ਮੰਦਭਾਗੀ ਖ਼ਬਰ! ਮੋਗਾ ਦੇ ਮਸ਼ਹੂਰ ਕਬੱਡੀ ਖਿਡਾਰੀ ਦੀ ਕੈਨੇਡਾ ‘ਚ ਮੌਤ
ਜਿਵੇਂ ਹੀ ਅਮਰੀ ਦੀ ਮੌਤ ਦੀ ਦੁੱਖਦਾਈ ਖ਼ਬਰ ਪਿੰਡ ਵਾਸੀਆਂ ਨੂੰ ਮਿਲੀ ਤਾਂ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।
Punjab Kabaddi Player Amri Death in Canada news: ਕੈਨੇਡਾ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਮੋਗਾ ਦੇ ਪਿੰਡ ਪੱਤੋ ਦੇ ਮਸ਼ਹੂਰ ਕਬੱਡੀ ਖਿਡਾਰੀ ਅਮਰੀ ਦੀ ਕੈਨੇਡਾ ਵਿਚ ਮੌਤ ਹੋ ਗਈ।
ਦੱਸਣਯੋਗ ਹੈ ਕਿ ਅਮਰੀ ਨਾਮ ਦਾ ਇਹ ਕਬੱਡੀ ਖਿਡਾਰੀ ਮੋਗਾ ਦੇ ਪਿੰਡ ਪੱਤੋ ਦਾ ਰਹਿਣ ਵਾਲਾ ਸੀ ਅਤੇ ਉਹ ਆਪਣੇ ਖੇਡ ਲਈ ਬਹੁਤ ਪ੍ਰਸਿੱਧ ਸੀ। ਜ਼ਿਕਰਯੋਗ ਹੈ ਕਿ ਅਮਰੀ ਇੱਕ ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਅਮਰੀ ਦੀ ਮੌਤ ਦੀ ਦੁੱਖਦਾਈ ਖ਼ਬਰ ਪਿੰਡ ਵਾਸੀਆਂ ਨੂੰ ਮਿਲੀ ਤਾਂ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਫਿਲਹਾਲ ਹੁਣ ਤੱਕ ਮੌਤ ਦਾ ਕਾਰਨਾ ਨਹੀਂ ਪਤਾ ਲੱਗ ਪਾਇਆ ਹੈ।
ਇਹ ਵੀ ਪੜ੍ਹੋ: Punjab School Winter Holidays 2023: ਪੰਜਾਬ ਸਰਕਾਰ ਵੱਲੋਂ ਨਹੀਂ ਵਧਾਈਆਂ ਗਈਆਂ ਛੁੱਟੀਆਂ
ਮਿਲੀ ਜਾਣਕਾਰੀ ਮੁਤਾਬਕ ਉਸਦੀ ਪਤਨੀ ਤਕਰੀਬਨ ਇੱਕ ਸਾਲ ਪਹਿਲਾਂ ਹੀ ਕੈਨੇਡਾ ਗਈ ਸੀ। ਇਸ ਦੌਰਾਨ ਅਮਰੀ ਨੂੰ ਵੀ ਕੈਨੇਡਾ ਪਹੁੰਚੇ ਮਹਿਜ਼ ਇੱਕ ਮਹੀਨਾ ਹੀ ਹੋਇਆ ਸੀ। ਦੱਸ ਦਈਏ ਕਿ 26 ਸਾਲ ਦੇ ਅਮਰੀ ਨੇ ਭਲਕੇ ਪਹਿਲੇ ਦਿਨ ਕੰਮ 'ਤੇ ਜਾਣਾ ਸੀ, ਹਾਲਾਂਕਿ ਉਸਦੇ ਘਰ ਵਿੱਚ ਉਸਦੀ ਲਾਸ਼ ਬਰਾਮਦ ਕੀਤੀ ਗਈ।
ਇੱਥੇ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਜਦੋਂ ਉਸਦੀ ਲਾਸ਼ ਮਿਲੀ ਤਾਂ ਅਮਰੀ ਦੇ ਮੂੰਹ ਤੋਂ ਖੂਨ ਨਿਕਲ ਰਿਹਾ ਸੀ।
- ਮੋਗਾ ਤੋਂ ਨਵਦੀਪ ਮਹੇਸਰੀ ਦੀ ਰਿਪੋਰਟ
ਇਹ ਵੀ ਪੜ੍ਹੋ: ਮਰੀਜਾਂ ਨੂੰ ਵੱਡੀ ਰਾਹਤ; PGI ਓਪੀਡੀ ਰਜਿਸਟ੍ਰੇਸ਼ਨ ਦਾ ਵਧਾਇਆ ਗਿਆ ਸਮਾਂ