Pakistan's Imran Khan Arrested News in Punjabi: ਜਿੱਥੇ ਪਾਕਿਸਤਾਨ ਪਿਛਲੇ ਕਈ ਸਮੇਂ ਤੋਂ ਆਪਣੀ ਵਿੱਤੀ ਹਾਲਾਤਾਂ ਕਰਕੇ ਸੁਰਖੀਆਂ 'ਚ ਬਣਿਆ ਹੋਇਆ ਹੈ ਉੱਥੇ ਇੱਕ ਹੋਰ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਸਲਾਮਾਬਾਦ ਹਾਈ ਕੋਰਟ ਦੇ ਬਾਹਰ ਤੋਂ ਹੀ ਗ੍ਰਿਫਤਾਰ (Imran Khan arrest news) ਕਰ ਲਿਆ ਗਿਆ ਹੈ।  


COMMERCIAL BREAK
SCROLL TO CONTINUE READING

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਗ੍ਰਿਫਤਾਰ ਕਰ ਦੇਣ ਦੀ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ ਕਿਉਂਕਿ ਮਿਲੀ ਜਾਣਕਾਰੀ ਦੇ ਮੁਤਾਬਕ ਉਸਨੂੰ ਪਾਕਿਸਤਾਨ ਰੇਂਜਰਾਂ ਵੱਲੋਂ ਗ੍ਰਿਫਤਾਰ (Imran Khan arrest news) ਕੀਤਾ ਗਿਆ ਹੈ। 


ਇਨ੍ਹਾਂ ਹੀ ਨਹੀਂ ਬਲਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਚੇਅਰਮੈਨ ਇਮਰਾਨ ਖ਼ਾਨ ਨੂੰ ਇਸਲਾਮਾਬਾਦ ਹਾਈ ਕੋਰਟ ਦੇ ਬਾਹਰੋਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ। 


ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਵਕੀਲ ਫੈਜ਼ਲ ਚੌਧਰੀ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ। ਦੂਜੇ ਪਾਸੇ ਪੀਟੀਆਈ ਆਗੂ ਮੁਸਰਤ ਚੀਮਾ ਵੱਲੋਂ ਇੱਕ ਵੀਡੀਓ ਸੰਦੇਸ਼ ਰਾਹੀਂ ਕਿਹਾ ਗਿਆ ਹੈ ਕਿ ਉਹ ਇਮਰਾਨ ਖਾਨ ਨੂੰ ਮਾਰ ਰਹੇ ਹਨ ਤੇ ਉਨ੍ਹਾਂ ਇਮਰਾਨ ਖਾਨ ਨਾਲ ਕੁਝ ਕੀਤਾ ਹੈ। 


ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਇਲਾਕੇ 'ਚ ਤਣਾਅ ਦਾ ਮਾਹੌਲ ਹੈ ਅਤੇ ਅਦਾਲਤ ਦੇ ਬਾਹਰ ਵੱਡੀ ਗਿਣਤੀ 'ਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਕੁਝ ਰਿਪੋਰਟਾਂ ਦਾ ਇਹ ਵੀ ਕਹਿਣਾ ਹੈ ਕਿ ਇਮਰਾਨ ਖਾਨ ਦੇ ਵਕੀਲ ਅਤੇ ਸਮਰਥਕਾਂ ਦੀ ਵੀ ਕੁੱਟਮਾਰ ਕੀਤੀ ਗਈ ਹੈ। 


ਇਹ ਵੀ ਪੜ੍ਹੋ: Amritsar Blast News: ਅੱਤਵਾਦੀਆਂ ਨਾਲ ਜੁੜੇ ਅੰਮ੍ਰਿਤਸਰ ਧਮਾਕੇ ਦੇ ਤਾਰ ? NIA ਤੋਂ ਬਾਅਦ ਪਹੁੰਚੀ NSG ਟੀਮ


ਤੁਹਾਨੂੰ ਦੱਸ ਦਈਏ ਕਿ ਤਾਜ਼ਾ ਘਟਨਾਕ੍ਰਮ ਵਿੱਚ, ਪਾਕਿਸਤਾਨੀ ਫੌਜ ਵੱਲੋਂ ਸੋਮਵਾਰ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਬਿਨਾਂ ਕਿਸੇ ਸਬੂਤ ਦੇ ਇੱਕ ਸੇਵਾਮੁਕਤ ਆਈਐਸਆਈ ਅਧਿਕਾਰੀ 'ਤੇ 'ਬਹੁਤ ਹੀ ਗੈਰ-ਜ਼ਿੰਮੇਵਾਰਾਨਾ ਅਤੇ ਬੇਬੁਨਿਆਦ' ਦੋਸ਼ ਲਗਾਉਣ ਲਈ ਨਿੰਦਾ ਕੀਤੀ ਗਈ ਸੀ। ਇਸ ਤੋਂ ਇੱਕ ਦਿਨ ਬਾਅਦ ਹੀ ਗ੍ਰਿਫਤਾਰੀ ਦੀ ਖਬਰ ਸਾਹਮਣੇ ਆਈ ਹੈ। 


ਹਾਲਾਂਕਿ ਗ੍ਰਿਫਤਾਰੀ ਬਾਰੇ ਕੋਈ ਰਸਮੀ ਬਿਆਨ ਸਾਹਮਣੇ ਨਹੀਂ ਆਇਆ ਹੈ। ਇਸ ਫੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ.ਐੱਸ.ਪੀ.ਆਰ.) ਦੇ ਸਖਤ ਸ਼ਬਦਾਂ ਵਾਲੇ ਬਿਆਨ ਵਿੱਚ ਇਹ ਵੀ ਕਿਹਾ ਸੀ ਕਿ ਖਾਨ ਦੇ "ਮਨਘੜਤ ਅਤੇ ਗਲਤ ਇਲਜ਼ਾਮ ਬਹੁਤ ਮੰਦਭਾਗੇ, ਨਿੰਦਣਯੋਗ ਅਤੇ ਅਸਵੀਕਾਰਨਯੋਗ ਹਨ"। 


ਇਹ ਵੀ ਪੜ੍ਹੋ: Jalandhar Lok Sabha Bypoll: ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਪੰਜਾਬ ਪੁਲਿਸ ਨੇ ਸੂਬੇ ਭਰ 'ਚ ਵਧਾਈ ਸੁਰੱਖਿਆ


(For more news apart from Pakistan's Imran Khan Arrested News in Punjabi, stay tuned to Zee PHH)