Anju Love Story: ਪਾਕਿਸਤਾਨ ਨੇ ਅੰਜੂ ਦਾ ਇੱਕ ਸਾਲ ਲਈ ਵਧਾਇਆ ਵੀਜ਼ਾ; ਨਿਕਾਹ ਤੋਂ ਬਾਅਦ ਮਿਲੀ ਮਨਜ਼ੂਰੀ
Anju Love Story: ਸੋਸ਼ਲ ਮੀਡੀਆ ਉਤੇ ਦੋਸਤੀ ਹੋਣ ਮਗਰੋਂ ਭਾਰਤ ਤੋਂ ਪਾਕਿਸਤਾਨ ਜਾ ਕੇ ਨਿਕਾਹ ਕਰਵਾਉਣ ਵਾਲੀ ਅੰਜੂ ਦਾ ਪਾਕਿ ਇਮੀਗ੍ਰੇਸ਼ਨ ਨੇ ਇੱਕ ਸਾਲ ਲਈ ਵੀਜ਼ਾ ਵਧਾ ਦਿੱਤਾ ਹੈ।
Anju Love Story: ਪਾਕਿਸਤਾਨ ਦੇ ਇਮੀਗ੍ਰੇਸ਼ਨ ਦਫ਼ਤਰ ਨੇ ਆਪਣੀ ਫੇਸਬੁੱਕ ਦੋਸਤ ਨਾਲ ਵਿਆਹ ਕਰਨ ਲਈ ਜੁਲਾਈ ਵਿੱਚ ਭਾਰਤ ਤੋਂ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਜਾਣ ਵਾਲੀ ਭਾਰਤੀ ਔਰਤ ਅੰਜੂ ਦਾ ਵੀਜ਼ਾ ਵਧਾ ਦਿੱਤਾ ਹੈ। ਭਿਵੰਡੀ ਦੀ ਰਹਿਣ ਵਾਲੀ ਅੰਜੂ ਨਸਰੁੱਲਾ ਆਪਣੇ ਪ੍ਰੇਮੀ ਨਾਲ ਵਿਆਹ ਕਰਵਾਉਣ ਲਈ ਪਾਕਿਸਤਾਨ ਚਲੀ ਗਈ ਸੀ।
ਬਾਅਦ ਵਿੱਚ ਉਸਨੇ ਇੱਕ ਪਾਕਿਸਤਾਨੀ ਵਿਅਕਤੀ ਨਾਲ ਨਿਕਾਹ ਕਰਨ ਲਈ ਇਸਲਾਮ ਕਬੂਲ ਕਰ ਲਿਆ ਅਤੇ ਆਪਣਾ ਨਾਮ ਬਦਲ ਕੇ 'ਫਾਤਿਮਾ' ਰੱਖ ਲਿਆ। ਸੋਮਵਾਰ ਨੂੰ ਪਾਕਿਸਤਾਨ ਵਿੱਚ ਉਸ ਦੇ ਪਤੀ ਨੇ ਕਿਹਾ ਕਿ ਦੇਸ਼ ਦੇ ਇਮੀਗ੍ਰੇਸ਼ਨ ਵਿਭਾਗ ਦੇ ਅਧਿਕਾਰੀ ਉਸ ਦਾ ਵੀਜ਼ਾ ਇੱਕ ਸਾਲ ਹੋਰ ਵਧਾਉਣ ਲਈ ਸਹਿਮਤ ਹੋ ਗਏ ਹਨ।
ਅੰਜੂ ਤੋਂ ਫਾਤਿਮਾ ਤੱਕ ਇਸਲਾਮ ਕਬੂਲ ਕਰਨ ਵਾਲੀ ਔਰਤ ਦੇ ਪਾਕਿਸਤਾਨੀ ਪਤੀ ਨਸਰੁੱਲਾ ਨੇ ਮੰਗਲਵਾਰ ਨੂੰ ਇਹ ਖੁਲਾਸਾ ਕੀਤਾ। ਦੋਵਾਂ ਦਾ ਨਿਕਾਹ 25 ਜੁਲਾਈ ਨੂੰ ਹੋਇਆ ਸੀ। ਨਸਰੁੱਲਾ ਦਾ ਘਰ ਸੂਬੇ ਦੇ ਅੱਪਰ ਦੀਰ ਜ਼ਿਲ੍ਹੇ ਵਿੱਚ ਹੈ। ਦੋਵੇਂ 2019 'ਚ ਫੇਸਬੁੱਕ 'ਤੇ ਦੋਸਤ ਬਣ ਗਏ ਸਨ। ਨਸਰੁੱਲਾ ਨੇ ਦੱਸਿਆ ਕਿ ਅੰਜੂ ਦਾ ਵੀਜ਼ਾ ਪਹਿਲਾਂ 2 ਮਹੀਨੇ ਲਈ ਵਧਾਇਆ ਗਿਆ ਸੀ।
ਹੁਣ ਉਨ੍ਹਾਂ ਦੇ ਵਿਆਹ ਤੋਂ ਬਾਅਦ ਇਸ ਨੂੰ ਇੱਕ ਸਾਲ ਲਈ ਵਧਾ ਦਿੱਤਾ ਗਿਆ ਹੈ। ਅੰਜੂ ਦਾ ਅਸਲ ਇੱਕ ਮਹੀਨੇ ਦਾ ਵੀਜ਼ਾ 20 ਅਗਸਤ ਨੂੰ ਖਤਮ ਹੋਣਾ ਸੀ। ਨਸਰੁੱਲਾ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਨੂੰ ਸਬੰਧਤ ਦਸਤਾਵੇਜ਼ ਮੁਹੱਈਆ ਕਰਾਉਣ ਤੋਂ ਬਾਅਦ ਬੇਗਮ ਦਾ ਵੀਜ਼ਾ ਇੱਕ ਸਾਲ ਲਈ ਵਧਾ ਦਿੱਤਾ ਗਿਆ ਹੈ। ਪਾਕਿਸਤਾਨ ਦੀਆਂ ਸਾਰੀਆਂ ਸੰਸਥਾਵਾਂ ਸਾਡੇ ਨਾਲ ਪੂਰਾ ਸਹਿਯੋਗ ਕਰ ਰਹੀਆਂ ਹਨ।
ਇਹ ਵੀ ਪੜ੍ਹੋ : Punjab Governor News: ਰਾਜਪਾਲ ਨੇ ਅਧਿਕਾਰੀਆਂ ਦੇ ਦਿੱਲੀ ਦੌਰੇ ਦੌਰਾਨ ਹਵਾਈ ਯਾਤਰਾ ਤੇ ਸਟਾਰ ਹੋਟਲਾਂ 'ਚ ਠਹਿਰਨ 'ਤੇ ਲਾਈ ਪਾਬੰਦੀ
ਦੱਸ ਦੇਈਏ ਕਿ ਪਿਛਲੇ ਮਹੀਨੇ ਇੱਕ ਰੀਅਲ ਅਸਟੇਟ ਕੰਪਨੀ ਨੇ ਦੋਵਾਂ ਨੂੰ ਖੈਬਰ ਪਖਤੂਨਖਵਾ ਵਿੱਚ ਜ਼ਮੀਨ ਦਾ ਇੱਕ ਪਲਾਟ ਗਿਫਟ ਕੀਤਾ ਸੀ। ਉਸ ਨੂੰ ਚੈੱਕ ਵੀ ਦਿੱਤਾ ਗਿਆ। ਉੱਤਰ ਪ੍ਰਦੇਸ਼ ਦੇ ਪਿੰਡ ਕੈਲੋਰ ਵਿੱਚ ਜਨਮੀ ਅਤੇ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੀ ਵਸਨੀਕ ਅੰਜੂ ਵਾਹਗਾ-ਅਟਾਰੀ ਸਰਹੱਦ ਰਾਹੀਂ ਕਾਨੂੰਨੀ ਦਸਤਾਵੇਜ਼ ਲੈ ਕੇ ਪਾਕਿਸਤਾਨ ਗਈ ਸੀ। ਉਸ ਨੂੰ 30 ਦਿਨਾਂ ਦਾ ਵੀਜ਼ਾ ਦਿੱਤਾ ਗਿਆ ਸੀ। ਅੰਜੂ ਦਾ ਵਿਆਹ ਰਾਜਸਥਾਨ ਦੇ ਰਹਿਣ ਵਾਲੇ ਅਰਵਿੰਦ ਨਾਲ ਹੋਇਆ ਸੀ। ਉਨ੍ਹਾਂ ਦੀ ਇੱਕ 15 ਸਾਲ ਦੀ ਬੇਟੀ ਅਤੇ ਇੱਕ ਛੇ ਸਾਲ ਦਾ ਬੇਟਾ ਹੈ।
ਇਹ ਵੀ ਪੜ੍ਹੋ : Punjab School Holiday Fake News: ਪੰਜਾਬ 'ਚ ਭਲਕੇ ਸਾਰੇ ਸਕੂਲਾਂ 'ਚ ਛੁੱਟੀ ਦੇ ਐਲਾਨ ਦੀ ਫੇਕ ਖ਼ਬਰ ਤੇਜ਼ੀ ਨਾਲ ਹੋ ਰਹੀ ਵਾਇਰਲ