Greek Lesbian Same-Sex Marriage: ਗ੍ਰੀਸ `ਚ ਪਹਿਲਾਂ ਸਮਲਿੰਗੀ ਵਿਆਹ; ਅਦਾਕਾਰਾ ਬੇਜ਼ੀਕੀ ਤੇ ਡੈਨਾਈ ਨੇ ਕੀਤੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ

Greek Lesbian Same-Sex Marriage: ਸਮਲਿੰਗੀ ਵਿਆਹ ਨੂੰ ਮਾਨਤਾ ਦੇਣ ਲਈ ਗ੍ਰੀਸ ਦੀ ਸੰਸਦ ਵਿੱਚ ਬਿੱਲ ਪੇਸ਼ ਕੀਤਾ ਗਿਆ ਸੀ। ਬਿੱਲ ਦੇ ਸਮਰਥਨ `ਚ 176 ਵੋਟਾਂ ਪਈਆਂ। 76 ਸੰਸਦ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ। ਦੋ ਸੰਸਦ ਮੈਂਬਰ ਵੋਟਿੰਗ ਤੋਂ ਦੂਰ ਰਹੇ। ਜਦੋਂ ਕਿ ਵੋਟਿੰਗ ਦੌਰਾਨ 46 ਸੰਸਦ ਮੈਂਬਰ ਸੰਸਦ ਵਿੱਚ ਮੌਜੂਦ ਨਹੀਂ ਸਨ।

ਰਵਿੰਦਰ ਸਿੰਘ Mar 11, 2024, 11:41 AM IST
1/7

Greek Lesbian Same-Sex Marriage

ਜਦੋਂ ਡੈਨਾਈ ਤੇ ਅਦਾਕਾਰਾ ਬੇਜ਼ੀਕੀ ਨੇ ਭਾਵੁਕ ਹੁੰਦੇ ਕਿਹਾ ਪਿਆਰ ਦੀ ਹੋਈ ਜਿੱਤ..ਤਾੜੀਆਂ ਨਾਲ ਗੂੰਜਿਆ ਹਾਲ

2/7

Greece Same Sex Marriage

ਡੈਨਾਈ ਡੇਲੀਜਾਰਜਿਸ ਤੇ ਅਲੈਕਸੀਆ ਬੇਜ਼ੀਕੀ ਗ੍ਰੀਸ 'ਚ ਸਮਲਿੰਗ ਵਿਆਹ ਕਰਵਾਉਣ ਵਾਲਾ ਪਹਿਲਾਂ ਜੋੜਾ ਬਣਿਆ

3/7

Deligeorges threat

ਜੋੜੇ ਨੂੰ ਧਮਕੀਆਂ ਮਿਲਣ ਮਗਰੋਂ ਪਿਛਲੇ ਹਫ਼ਤੇ ਪੁਲਿਸ ਦੀ ਨਿਗਰਾਨੀ 'ਚ ਏਥਨਜ਼ ਵਿੱਚ ਪਹਿਲਾ ਸਮਲਿੰਗੀ ਵਿਆਹ ਹੋਇਆ।

4/7

Marriage Programme

ਏਥਨਜ਼ ਦੇ ਮੇਅਰ ਹੈਰਿਸ ਡੌਕਸ ਨੇ ਕੇਂਦਰੀ ਏਥਨਜ਼ ਵਿੱਚ ਇੱਕ ਸਾਦੇ ਸਮਾਰੋਹ ਵਿੱਚ ਜੋੜੇ ਦਾ ਵਿਆਹ ਕਰਵਾਇਆ, ਜਿਸ ਵਿੱਚ ਦੋਸਤਾਂ ਅਤੇ ਰਿਸ਼ਤੇਦਾਰਾਂ ਨੇ ਸ਼ਿਰਕਤ ਕੀਤੀ। ਵਿਆਹ ਦੇ ਪਲਾਂ ਦੌਰਾਨ ਇੱਕ ਸਰਕਾਰੀ ਇਮਾਰਤ ਦਾ ਕਮਰਾ ਤਾੜੀਆਂ ਨਾਲ ਗੂੰਜ ਉੱਠਿਆ ਜਦੋਂ ਜੋੜੇ ਨੇ ਵਿਆਹ ਦੀਆਂ ਦੀਆਂ ਰਸਮਾਂ ਮਗਰੋਂ ਇੱਕ ਦੂਜੇ ਨੂੰ ਗਲੇ ਲਗਾਇਆ। ਡੈਨਾਈ ਡੇਲੀਜਾਰਜਿਸ ਕਾਫੀ ਭਾਵੁਕ ਹੋ ਗਈ।

5/7

Marriage Propose

ਡੈਨਾਈ ਡੇਲੀਜਾਰਜਿਸ ਨੇ 2022 'ਚ ਬੇਜ਼ੀਕੀ ਨੂੰ ਵਿਆਹ ਕਰਵਾਉਣ ਲਈ ਪੇਸ਼ਕਸ਼ ਦਿੱਤੀ ਸੀ ਪਰ ਉਦੋਂ ਸਮਲਿੰਗੀ ਵਿਆਹ ਕਰਵਾਉਣ ਉਤੇ ਪਾਬੰਦੀ ਸੀ।

6/7

Same Sex Marriage Bill Passed

ਫਰਵਰੀ ਵਿੱਚ ਗ੍ਰੀਸ ਸੰਸਦ 'ਚ ਸਮਲਿੰਗੀ ਜੋੜਿਆਂ ਦੇ ਵਿਆਹ ਨੂੰ ਮਨਜ਼ੂਰੀ ਦੇਣ ਵਾਲਾ ਇਤਿਹਾਸਕ ਬਿੱਲ ਪਾਸ ਹੋਇਆ ਸੀ।

7/7

Greece Won Football Championship

ਡੈਨਾਈ ਡੇਲੀਜਾਰਜਿਸ ਨੇ ਕਿਹਾ ਕਿ 2004 ਵਿੱਚ ਯੂਰਪੀ ਫੁੱਟਬਾਲ ਚੈਂਪੀਅਨਸ਼ਿਪ ਵਿੱਚ ਗ੍ਰੀਸ ਦੀ ਜਿੱਤ ਤੋਂ ਬਾਅਦ ਇੰਨਾ ਚੰਗਾ ਮਹਿਸੂਸ ਕੀਤਾ ਹੈ।

ZEENEWS TRENDING STORIES

By continuing to use the site, you agree to the use of cookies. You can find out more by Tapping this link