Flight Delayed News: ਆਮ ਤੌਰ ਉਤੇ ਅਸੀਂ ਧੁੰਦ ਜਾਂ ਹੋਰ ਤਕਨੀਕੀ ਖ਼ਰਾਬੀ ਕਾਰਨ ਉਡਾਨਾਂ ਵਿੱਚ ਦੇਰੀ ਦੀਆਂ ਖ਼ਬਰਾਂ ਪੜ੍ਹਦੇ ਰਹੇ ਹਾਂ ਪਰ ਚੀਨ ਵਿੱਚ ਇੱਕ ਸਖ਼ਸ਼ ਦੇ ਅੰਧਵਿਸ਼ਵਾਸ ਕਾਰਨ ਨਾ ਸਿਰਫ਼ ਉਡਾਣ ਵਿੱਚ ਦੇਰੀ ਹੋਈ ਬਲਕਿ ਸਟਾਫ ਦੀ ਚੌਕਸੀ ਕਾਰਨ ਵੱਡਾ ਹਾਦਸਾ ਵੀ ਟਲ ਗਿਆ। ਦਰਅਸਲ ਇੱਕ ਯਾਤਰੀ ਨੇ ਆਪਣੇ ਵਹਿਮ ਕਾਰਨ ਜਹਾਜ਼ ਦੇ ਇੰਜਣ ਵਿੱਚ ਇੱਕ ਅਜਿਹੀ ਚੀਜ਼ ਸੁੱਟੀ ਜਿਸ ਨੂੰ ਲੱਭਣ ਲਈ ਜਹਾਜ਼ ਦੇ ਸਟਾਫ ਨੂੰ ਲਗਭਗ 4 ਘੰਟੇ ਲੱਗ ਗਏ।


ਅਜੀਬੋ-ਗਰੀਬ ਘਟਨਾ ਕਾਰਨ ਯਾਤਰੀ ਹੋਏ ਪਰੇਸ਼ਾਨ


COMMERCIAL BREAK
SCROLL TO CONTINUE READING

ਸਾਨਿਆ ਤੋਂ ਬੀਜਿੰਗ ਜਾਣ ਵਾਲੀ ਚਾਈਨਾ ਸਾਊਦਰਨ ਏਅਰਲਾਈਨਜ਼ (China Southern Airlines) ਦੀ ਉਡਾਣ ਵਿੱਚ ਦੇਰੀ ਕਾਰਨ ਲੋਕ ਕਾਫੀ ਖੱਜਲ-ਖੁਆਰ ਹੋਏ। ਦਰਅਸਲ ਚਾਈਨਾ ਸਾਊਦਰਨ ਏਅਰਲਾਈਨਜ਼ (China Southern Airlines) ਨੇ ਸਵੇਰੇ 10 ਵਜੇ ਉਡਾਣ ਭਰਨੀ ਸੀ ਪਰ ਇਕ ਅਜੀਬ ਘਟਨਾ ਕਾਰਨ ਯਾਤਰੀਆਂ ਨੂੰ ਚਾਰ ਘੰਟੇ ਇੰਤਜ਼ਾਰ ਕਰਨਾ ਪਿਆ। ਇੱਕ ਯਾਤਰੀ ਨੇ ਹਵਾਈ ਜਹਾਜ਼ ਦੇ ਇੰਜਣ ਵਿੱਚ ਸਿੱਕਾ ਸੁੱਟ ((Passenger Coin Throw)) ਦਿੱਤਾ ਸੀ।
ਦਰਅਸਲ, ਚੀਨ ਵਿੱਚ ਇੱਕ ਪ੍ਰਾਚੀਨ ਪਰੰਪਰਾ ਹੈ ਕਿ ਸਿੱਕਾ ਸੁੱਟਣ ((Passenger Coin Throw)) ਨਾਲ ਚੰਗੀ ਕਿਸਮਤ ਮਿਲਦੀ ਹੈ। ਇਸ ਪਰੰਪਰਾ ਨੂੰ ਅਪਣਾਉਂਦੇ ਹੋਏ ਜਹਾਜ਼ 'ਚ ਸਵਾਰ ਹੋਣ ਤੋਂ ਪਹਿਲਾਂ ਵਿਅਕਤੀ ਨੇ ਅਜਿਹਾ ਸਿੱਕਾ ਸੁੱਟਿਆ (Passenger Coin Throw) ਕਿ ਇਹ ਸਿੱਧਾ ਜਹਾਜ਼ ਦੇ ਇੰਜਣ 'ਚ ਜਾ ਵੜਿਆ, ਜਿਸ ਨਾਲ ਜਹਾਜ਼ 'ਚ ਖਰਾਬੀ ਆ ਗਈ।


ਯਾਤਰੀ ਨੇ ਹਵਾਈ ਜਹਾਜ਼ ਦੇ ਇੰਜਣ 'ਚ ਸੁੱਟਿਆ ਸਿੱਕਾ


ਮੀਡੀਆ ਰਿਪੋਰਟਾਂ ਮੁਤਾਬਕ ਦੇਰੀ ਦਾ ਕਾਰਨ ਲੰਬੀ ਉਡੀਕ ਤੋਂ ਬਾਅਦ ਪਤਾ ਚੱਲਿਆ । ਘਟਨਾ ਦੀ ਇੱਕ ਵੀਡੀਓ ਮੁਤਾਬਕ ਇੱਕ ਫਲਾਈਟ ਅਟੈਂਡੈਂਟ ਨੂੰ ਜਹਾਜ਼ ਦੇ ਇੰਜਣ ਵਿੱਚ ਸਿੱਕਾ ਸੁੱਟਣ (Passenger Coin Throw) ਵਾਲੇ ਯਾਤਰੀ ਤੋਂ ਪੁੱਛਗਿੱਛ ਕਰਦੇ ਹੋਏ ਦੇਖਿਆ ਗਿਆ। ਯਾਤਰੀ ਦੇ ਇਸ ਵਹਿਮ ਕਾਰਨ ਹੋਰ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਫਲਾਈਟ ਸਥਾਨਕ ਸਮੇਂ ਅਨੁਸਾਰ ਦੁਪਹਿਰ 2:16 ਵਜੇ ਤੱਕ ਰਵਾਨਾ ਨਹੀਂ ਹੋਈ। ਹਾਲਾਂਕਿ ਜਾਂਚ ਦੌਰਾਨ ਸੁਰੱਖਿਆ ਕਰਮਚਾਰੀਆਂ ਨੂੰ ਸਿੱਕਾ ਮਿਲਿਆ। ਉਸ ਨੇ ਸਿੱਕਿਆਂ ਦੀ ਗਿਣਤੀ ਦਾ ਖੁਲਾਸਾ ਨਹੀਂ ਕੀਤਾ।


ਏਅਰਲਾਈਨਜ਼ ਨੇ ਦਿੱਤੀ ਚਿਤਾਵਨੀ


ਚਾਈਨਾ ਸਾਊਦਰਨ ਏਅਰਲਾਈਨਜ਼ (China Southern Airlines) ਨੇ ਇਸ ਘਟਨਾ 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਇਸ ਘਟਨਾ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਗਲਤ ਰਵੱਈਆ ਦੱਸਿਆ ਹੈ। ਏਅਰਲਾਈਨ ਨੇ ਹਵਾਈ ਜਹਾਜ਼ਾਂ 'ਤੇ ਵਸਤੂਆਂ ਸੁੱਟਣ ਦੇ ਮਾਮਲਿਆਂ 'ਚ ਕਿਹਾ ਕਿ ਇਹ ਹਵਾਬਾਜ਼ੀ ਸੁਰੱਖਿਆ ਲਈ ਗੰਭੀਰ ਖ਼ਤਰਾ ਹੈ। ਦੋਸ਼ੀਆਂ ਨੂੰ ਇਸ ਦੀ ਸਜ਼ਾ ਮਿਲੇਗੀ।


ਤਿੰਨ ਸਾਲ ਪਹਿਲਾਂ ਵੀ ਅਜਿਹੀ ਹੀ ਘਟਨਾ ਵਾਪਰੀ ਸੀ


2021 ਵਿੱਚ ਚੀਨ ਵਿੱਚ ਅਜਿਹੀ ਹੀ ਇੱਕ ਘਟਨਾ ਕਾਰਨ ਫਲਾਈਟ ਰੱਦ ਕਰ ਦਿੱਤੀ ਗਈ ਸੀ। ਇਸ ਫਲਾਈਟ 'ਚ ਕਰੀਬ 148 ਯਾਤਰੀ ਸ਼ਾਮਲ ਸਨ, ਜੋ ਵੇਫੇਂਗ ਤੋਂ ਹਾਈਕੋਊ ਜਾ ਰਹੀ ਸੀ। ਉਡਾਣ ਭਰਨ ਤੋਂ ਪਹਿਲਾਂ ਵੈਂਗ ਨਾਂ ਦੇ ਯਾਤਰੀ ਨੇ ਸਿੱਕੇ ਨੂੰ ਲਾਲ ਕਾਗਜ਼ 'ਚ ਲਪੇਟ ਕੇ ਜਹਾਜ਼ ਦੇ ਇੰਜਣ 'ਚ ਸੁੱਟ (Passenger Coin Throw) ਦਿੱਤਾ। ਟੇਕ-ਆਫ ਤੋਂ ਠੀਕ ਪਹਿਲਾਂ ਹਵਾਈ ਅੱਡੇ ਦੇ ਕਰਮਚਾਰੀਆਂ ਨੇ ਰਨਵੇ 'ਤੇ ਕੁਝ ਸਿੱਕੇ ਦੇਖੇ, ਜਿਸ ਤੋਂ ਬਾਅਦ ਉਨ੍ਹਾਂ ਨੇ ਕੈਬਿਨ ਕਰੂ ਨੂੰ ਸੂਚਿਤ ਕੀਤਾ। ਇਸ ਘਟਨਾ ਕਾਰਨ ਫਲਾਈਟ ਨੂੰ ਰੱਦ ਕਰਨ ਦਾ ਹੁਕਮ ਦਿੱਤਾ ਗਿਆ।


ਇਹ ਵੀ ਪੜ੍ਹੋ : HC On Farmer Protest: ਹਾਈਕੋਰਟ ਨੇ ਕਿਸਾਨਾਂ ਨੂੰ ਲਗਾਈ ਫਟਕਾਰ, ਕਿਸਾਨਾਂ ਆਗੂ ਨੂੰ ਗ੍ਰਿਫ਼ਤਾਰ ਕਰ ਚੇਨਈ ਭੇਜਿਆ ਜਾਵੇ...