India-Canada News: ਭਾਰਤ ਤੇ ਕੈਨੇਡਾ ਵਿਚਾਲੇ ਚੱਲ ਰਹੇ ਵਿਵਾਦ ਵਿਚਾਲੇ ਪਾਕਿਸਤਾਨ ਨੇ ਦਿੱਤਾ ਵੱਡਾ ਬਿਆਨ
India-Canada News: ਭਾਰਤ ਤੇ ਕੈਨੇਡਾ ਵਿਚਾਲੇ ਸਿਆਸੀ ਤਲਖ਼ੀ ਦਰਮਿਆਨ ਪਾਕਿਸਤਾਨ ਵੀ ਕੁੱਦ ਪਿਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਭਾਰਤ ਉਤੇ ਦੂਸ਼ਣਬਾਜ਼ੀ ਕੀਤੀ ਹੈ।
India-Canada News: ਭਾਰਤ ਤੇ ਕੈਨੇਡਾ ਵਿਚਾਲੇ ਸਿਆਸੀ ਤਲਖ਼ੀ ਦਰਮਿਆਨ ਪਾਕਿਸਤਾਨ ਵੀ ਕੁੱਦ ਪਿਆ ਹੈ। ਅੱਤਵਾਦ ਦੀ ਪੁਸ਼ਤਪਨਾਹੀ ਕਰਨ ਵਾਲੇ ਪਾਕਿਸਤਾਨ ਨੇ ਕਿਹਾ ਕਿ ਭਾਰਤ ਵੱਲੋਂ ਕੈਨੇਡਾ ਦੀ ਧਰਤੀ 'ਤੇ ਸਿੱਖ ਕਾਰਕੁੰਨ ਦੀ ਕਥਿਤ ਤੌਰ 'ਤੇ ਕੀਤੀ ਗਈ ਹੱਤਿਆ ਅੰਤਰਰਾਸ਼ਟਰੀ ਕਾਨੂੰਨ ਤੇ ਰਾਜ ਦੀ ਪ੍ਰਭੂਸੱਤਾ ਦੇ ਸੰਯੁਕਤ ਰਾਸ਼ਟਰ ਦੇ ਸਿਧਾਂਤ ਦੀ ਉਲੰਘਣਾ ਹੈ।
ਭਾਰਤ ਕੈਨੇਡਾ ਵਿਵਾਦ ਦਾ ਫਾਇਦਾ ਚੁੱਕਣ ਦੇ ਮਕਸਦ ਨਾਲ ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਏਜੰਸੀ ਦੀ ਦੱਖਣੀ ਏਸ਼ੀਆ ਵਿੱਚ ਅਗ਼ਵਾ ਅਤੇ ਹੱਤਿਆਵਾਂ ਵਰਗੀਆਂ ਵਾਰਦਾਤਾਂ ਵਿੱਚ ਸ਼ਮੂਲੀਅਤ ਰਹੀ ਹੈ। ਹਰਦੀਪ ਸਿੰਘ ਨਿੱਝਰ ਦੇ ਕਤਲ ਸਬੰਧੀ ਪਾਕਿਸਤਾਨ ਨੇ ਕਿਹਾ ਹੈ ਕਿ ਭਾਰਤ ਦੇ ਬਾਹਰੀ ਖੇਤਰੀ ਕਤਲਾਂ ਦਾ ਨੈਟਵਰਕ ਹੁਣ ਗਲੋਬਲ ਪੱਧਰੀ ਹੋ ਗਿਆ ਹੈ।
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮੁਮਤਾਜ਼ ਜ਼ੇਹਰਾ ਬਲੋਚ ਨੇ ਕਿਹਾ ਕਿ ਇਹ ਗੈਰ ਜ਼ਿੰਮੇਵਾਰਾਨਾ ਕਾਰਵਾਈ ਅੰਤਰਰਾਸ਼ਟਰੀ ਭਾਈਵਾਲ ਵਜੋਂ ਭਾਰਤ ਦੀ ਭਰੋਸੇਯੋਗਤਾ ਤੇ ਵਿਸ਼ਵਵਿਆਪੀ ਜ਼ਿੰਮੇਵਾਰੀਆਂ ਨੂੰ ਵਧਾਉਣ ਦੇ ਦਾਅਵਿਆਂ ਉਤੇ ਸਵਾਲ ਉਠਾਉਂਦੀ ਹੈ।
ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਦਸੰਬਰ ਵਿੱਚ, ਪਾਕਿਸਤਾਨ ਨੇ ਜੂਨ 2021 ਦੇ ਲਾਹੌਰ ਹਮਲੇ ਵਿੱਚ ਭਾਰਤ ਦੀ ਸ਼ਮੂਲੀਅਤ ਦੇ ਠੋਸ ਅਤੇ ਅਟੱਲ ਸਬੂਤ ਪ੍ਰਦਾਨ ਕਰਨ ਵਾਲਾ ਇੱਕ ਵਿਆਪਕ ਡੋਜ਼ੀਅਰ ਜਾਰੀ ਕੀਤਾ। ਇਹ ਹਮਲਾ ਭਾਰਤੀ ਖੁਫੀਆ ਏਜੰਸੀ ਦੁਆਰਾ ਯੋਜਨਾਬੱਧ ਅਤੇ ਅੰਜਾਮ ਦਿੱਤਾ ਗਿਆ ਸੀ। 2016 ਵਿੱਚ, ਇੱਕ ਉੱਚ ਦਰਜੇ ਦੇ ਭਾਰਤੀ ਫੌਜੀ ਅਧਿਕਾਰੀ ਨੇ ਪਾਕਿਸਤਾਨ ਵਿੱਚ ਅੱਤਵਾਦ ਅਤੇ ਭੰਨਤੋੜ ਕਰਨ, ਵਿੱਤੀ ਸਹਾਇਤਾ ਦੇਣ ਤੇ ਅੰਜ਼ਾਮ ਦੇਣ ਵਿੱਚ ਆਪਣੀ ਸ਼ਮੂਲੀਅਤ ਕਬੂਲ ਕੀਤੀ ਸੀ।
ਇਹ ਵੀ ਪੜ੍ਹੋ : Canada News: 'ਗੁਰਪਤਵੰਤ ਸਿੰਘ ਪੰਨੂ ਨੇ ਹਿੰਦੂ-ਕੈਨੇਡੀਅਨਾਂ ਨੂੰ ਕੈਨੇਡਾ ਛੱਡ ਕੇ ਭਾਰਤ ਜਾਣ ਲਈ ਕਿਹਾ', ਕੈਨੇਡੀਅਨ ਐਮਪੀ ਚੰਦਰ ਆਰੀਆ ਦਾ ਬਿਆਨ
ਭਾਰਤ ਵੱਲੋਂ ਕੈਨੇਡਾ ਦੀ ਧਰਤੀ 'ਤੇ ਕੈਨੇਡੀਅਨ ਨਾਗਰਿਕ ਦੀ ਹੱਤਿਆ ਅੰਤਰਰਾਸ਼ਟਰੀ ਕਾਨੂੰਨ ਅਤੇ ਰਾਜ ਦੀ ਪ੍ਰਭੂਸੱਤਾ ਦੇ ਸੰਯੁਕਤ ਰਾਸ਼ਟਰ ਦੇ ਸਿਧਾਂਤ ਦੀ ਸਪੱਸ਼ਟ ਉਲੰਘਣਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਵਿਦੇਸ਼ ਸਕੱਤਰ ਸਾਇਰਸ ਕਾਜ਼ੀ ਨੇ ਕਿਹਾ ਸੀ ਕਿ ਇਸਲਾਮਾਬਾਦ ਕੈਨੇਡਾ ਦੇ ਇਸ ਦੋਸ਼ ਤੋਂ 'ਹੈਰਾਨ' ਨਹੀਂ ਹੈ।
ਇਹ ਵੀ ਪੜ੍ਹੋ : India-Canada news: ਕੈਨੇਡਾ ਤੋਂ ਭਾਰਤ ਆਉਣ ਵਾਲਿਆਂ ਨੂੰ ਨਹੀਂ ਮਿਲੇਗਾ ਵੀਜ਼ਾ, ਭਾਰਤ ਸਕਰਾਰ ਨੇ ਲਗਾਈ ਰੋਕ