਖਾਨੇ ਨੇ 24 ਘੰਟੇ ਦੀ ਐਮਰਜੈਂਸੀ ਹੈਲਪਲਾਈਨ ਸਥਾਪਤ ਕੀਤੀ ਹੈ, ਜਿਸ ਨੂੰ ਫੋਨ ਨੰਬਰ +97235226748, +972-543278392 ਅਤੇ ਈਮੇਲ cons1.telaviv@mea.gov.in ਰਾਹੀਂ ਇਸਤੇਮਾਲ ਕੀਤਾ ਜਾ ਸਕਦਾ ਹੈ।


ਇਹ ਵੀ ਪੜ੍ਹੋ : Bihar Train Accident: ਬਿਹਾਰ 'ਚ ਟਰੇਨ ਦੀਆਂ 23 ਬੋਗੀਆਂ ਪਟੜੀ ਤੋਂ ਉਤਰੀਆਂ, 4 ਲੋਕਾਂ ਦੀ ਮੌਤ; 100 ਤੋਂ ਵੱਧ ਜ਼ਖਮੀ